Copa America 2021 Final ਵਿੱਚ ਅਰਜੇਂਟੀਨਾ ਨੇ ਬ੍ਰਾਜ਼ੀਲ ਨੂੰ ਹਰਾਕੇ 28 ਸਾਲ ਬਾਅਦ ਕੋਪਾ ਅਮਰੀਕਾ ਦਾ ਖਿਤਾਬ ਆਪਣੇ ਨਾਮ ਕੀਤਾ ਹੈ। ਫਾਈਨਲ ਮੁਕਾਬਲੇ ਵਿੱਚ ਲਿਓਨੇਲ ਮੈਸੀ ਦੀ ਅਗਵਾਈ ਵਾਲੀ ਅਰਜੇਂਟੀਨਾ ਦੀ ਟੀਮ ਨੇ ਬ੍ਰਾਜ਼ੀਲ ਨੂੰ 1-0 ਨਾਲ ਹਰਾਕੇ ਖਿਤਾਬ ਆਪਣੇ ਨਾਮ ਕੀਤਾ। 1993 ਤੋਂ ਬਾਅਦ ਪਹਿਲੀ ਵਾਰ ਅਰਜੇਂਟੀਨਾ ਟੀਮ ਨੇ ਅੰਤਰਰਾਸ਼ਟਰੀ ਪੱਧਰ ‘ਤੇ ਕੋਈ ਵੱਡਾ ਖਿਤਾਬ ਜਿੱਤਿਆ ਹੈ। ਮੈਸੀ ਦੀ ਕਪਤਾਨੀ ‘ਚ ਅਰਜੇਂਟੀਨਾ ਦੋ ਵਾਰ ਕੋਪਾ ਅਮਰੀਕਾ ਦੇ ਫਾਈਨਲ ਵਿੱਚ ਪਹੁੰਚੀ ਪਰ ਅੰਤ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਪਰ ਇਸ ਵਾਰ ਪੂਰੀ ਟੀਮ ਦੀ ਮਿਹਨਤ ਦਾ ਫਲ ਉਹਨਾਂ ਦੀ ਝੋਲੀ ਪਿਆ ਅਤੇ ਫਾਈਨਲ ਮੁਕਾਬਲਾ ਜਿੱਤਿਆ।
ਫਾਈਨਲ ਮੁਕਾਬਲੇ ਵਿੱਚ ਦੋਵੇਂ ਟੀਮਾਂ ਨੇ ਕਮਾਲ ਦੀ ਖੇਡ ਦਿਖਾਈ ਅਤੇ ਦੋਵਾਂ ਟੀਮਾਂ ਨੇ ਆਪਣੇ ਵਿਰੋਧੀਆਂ ਨੂੰ ਆਸਾਨੀ ਨਾਲ ਜਿੱਤ ਦੇ ਨੇੜੇ ਨਹੀਂ ਜਾਣ ਦਿੱਤਾ। ਇਸ ਖੇਡ ਨੇ ਫੁੱਟਬਾਲ ਪ੍ਰੇਮੀਆਂ ਦਾ ਦਿਲ ਜਿੱਤ ਲਿਆ। ਅਰਜੇਂਟੀਨਾ ਵੱਲੋਂ ਮੈਚ ਦੇ 22ਵੇਂ ਮਿੰਟ ਵਿੱਚ ਡਿ ਮਾਰੀਓ ਨੇ ਗੋਲ ਦਾਗਿਆ ਅਤੇ ਟੀਮ ਨੂੰ ਆਪਣਾ ਕੀਮਤੀ ਅੰਕ ਦਿੱਤਾ। ਇਸ ਤੋਂ ਬਾਅਦ ਵਿਰੋਧੀ ਟੀਮ ਬ੍ਰਾਜ਼ੀਲ ਨੇ ਹੋਰ ਆਕ੍ਰਮਕ ਖੇਡ ਦਿਖਾਈ ਪਰ ਫੈਸਲਾ ਅਰਜੇਂਟੀਨਾ ਦੇ ਹੱਕ ਵਿੱਚ ਹੀ ਗਿਆ। ਫਾਈਨਲ ਮੁਕਾਬਲਾ ਜਿੱਤਣ ਦੇ ਨਾਲ ਹੀ ਮੈਸੀ ਬਹੁਤ ਭਾਵੁਕ ਹੋ ਗਏ। ਇਸੇ ਦੌਰਾਨ ਮੈਸੀ ਨੇ ਮੈਦਾਨ ਵਿੱਚ ਬੈਠ ਕੇ ਭਾਵੁਕ ਹੋ ਕੇ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ।
