… ਕਿਹਾ, ਕਾਂਗਰਸ ਸਰਕਾਰ ਮਹਿੰਗਾਈ ਰੋਕਣ ’ਚ ਨਾਕਾਮ, ਹਰ ਮੋਰਚੇ ’ਤੇ ਫ਼ੇਲ੍ਹ ਰਹੇ ਕੈਪਟਨ
… ਸਰਕਾਰੀ ਸੰਪਤੀ ਨੂੰ ਮਾਫ਼ੀਆ ਲੁੱਟ ਰਿਹਾ ਹੈ ਅਤੇ ਜ਼ਰੂਰਤ ਦੀਆਂ ਚੀਜ਼ਾਂ ਦੀ ਕੀਮਤ ਵਧਾਕੇ ਜਨਤਾ ਨੂੰ ਕੈਪਟਨ ਸਰਕਾਰ ਖ਼ੁਦ ਲੁੱਟ ਰਹੀ ਹੈ
… ਜੇਕਰ ਸੱਚ ’ਚ ਸਰਕਾਰ ਮਾਲੀਆ ਵਧਾਉਣਾ ਚਾਹੁੰਦੀ ਹੈ, ਤਾਂ ਸ਼ਰਾਬ ਮਾਫ਼ੀਆ, ਡਰੱਗ ਮਾਫ਼ੀਆ ਅਤੇ ਲੈਂਡ ਮਾਫ਼ੀਏ ਉੱਤੇ ਲਗਾਏ ਮਾਲੀਆ ਆਪਣੇ ਆਪ ਵਧ ਜਾਵੇਗਾ
ਚੰਡੀਗੜ੍ਹ, 13 ਜਨਵਰੀ 2021 – ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਤੇ ਪ੍ਰਾਪਰਟੀ ਟੈਕਸ ’ਚ ਪੰਜਾਬ ਸਰਕਾਰ ਵੱਲੋਂ ਵਾਧਾ ਕੀਤੇ ਜਾਣ ’ਤੇ ਆਮ ਆਦਮੀ ਪਾਰਟੀ (ਆਪ) ਕੈਪਟਨ ਸਰਕਾਰ ਨੂੰ ਨਿਸ਼ਾਨਾ ਬਣਾਇਆ। ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਨਤਾ ਨੂੰ ਲੁੱਟਣ ਵਾਲੀਆਂ ਆਪਣੀਆਂ ਨੀਤੀਆਂ ਨੂੰ ਅੱਗੇ ਵਧਾਉਂਦੇ ਹੋਏ ਕੈਪਟਨ ਸਰਕਾਰ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਜਨਤਾ ਉੱਤੇ ਐਨਾ ਆਰਥਿਕ ਬੋਝ ਪਾਉਣ ਨਾਲ ਵੀ ਸਰਕਾਰ ਦਾ ਖ਼ਾਲੀ ਖ਼ਜ਼ਾਨਾ ਨਹੀਂ ਭਰਿਆ ਤਾਂ ਇਸ ਬੇਰਹਿਮ ਕੈਪਟਨ ਸਰਕਾਰ ਨੇ ਆਮ ਜਨਤਾ ਦੇ ਸੰਪਤੀ ਖ਼ਰੀਦਣ ਉੱਤੇ ਵੀ ਢਾਈ ਰੁਪਏ ਪ੍ਰਤੀ ਹਜ਼ਾਰ ਦਾ ਵਾਧੂ ਬੋਝ ਪੰਜਾਬ ਦੇ ਲੋਕਾਂ ਉੱਤੇ ਪਾ ਦਿੱਤਾ ਹੈ।
ਉਨ੍ਹਾਂ ਕਿਹਾ, ‘ਕੈਪਟਨ ਸਰਕਾਰ ਆਰਥਿਕ ਮੋਰਚੇ ਉੱਤੇ ਬੁਰੀ ਤਰ੍ਹਾਂ ਫ਼ੇਲ੍ਹ ਹੋ ਗਈ ਹੈ, ਇਸ ਲਈ ਆਮ ਲੋਕਾਂ ਦੀ ਜ਼ਰੂਰਤ ਦੇ ਸਮਾਨ ਦੀਆਂ ਕੀਮਤਾਂ ਵਧਾਕੇ ਜਨਤਾ ਤੋਂ ਜਬਰੀ ਪੈਸਾ ਵਸੂਲ ਰਹੇ ਹਨ। ਜਿਸ ਤਰ੍ਹਾਂ ਕੇਂਦਰ ਦੀ ਮੋਦੀ ਸਰਕਾਰ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਹੇਠਾਂ ਡਿੱਗਣ ਦੇ ਬਾਵਜੂਦ ਭਾਰਤ ਵਿੱਚ ਤੇਲ ਦੀ ਕੀਮਤ ਨਹੀਂ ਘਟਾਈ ਅਤੇ ਭਾਰਤ ਦੀ ਆਮ ਜਨਤਾ ਦੀ ਜੇਬ ਢਿੱਲੀ ਕਰਦੀ ਰਹੀ ਤੇ ਆਮ ਲੋਕਾਂ ਤੋਂ ਜ਼ਬਰਦਸਤੀ ਪੈਸਾ ਵਸੂਲਦੀ ਰਹੀ। ਉਸੇ ਤਰ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਵੀ ਐਨੀ ਮਹਿੰਗਾਈ ਹੋਣ ਦੇ ਬਾਵਜੂਦ ਇਸ ਮਹਾਂਮਾਰੀ ਵਿੱਚ ਤੇਲ ਦੀਆਂ ਕੀਮਤਾਂ ਵਧਾਕੇ ਅਤੇ ਸੰਪਤੀ ਖ਼ਰੀਦਣ ਉੱਤੇ ਵਾਧੂ ਚਾਰਜ ਲਗਾ ਕੇ ਪੰਜਾਬ ਦੀ ਜਨਤਾ ਨੂੰ ਲੁੱਟ ਰਹੀ ਹੈ।
