ਮਾਮਲਾ ਗ਼ਲਤ ਸਿੱਖ ਇਤਿਹਾਸ ਪੜ੍ਹਾਉਣ ਦਾ: 12ਵੀਂ ਸ਼੍ਰੇਣੀ ਦੀਆਂ 3 ਪੁਸਤਕਾਂ ਦੀ ਵਿੱਕਰੀ ‘ਤੇ ਤੁਰੰਤ ਪਾਬੰਦੀ ਲਗਾਉਣ ਦੇ ਹੁਕਮ

ਐੱਸ. ਏ. ਐੱਸ. ਨਗਰ, 1 ਮਈ 2022 – ਪੰਜਾਬ ਸਰਕਾਰ ਵਲੋਂ 12ਵੀਂ ਸ਼੍ਰੇਣੀ ਦੀਆਂ ਪੰਜਾਬ ਦਾ ਇਤਿਹਾਸ ਵਿਸ਼ੇ ਦੀਆਂ ਪ੍ਰਾਈਵੇਟ ਪਬਲਿਸ਼ਰਾਂ ਦੀਆਂ 3 ਪੁਸਤਕਾਂ ਦੀ ਵਿੱਕਰੀ ‘ਤੇ ਤੁਰੰਤ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਤੁਹਾਨੂੰ ਦੱਸ ਦਈਏ ਕੇ ਸਿੱਖ ਆਗੂ ਬਲਦੇਵ ਸਿੰਘ ਸਿਰਸਾ ਦੀ ਅਗਵਾਈ ‘ਚ ਸਿੱਖ ਸੰਗਤਾਂ ਪਿਛਲੇ ਕਾਫੀ ਸਮੇਂ ਤੋਂ ਗ਼ਲਤ ਸਿੱਖ ਇਤਿਹਾਸ ਪੜ੍ਹਾਉਣ ਦੇ ਦੋਸ਼ ਖਿਲਾਫ ਸ਼ੰਘਰਸ਼ ਕਰ ਰਹੀਆਂ ਸਨ।

ਪੰਜਾਬ ਸਰਕਾਰ ਵਲੋਂ 12ਵੀਂ ਸ਼੍ਰੇਣੀ ਦੇ ਪੰਜਾਬ ਦਾ ਇਤਿਹਾਸ ਵਿਸ਼ੇ ਨਾਲ ਸਬੰਧਿਤ ਪ੍ਰਾਈਵੇਟ ਪਬਲਿਸ਼ਰਾਂ ਦੀਆਂ ਪੁਸਤਕਾ ਵਿਚ ਸਿੱਖੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਦਰਜ ਕੱਝ ਟਿੱਪਣੀਆਂ ਸਬੰਧੀ ਕੀਤੀਆਂ ਸ਼ਿਕਾਇਤਾਂ ਉਪਰੰਤ ਪੜਤਾਲੀਆ ਅਫਸਰ ਵਲੋਂ ਪੇਸ਼ ਕੀਤੀ ਰਿਪੋਰਟ ’ਤੇ ਕਾਰਵਾਈ ਕਰਦਿਆ 12ਵੀਂ ਸ਼੍ਰੇਣੀ ਦੇ ਪੰਜਾਬ ਦਾ ਇਤਿਹਾਸ ਦੀਆਂ ਪ੍ਰਾਈਵੇਟ ਪਬਲਿਸ਼ਰਾਂ ਦੀਆਂ ਵਿਵਾਦਿਤ 3 ਪੁਸਤਕਾਂ ਦੀ ਵਿੱਕਰੀ ’ਤੇ ਤੁਰੰਤ ਪਾਬੰਦੀ ਲਗਾਉਣ ਅਤੇ ਇਨ੍ਹਾਂ ਪੁਸਤਕਾਂ ਨੂੰ ਕਿਸੇ ਵੀ ਰੂਪ ਵਿਚ ਪੰਜਾਬ ਰਾਜ ਦੇ ਸਕੂਲਾਂ ਵਿਚ ਨਹੀਂ ਪੜ੍ਹਾਉਣ ਦਾ ਫ਼ੈਸਲਾ ਕੀਤਾ ਹੈ।

ਇਹ ਜਾਣਕਾਰੀ ਦਿੰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ.ਯੋਗਰਾਜ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੜਤਾਲੀਆ ਅਫ਼ਸਰ ਆਈ.ਪੀ.ਐਸ. ਮਲਹੋਤਰਾ ਨੇ ਪੜਤਾਲ ਰਿਪੋਰਟ ’ਤੇ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਨੇ ਇਹ ਕਦਮ ਚੁੱਕਿਆ ਹੈ, ਜਦਕਿ ਇਸ ਸ਼੍ਰੇਣੀ ਦੇ ਇਸੇ ਵਿਸ਼ੇ ਦੀਆਂ ਕੁਝ ਹੋਰ ਪੁਸਤਕਾਂ ਦੀ ਪੜਤਾਲ ਦੀ ਰਿਪੋਰਟ ਪ੍ਰਾਪਤ ਹੋਣ ’ਤੇ ਉਨ੍ਹਾਂ ’ਤੇ ਵੀ ਲੋੜੀਂਦੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਈ ਦੇ ਚੜ੍ਹਨ ਸਾਰ ਹੀ ਮਹਿੰਗਾ ਹੋਇਆ ਗੈਸ ਸਿਲੰਡਰ

ਪਟਿਆਲਾ ਹਿੰਸਾ ‘ਚ ਕਾਰਵਾਈ: ਮਾਸਟਰਮਾਈਂਡ ਬਰਜਿੰਦਰ ਪਰਵਾਨਾ ਸਮੇਤ 4 ਗ੍ਰਿਫ਼ਤਾਰ