ਸੋਸ਼ਲ ਮੀਡੀਆ ਉੱਤੇ ਉਹਨਾਂ ਦੀ ਇਹ ਵੀਡੀਓ ਵੀ ਬਹੁਤ ਵਾਇਰਲ ਹੋਈ ਅਤੇ ਲੋਕਾਂ ਨੇ ਬਹੁਤ ਪਸੰਦ ਵੀ ਕੀਤੀ ਵੀਡੀਓ। ਪੂਰੀ ਟੀਮ ਉਸ ਵੀਡੀਓ ਵਿੱਚ ਪੂਰੀ ਭਾਵੁਕ ਨਜ਼ਰ ਆਈ ਅਤੇ ਟੀਮ ਨੇ ਆਪਣੇ ਕਪਤਾਨ ਮੈਸੀ ਨੂੰ ਮੋਢਿਆਂ ਉੱਤੇ ਚੁੱਕ ਲਿਆ। ਅਰਜੇਂਟੀਨਾ ਦੀ ਜਿੱਤ ਤੋਂ ਜਿੱਥੇ ਮੈਸੀ ਖੁਸ਼ ਆਏ ਓਥੇ ਹੀ ਉਹਨਾਂ ਦੇ ਪੁੱਤਰਾਂ ਨੇ ਵੀ ਰੱਜ ਕੇ ਖੁਸ਼ੀ ਮਨਾਈ। ਇਸ ਸਭ ਤੋਂ ਪਤਾ ਲਗਦਾ ਹੈ ਕਿ ਇਹ ਖਿਤਾਬ ਲਿਓਨੇਲ ਮੈਸੀ ਅਤੇ ਅਰਜੇਂਟੀਨਾ ਦੀ ਟੀਮ ਲਈ ਕੀ ਮਾਇਨੇ ਰੱਖਦਾ ਹੈ। ਲਿਓਨੇਲ ਮੈਸੀ ਇਸ ਲੀਗ ਦੇ ਬੇਸਟ ਖਿਡਾਰੀ ਵਜੋਂ ਵੀ ਨਿਵਾਜੇ ਗਏ।
ਬ੍ਰਾਜ਼ੀਲ ਵੱਲੋਂ 13 ਸ਼ੋਟ ਗੋਲਪੋਸਟ ਵੱਲ ਦਾਗੇ ਗਏ ਸਨ ਪਰ ਹਰ ਵਾਰ ਨਾਕਾਮ ਰਹੇ ਅਤੇ ਕਿਸਮਤ ਚੰਗੀ ਰਹੀ ਅਰਜੇਂਟੀਨਾ ਦੀ ਅਤੇ ਉਹ ਫਾਈਨਲ ਜਿੱਤ ਗਏ। ਇਸ ਮੈਚ ਦੌਰਾਨ ਖਿਡਾਰੀ ਐਨੇ ਆਕ੍ਰਮਕ ਸਨ ਕੇ 9 ਖਿਡਾਰੀਆਂ ਨੂੰ ਪਿਲਾ ਕਾਰਡ ਦਿਖਾਇਆ ਗਿਆ। ਇਸ ਤੋਂ ਪਤਾ ਲੱਗ ਸਕਦਾ ਹੈ ਕਿ ਮੈਚ ਵਿੱਚ ਰੋਮਾਚ ਕਿੰਨਾ ਜਿਆਦਾ ਸੀ। ਅਰਜੇਂਟੀਨਾ ਦੇ 5 ਖਿਡਾਰੀਆਂ ਅਤੇ ਬ੍ਰਾਜ਼ੀਲ ਦੇ 4 ਖਿਡਾਰੀਆਂ ਨੂੰ ਪਿਲਾ ਕਾਰਡ ਦਿਖਾਇਆ ਗਿਆ। ਲਿਓਨੇਲ ਮੈਸੀ ਨੇ ਪੂਰੀ ਲੀਗ ਵਿੱਚ 4 ਗੋਲ ਕੀਤੇ, 5 ਅਸੀਸਟ ਕੀਤੇ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