ਉਨ੍ਹਾਂ ਕੈਪਟਨ ਉੱਤੇ ਮੋਦੀ ਨਾਲ ਮਿਲੇ ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੇ ਇਸ਼ਾਰੇ ’ਤੇ ਕੈਪਟਨ ਸਰਕਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾਕੇ ਪੰਜਾਬ ਦੇ ਕਿਸਾਨਾਂ ਉੱਤੇ ਵਾਧੂ ਬੋਝ ਪਾ ਰਹੀ ਹੈ, ਤਾਂ ਕਿ ਕਿਸਾਨ ਅੰਦੋਲਨ ਨੂੰ ਕਮਜ਼ੋਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਖੇਤੀ ਕਰਨ ਲਈ ਵੱਡੀ ਮਾਤਰਾ ਵਿੱਚ ਡੀਜ਼ਲ ਦੀ ਲੋੜ ਪੈਂਦੀ ਹੈ। ਕੈਪਟਨ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਨੀਅਤ ਨਾਲ ਅੰਦੋਲਨ ਦੌਰਾਨ ਡੀਜ਼ਲ ਦੀਆਂ ਕੀਮਤਾਂ ਵਧਾਕੇ ਕਿਸਾਨਾਂ ਉੱਤੇ ਆਰਥਿਕ ਦਬਾਅ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਆਮ ਲੋਕਾਂ ਦਾ ਜਨ-ਜੀਵਨ ਪ੍ਰਭਾਵਿਤ ਹੋਵੇਗਾ। ਇਸ ਦੇ ਕਾਰਨ ਜ਼ਰੂਰੀ ਚੀਜ਼ਾਂ ਦੇ ਭਾਅ ਵਧ ਜਾਣਗੇ ਅਤੇ ਮਹਿੰਗਾਈ ਵਧਣ ਕਾਰਨ ਆਮ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।
ਚੀਮਾ ਨੇ ਕੈਪਟਨ ਉੱਤੇ ਮਾਫ਼ੀਆ ਨੂੰ ਵਧਾਵਾ ਦੇਣ ਦਾ ਦੋਸ਼ ਲਗਾਇਆ ਅਤੇ ਕਿਹਾ, ਜੋ ਮਾਫ਼ੀਆ ਰਾਜ ਬਾਦਲ-ਭਾਜਪਾ ਸਰਕਾਰ ਦੌਰਾਨ ਚੱਲ ਰਿਹਾ ਸੀ, ਕੈਪਟਨ ਸਰਕਾਰ ਵਿੱਚ ਵੀ ਠੀਕ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ। ਸ਼ਰਾਬ ਮਾਫ਼ੀਆ ਤੋਂ ਲੈ ਕੇ ਡਰੱਗ ਅਤੇ ਲੈਂਡ ਮਾਫ਼ੀਆ ਤੱਕ ਸਭ ਕੈਪਟਨ ਸਰਕਾਰ ਦੀ ਨਿਗਰਾਨੀ ਵਿੱਚ ਚੱਲ ਰਿਹਾ ਹੈ। ਕੈਪਟਨ ਖ਼ੁਦ ਮਾਫ਼ੀਆ ਦੇ ਵਪਾਰ ਵਿੱਚ ਹਿੱਸੇਦਾਰ ਹਨ। ਰਾਜ ਦੀ ਸਰਕਾਰੀ ਸੰਪਤੀ ਨੂੰ ਕੈਪਟਨ ਅਤੇ ਉਨ੍ਹਾਂ ਦੇ ਮੰਤਰੀ ਬਹੁਤ ਸਸਤੇ ਭਾਅ ਵਿੱਚ ਆਪਣੇ ਮਾਫ਼ੀਆ ਹਿੱਸੇਦਾਰਾਂ ਦੇ ਹੱਥ ਵੇਚ ਰਹੇ ਹਨ ਅਤੇ ਆਪਣੀਆਂ ਜੇਬਾਂ ਭਰ ਰਹੇ ਹਨ। ਸਰਕਾਰੀ ਸੰਪਤੀ ਨੂੰ ਕੈਪਟਨ ਅਤੇ ਉਨ੍ਹਾਂ ਦੇ ਮੰਤਰੀਆਂ ਦੇ ਮਾਫ਼ੀਆ ਲੁਟਾ ਰਹੇ ਹਨ ਅਤੇ ਜ਼ਰੂਰਤ ਦੀਆਂ ਚੀਜ਼ਾਂ ਦੇ ਭਾਅ ਵਧਾਕੇ ਜਨਤਾ ਨੂੰ ਖ਼ੁਦ ਕੈਪਟਨ ਸਰਕਾਰ ਲੁੱਟ ਰਹੀ ਹੈ। ਜੇਕਰ ਕੈਪਟਨ ਸਰਕਾਰ ਸੱਚ ਵਿੱਚ ਮਾਲੀਆ ਵਧਾਉਣਾ ਚਾਹੁੰਦੀ ਹੈ, ਤਾਂ ਇਨ੍ਹਾਂ ਡਰੱਗ ਮਾਫ਼ੀਆ, ਲੈਂਡ ਮਾਫ਼ੀਆ ਅਤੇ ਸ਼ਰਾਬ ਮਾਫ਼ੀਆ ਉੱਤੇ ਕੰਟਰੋਲ ਕਰੇ ਅਤੇ ਪੂਰੀ ਤਰ੍ਹਾਂ ਇਨ੍ਹਾਂ ਮਾਫ਼ੀਆ ਉੱਤੇ ਰੋਕ ਲਗਾਏ ਜੋ ਸਰਕਾਰੀ ਸੰਪਤੀ ਨੂੰ ਕੈਪਟਨ ਸਰਕਾਰ ਦੇ ਮੰਤਰੀਆਂ ਅਤੇ ਅਫ਼ਸਰਾਂ ਦੇ ਹੱਥ ਮਿਲ ਕੇ ਲੁੱਟ ਰਹੇ ਹਨ।
ਮਾਫ਼ੀਆ ਉੱਤੇ ਲਗਾਮ ਲਗਾਉਣ ਦੇ ਬਾਅਦ ਰਾਜ ਦਾ ਮਾਲੀਆ ਆਪਣੇ-ਆਪ ਵਧ ਜਾਵੇਗਾ। ਕੈਪਟਨ ਸਰਕਾਰ ਨੇ ਮਾਫ਼ੀਆ ਨੂੰ ਰੋਕਣ ਦੀ ਬਜਾਏ ਮਾਫ਼ੀਆ ਗੈਂਗ ਨਾਲ ਸਾਂਝਦਾਰੀ ਕਰ ਲਈ। ਇਸ ਤੋਂ ਸਾਬਤ ਹੁੰਦਾ ਹੈ ਕਿ ਮੁੱਖ ਮੰਤਰੀ ਕਿੰਨਾ ਲਾਚਾਰ, ਬੇਵੱਸ ਅਤੇ ਨਿਕੰਮਾ ਹੈ।
ਉਨ੍ਹਾਂ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਮਹਾਂਮਾਰੀ ਦੇ ਸਮੇਂ ਵਿੱਚ ਲੋਕਾਂ ਨੂੰ ਪਹਿਲਾਂ ਤੋਂ ਹੀ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਮਹਾਂਮਾਰੀ ਦੇ ਸਮੇਂ ਵਿੱਚ ਲੋਕਾਂ ਨੂੰ ਪਹਿਲਾਂ ਤੋਂ ਹੀ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨੂੰ ਲੋਕਾਂ ਦੀਆਂ ਮੁਸੀਬਤ ਹੋਰ ਨਹੀਂ ਵਧਾਉਣਾ ਚਾਹੀਦਾ ਅਤੇ ਪੈਟਰੋਲ-ਡੀਜ਼ਲ ਦੇ ਭਾਅ ਅਤੇ ਪ੍ਰਾਪਰਟੀ ਟੈਕਸ ਵਿੱਚ ਵਾਧੇ ਦੇ ਆਪਣੇ ਫ਼ੈਸਲੇ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ। ਚੀਮਾ ਨੇ ਕਿਹਾ ਕਿ ਕੈਪਟਨ ਦੀ ਜਨ ਵਿਰੋਧੀ ਨੀਤੀਆਂ ਕਾਰਨ ਹੀ ਪੰਜਾਬ ਦੇ ਗੁਆਂਢੀ ਸੂਬਿਆਂ ਤੋਂ ਕਾਫ਼ੀ ਜ਼ਿਆਦਾ ਕੀਮਤ ਉੱਤੇ ਪੈਟਰੋਲ-ਡੀਜ਼ਲ ਵਿਕ ਰਿਹਾ ਹੈ। ਜਨਤਾ ਹੁਣ ਕੈਪਟਨ ਸਰਕਾਰ ਦੀ ਨੀਅਤ ਨੂੰ ਸਮਝ ਚੁੱਕੀ ਹੈ। ਆਉਣ ਵਾਲੇ ਸਮੇਂ ਵਿੱਚ ਲੋਕ ਆਪਣੇ ਤਰੀਕੇ ਨਾਲ ਇਨ੍ਹਾਂ ਦੇ ਬੇਰਹਿਮ ਅਤੇ ਬੇਦਰਦ ਕੰਮ ਦਾ ਜਵਾਬ ਦੇਣਗੇ।