- ਜੋ ਗੱਲ ਚਾਰ ਸਾਲ ਤੋਂ ਆਮ ਆਦਮੀ ਪਾਰਟੀ ਕਹਿ ਰਹੀ ਸੀ ਸੀ ਵੋਟਰ ਸਰਵੇ ਨੇ ਉਸ ਦੀ ਪੁਸ਼ਟੀ ਕੀਤੀ
- ਕੈਪਟਨ ਨੇ ਪੰਜਾਬ ਦੇ ਲੋਕਾਂ ਨੂੰ ਨੀਵਾਂ ਦਿਖਾਇਆ ਅਤੇ ਸੂਬੇ ਨਾਲ ਧ੍ਰੋਹ ਕਮਾਇਆ
- ਝੂਠੇ ਵਾਅਦਿਆਂ ਦੇ ਸਹਾਰੇ ਸਰਕਾਰ ਬਣਾਉਣ ਵਾਲੇ ਕੈਪਟਨ ਹਰ ਮੋਰਚੇ ਤੇ ਹੋਏ ਫੇਲ੍ਹ
- ਕੈਪਟਨ ਅਤੇ ਉਸਦੇ ਮੰਤਰੀ ਦੇ ਰਹੇ ਹਨ ਮਾਫ਼ੀਆ ਨੂੰ ਪਨਾਹ
- ਪੁੱਤਰ ਨੂੰ ਈਡੀ ਤੋਂ ਬਚਾਉਣ ਲਈ ਕੈਪਟਨ ਨੇ ਸੂਬੇ ਦੇ ਹਿੱਤ ਵੇਚੇ
ਚੰਡੀਗੜ੍ਹ, 16 ਜਨਵਰੀ 2021 – ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਝੂਠੇ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਦੇਣ ਵਾਲੇ ਕੈਪਟਨ ਉੱਤੇ ਨਿਸ਼ਾਨਾ ਸਾਧਿਆ ਹੈ। ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੀ ਵੋਟਰ ਦੇ ਸਰਵੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਦੇਸ਼ ਦੇ ਸਭ ਤੋਂ ਬੇਕਾਰ ਮੁੱਖਮੰਤਰੀ ਐਲਾਨਣ ਬਾਰੇ ਬੋਲਦਿਆਂ ਕਿਹਾ ਕਿ ਕੈਪਟਨ ਜਿਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਹੱਥ ਵਿਚ ਗੁਟਕਾ ਸਾਹਿਬ ਫਡ ਕੇ ਝੂਠ ਬੋਲ ਕੇ ਸਰਕਾਰ ਬਣਾਈ ਸੀ ਮੁੱਖ ਮੰਤਰੀ ਤੋਂ ਬਾਅਦ ਹਰ ਵਾਅਦੇ ਉੱਤੋਂ ਮੁੱਕ ਰਹੇ ਹਨ। ਲੋਕਤੰਤਰ ਵਿੱਚ ਸਰਕਾਰਾਂ ਦਾ ਕੰਮ ਲੋਕ ਭਲਾਈ ਕਰਨਾ ਹੁੰਦਾ ਹੈ ਨਾ ਕਿ ਲੋਕਾਂ ਉੱਤੇ ਮਾਨਸਿਕ ਅਤੇ ਆਰਥਿਕ ਬੋਝ ਪਾ ਕੇ ਉਨ੍ਹਾਂ ਦਾ ਕਚੂੰਮਰ ਕੱਢਣਾ।
ਚੀਮਾ ਨੇ ਕਿਹਾ ਕਿ ਜੋ ਗੱਲ ਆਮ ਆਦਮੀ ਪਾਰਟੀ ਪਿਛਲੇ ਚਾਰ ਸਾਲ ਤੋਂ ਕਹਿ ਰਹੀ ਸੀ ਸੀ ਵੋਟਰ ਦੇ ਸਰਵੇ ਵਿਚ ਉਹ ਸੱਚ ਸਾਬਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਚਾਰ ਸਾਲਾਂ ਵਿੱਚ ਸੂਬੇ ਦੇ ਲੋਕਾਂ ਨਾਲ ਰਾਬਤਾ ਤੱਕ ਕਾਇਮ ਨਹੀਂ ਕੀਤਾ ਅਤੇ ਉਹ ਇਕ ਨਿਕੰਮੇ ਅਤੇ ਅਸਫਲ ਮੁੱਖਮੰਤਰੀ ਸਾਬਿਤ ਹੋਏ ਹਨ।
ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਰਗੇ ਖ਼ੁਸ਼ਹਾਲ ਸੂਬੇ ਦੇ ਮੁੱਖ ਮੰਤਰੀ ਦੇਸ਼ ਦੇ ਸਭ ਤੋਂ ਬੇਕਾਰ ਮੁੱਖਮੰਤਰੀ ਐਲਾਨੇ ਜਾਂਦੇ ਹਨ ਤਾਂ ਇਹ ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਖੁਦ ਲਈ ਸ਼ਰਮ ਵਾਲੀ ਗੱਲ ਹੈ। ਅੱਜ ਇਸ ਸਰਵੇ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਕੈਪਟਨ ਅਸਲ ਵਿੱਚ ਪੰਜਾਬ ਨੂੰ ਚਲਾਉਣ ਵਿੱਚ ਬਿਲਕੁਲ ਨਾਕਾਮ ਸਿੱਧ ਹੋਏ ਹਨ ਅਤੇ ਉਹ ਉਨ੍ਹਾਂ ਦੀ ਪੰਜਾਬ ਦੇ ਕਿਸੇ ਵੀ ਕਾਰਜ ਵਿੱਚ ਕੋਈ ਵੀ ਦਿਲਚਸਪੀ ਨਹੀਂ ਹੈ।
ਆਪ ਆਗੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 207 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਹਰ ਤਬਕੇ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ ਅਤੇ ਲੋਕਾਂ ਨੂੰ ਉਮੀਦ ਜਗਾਈ ਸੀ ਕਿ ਉਹ ਪੰਜਾਬ ਬਾਦਲਾਂ ਦੇ ਚੁੰਗਲ ਵਿੱਚੋਂ ਛੁਡਾ ਕੇ ਮੁੜ ਨਵਾਂ ਪੰਜਾਬ ਉਸਾਰਨਗੇ ਪ੍ਰੰਤੂ ਸਰਕਾਰ ਸਥਾਪਤੀ ਤੋਂ ਬਾਅਦ ਬਾਦਲਾਂ ਦੁਆਰਾ ਸ਼ੁਰੂ ਕੀਤੇ ਹਰ ਮਾਫੀਏ ਵਿੱਚ ਖ਼ੁਦ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਵੋਟਰਾਂ ਨੂੰ ਜਿਨ੍ਹਾਂ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਨਿਵਾਜੀ ਨਾਲ ਮਿਲਣ ਦੀ ਥਾਂ ਆਪਣੇ ਫਾਰਮ ਹਾਊਸ ਵਿਚ ਆਰਾਮ ਹੀ ਫਰਮਾਉਂਦੇ ਰਹੇ ਹਨ।
ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਚਲਾਉਣ ਲਈ ਕਾਬਿਲ ਨਹੀਂ ਹਨ ਅਤੇ ਇਕ ਮਾਫੀਆ ਵਜੋਂ ਹੀ ਕਾਰਜ ਕਰ ਰਹੇ ਹਨ। ਕੈਪਟਨ ਦੇ ਸ਼ਾਸਨ ਦੇ ਦੌਰਾਨ ਨਕਲੀ ਸ਼ਰਾਬ ਦੇ ਕਾਰਨ ਪੰਜਾਬ ਵਿੱਚ 150 ਲੋਕਾਂ ਦੀ ਮੌਤ ਹੋ ਗਈ ਸੀ ਪ੍ਰੰਤੂ ਕੈਪਟਨ ਨੇ ਇਸ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਕੈਪਟਨ ਖੁਦ ਨਕਲੀ ਸ਼ਰਾਬ ਮਾਫੀਆ ਚਲਾ ਰਹੇ ਹਨ। ਕੈਪਟਨ ਅਤੇ ਉਨ੍ਹਾਂ ਦੇ ਮੰਤਰੀ ਹੀ ਸੂਬੇ ਵਿੱਚ ਹਰ ਤਰ੍ਹਾਂ ਦੇ ਮਾਫੀਏ ਦੇ ਸਰਗਨੇ ਵਜੋਂ ਕਾਰਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਪਿਰਤ ਬਾਦਲਾਂ ਨੇ ਸੁਰੂ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਉਸੇ ਉੱਤੇ ਹੀ ਚੱਲ ਰਹੇ ਹਨ। ਮਾਣਯੋਗ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਕੈਪਟਨ ਸਰਕਾਰ ਨੇ ਅਦਾਲਤ ਚ ਮੰਨਿਆ ਹੈ ਕਿ ਉਹ ਸੂਬੇ ਵਿੱਚ ਰੇਤ ਮਾਫੀਆ ਨੂੰ ਲਗਾਮ ਲਗਾਉਣ ਵਿੱਚ ਅਸਫਲ ਰਹੇ ਹਨ ਅਤੇ ਪਿਛਲੇ ਚਾਰ ਸਾਲਾਂ ਵਿੱਚ ਕਿਸੇ ਵੱਡੇ ਮਗਰਮੱਛ ਨੂੰ ਨਹੀਂ ਪਕੜ ਸਕੇ ਸਗੋਂ ਸਿਰਫ ਤਿੰਨ ਛੋਟੇ ਲੋਕਾਂ ਉਤੇ ਕੇਸ ਦਰਜ ਕੀਤੇ ਹਨ।
ਸੂਬੇ ਦੇ ਲੋਕ ਜੋ ਪਹਿਲਾਂ ਤੋਂ ਹੀ ਕੋਰੋਨਾ ਮਾਹਾਵਾਰੀ ਦੇ ਦੌਰਾਨ ਮਹਿੰਗਾਈ ਨਾਲ ਜੂਝ ਰਹੇ ਸਨ ਕੈਪਟਨ ਨੇ ਉਨ੍ਹਾਂ ਦੀ ਸਾਰ ਲੈਣ ਦੀ ਥਾਂ ਉਨ੍ਹਾਂ ਉੱਤੇ ਡੀਜ਼ਲ ਅਤੇ ਪੈਟਰੋਲ ਮਹਿੰਗਾ ਕਰਕੇ ਹੋਰ ਭਾਰ ਪਾ ਦਿੱਤਾ ਹੈ।ਇਸ ਤੋਂ ਬਿਨਾਂ ਕੈਪਟਨ ਵੱਲੋਂ ਚੋਣਾਂ ਤੋਂ ਪਹਿਲਾਂ ਕੀਤਾ ਗਿਆ ਵਾਅਦਾ ਕੀ ਉਹ ਬਾਦਲਾਂ ਦੁਆਰਾ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਕੀਤੇ ਗਏ ਗ਼ਲਤ ਸਮਝੌਤਿਆਂ ਨੂੰ ਰੱਦ ਕਰਦੇ ਹੋਏ ਇਸ ਉੱਤੇ ਵ੍ਹਾਈਟ ਪੇਪਰ ਜਾਰੀ ਕਰਨ ਤੋਂ ਵੀ ਮੁੱਕਰ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਕੈਪਟਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਘਰ ਘਰ ਰੁਜਗਾਰ ਦੇਣ ਦਾ ਵਾਅਦਾ ਕੀਤਾ ਸੀ ਪਰੰਤੂ ਸਰਕਾਰ ਸਥਾਪਤੀ ਤੋਂ ਬਾਅਦ ਕੋਈ ਵੀ ਨੌਕਰੀ ਕੱਢਣ ਦੀ ਥਾਂ ਪਹਿਲਾਂ ਤੋਂ ਚੱਲ ਰਹੀਆਂ ਨੌਕਰੀਆਂ ਨੂੰ ਵੀ ਬੰਦ ਕਰਨ ਦਾ ਕਾਰਜ ਕੀਤਾ ਹੈ। ਪੰਜਾਬ ਵਿੱਚ ਨਵੀਂਆਂ ਭਰਤੀਆਂ ਨੂੰ ਤਨਖ਼ਾਹ ਕੱਟ ਦੇ ਕੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨੌਜਵਾਨਾ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਖਿਡਾਰੀਆਂ ਦੀ ਬਾਂਹ ਫੜਨ ਦਾ ਵਾਅਦਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਧੋਖਾ ਦਿੱਤਾ ਹੈ। ਜਿਸ ਦੀ ਇੱਕ ਮਿਸਾਲ ਸਪੈਸ਼ਲ ਓਲੰਪਿਕ ਵਿੱਚ ਦੋ ਵਾਰ ਸੋਨ ਤਗਮਾ ਜਿੱਤਣ ਵਾਲੇ ਰਾਜਵੀਰ ਸਿੰਘ ਨੂੰ ਸਰਕਾਰ ਵੱਲੋਂ ਐਲਾਨੀ ਰਾਸ਼ੀ ਨਾ ਦੇਣ ਕਾਰਨ ਗ਼ਰੀਬੀ ਵਿੱਚ ਹੋਈ ਮੌਤ ਹੈ । ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਅਜਿਹੀਆਂ ਨਾਲਾਇਕੀਆਂ ਕਾਰਨ ਹੀ ਪੰਜਾਬ ਦੇ ਖਿਡਾਰੀ ਹੋਰਨਾਂ ਰਾਜਾਂ ਤੋਂ ਖੇਡਣਾ ਪਸੰਦ ਕਰਦੇ ਹਨ।
ਉਨ੍ਹਾਂ ਕਿਹਾ ਕਿ ਕੈਪਟਨ ਤੇ ਉਨ੍ਹਾਂ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਨੂੰ ਕਰਜ਼ ਮੁਕਤ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਸੱਚ ਇਹ ਹੈ ਕਿ ਅੱਜ ਪੰਜਾਬ ਉੱਤੇ ਪਹਿਲਾਂ ਨਾਲੋਂ ਵੀ ਜਅਿਾਦਾ ਕਰਜਾ ਚੜ੍ਹ ਗਿਆ ਹੈ। ਆਪਣੀ ਕਾਰਜ ਸ਼ੈਲੀ ਤੋਂ ਕੈਪਟਨ ਨੇ ਹਮੇਸ਼ਾ ਇਹ ਸਿੱਧ ਕੀਤਾ ਹੈ ਕਿ ਉਹ ਭ੍ਰਿਸ਼ਟਾਚਾਰ ਤੇ ਮਾਫੀਆ ਨੂੰ ਵਧਾਉਣ ਵਾਲੇ ਮੁੱਖ ਮੰਤਰੀ ਹਨ ਕੈਪਟਨ ਨੇ ਆਪਣੇ ਪੁੱਤਰ ਨੂੰ ਈਡੀ ਦੇ ਕੇਸਾਂ ਤੋਂ ਬਚਾਉਣ ਲਈ ਪੰਜਾਬ ਦੇ ਲੋਕਾਂ ਦੇ ਹਿੱਤਾਂ ਨਾਲ ਸਮਝੌਤਾ ਕੀਤਾ ਹੈ ਅਤੇ ਇਸ ਖ਼ੁਸ਼ਹਾਲ ਰਾਜ ਨੂੰ ਕੰਗਾਲੀ ਦੀ ਕਗਾਰ ਉੱਤੇ ਪਹੁੰਚਾ ਦਿੱਤਾ।