ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਸਿੱਖ ਪਰਿਵਾਰਾਂ ਲਈ ਆਰਥਿਕ ਪੈਕੇਜ ਐਲਾਨ, ਮਿਲਣਗੇ ਪੈਨਸ਼ਨ ਤੇ ਸ਼ਗਨ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਰੋਨਾ ਕਾਲ ਵਿਚ ਆਰਥਿਕ ਸੰਕਟ ਵਿਚ ਘਿਰੇ ਸਿੱਖ ਪਰਿਵਾਰਾਂ ਲਈ ਵੱਡੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ। ਕਮੇਟੀ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਕੋਰੋਨਾ ਕਾਲ ਵਿਚ ਜਿਹੜੇ ਰਾਗੀ, ਢਾਡੀ, ਕੀਰਤਨੀਏ ਜਾਂ ਗ੍ਰੰਥੀ ਸਿੰਘਾਂ ਨੇ ਆਪਣਾ ਰੋਜ਼ਗਾਰ ਗੁਆਇਆ ਹੈ, ਸਿੰਘ ਸਭਾਵਾਂ ਦੀ ਸਿਫਾਰਸ਼ ‘ਤੇ ਉਹਨਾਂ ਦੀ ਲੋੜ ਅਨੁਸਾਰ ਆਰਥਿਕ ਮਦਦ ਕੀਤੀ ਜਾਵੇਗੀ ਤੇ ਉਹਨਾਂ ਨੂੰ ਲੰਗਰ ਲਈ ਰਸਦ ਵੀ ਦਿੱਤੀ ਜਾਵੇਗੀ।

ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਜਿਹੜੇ ਸਿੱਖ ਬੱਚਿਆਂ ਦੇ ਸਿਰ ਤੋਂ ਪਿਓ ਦਾ ਸਾਇਆ ਕੋਰੋਨਾ ਕਾਲ ਵਿਚ ਉਠ ਗਿਆ ਹੈ, ਇਹਨਾਂ ਬੱਚਿਆਂ ਨੂੰ ਕਮੇਟੀ ਦੇ ਸਕੂਲਾਂ ਵਿਚ 12ਵੀਂ ਤੱਕ ਮੁਫਤ ਵਿਦਿਆ ਪ੍ਰਦਾਨ ਕੀਤੀ ਜਾਵੇਗੀ। ਅਜਿਹੇ ਬੱਚੇ ਜੇਕਰ ਦੂਜੇ ਸਕੂਲਾਂ ਤੋਂ ਕਮੇਟੀ ਦੇ ਸਕੂਲਾਂ ਵਿਚ ਸ਼ਿਫਟ ਹੋਣਗੇ ਤਾਂ ਉਹਨਾਂ ਨੂੰ ਵੀ ਮੁਫਤ ਪ੍ਰਦਾਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੋਰੋਨਾ ਨਾਲ ਜਿਹੜੇ ਸਿੱਖ ਵਿਦਿਆਰਥੀਆਂ ਦੇ ਸਿਰ ਤੋਂ ਪਿਓ ਦਾ ਸਾਇਆ ਉਠ ਗਿਆ ਹੈ ਤੇ ਉਹ ਕਾਲਜਾਂ ਵਿਚ ਪੜਨਾ ਚਾਹੁੰਦੇ ਹਨ, ਇਹਨਾਂ ਬੱਚਿਆਂ ਦੀ ਦਿੱਲੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਕਮੇਟੀ ਦੇ ਕਾਲਜਾਂ ਵਿਚ ਮੁਫਤ ਵਿਦਿਆ ਪ੍ਰਦਾਨ ਕੀਤੀ ਜਾਵੇਗੀ ਤੇ ਇਹਨਾਂ ਦੀ ਫੀਸ ਕਮੇਟੀ ਆਪ ਭਰੇਗੀ।

ਸਿਰਸਾ ਤੇ ਕਾਲਕਾ ਨੇ ਦੱਸਿਆ ਕਿ ਕੋਰੋਨਾ ਨਾਲ ਜਿਹੜੇ ਜ਼ਰੂਰਤਮੰਦ ਸਿੱਖ ਪਰਿਵਾਰਾਂ ਦੇ ਮੁਖੀਆ ਦਾ ਅਕਾਲ ਚਲਾਣਾ ਕਰ ਗਏ ਹਨ, ਉਹਨਾਂ ਨੂੰ 2500 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਕੋਰੋਨਾ ਨਾਲ ਜਿਹੜੀਆਂ ਸਿੱਖ ਧੀਆਂ ਦੇ ਸਿਰ ਤੋਂ ਪਿਓ ਦਾ ਸਾਇਆ ਉਠ ਗਿਆ ਅਤੇ ਇਹ ਧੀਆਂ ਵਿਆਹੁਣਯੋਗ ਹਨ ਤਾਂ ਫਿਰ ਕਮੇਟੀ ਵੱਲੋਂ ਇਹਨਾਂ ਨੂੰ 21 ਹਜ਼ਾਰ ਰੁਪਏ ਸ਼ਗਨ ਦਿੱਤਾ ਜਾਵੇਗਾ ਤੇ ਗੁਰਦੁਆਰਾ ਸਾਹਿਬ ਵਿਚ ਇਹਨਾਂ ਦੇ ਆਨੰਦ ਕਾਰਜ ਦਾ ਪ੍ਰਬੰਧ ਵੀ ਕਮੇਟੀ ਕਰੇਗੀ। ਉਹਨਾਂ ਇਹ ਵੀ ਕਿਹਾ ਕਿ ਜੇਕਰ ਸਾਡੀ ਕੌਮ ਦੇ ਹੀਰੇ ਰਾਗੀ, ਢਾਡੀ, ਕੀਰਤਨੀਏ ਤੇ ਗ੍ਰੰਥੀ ਹੀ ਬੇਰੋਜ਼ਗਾਰ ਹੋ ਕੇ ਰੁਲ ਗਏ ਤਾਂ ਫਿਰ ਸਾਡਾ ਜਾਂ ਸਾਡੀਆਂ ਹੋਰ ਗੁਰਦੁਆਰਾ ਕਮੇਟੀਆਂ ਜਾਂ ਸਿੰਘ ਸਭਾਵਾਂ ਦੀਆਂ ਸੇਵਾਵਾਂ ਕਦੇ ਵੀ ਪ੍ਰਵਾਨ ਨਹੀਂ ਹੋਣਗੀਆਂ।

ਇਸ ਲਈ ਅਸੀਂ ਯਕੀਨੀ ਬਣਾਵਾਂਗੇ ਕਿ ਦਿੱਲੀ ਵਿਚ ਕਿਸੇ ਵੀ ਸਿੱਖ ਪਰਿਵਾਰ ਦਾ ਬੱਚਾ ਵਿਦਿਆ ਤੋਂ ਵਾਂਝਾ ਨਾ ਰਹੇ, ਕੋਈ ਧੀ ਵਿਆਹੁਣ ਤੋਂ ਨਾ ਰਹਿ ਜਾਵੇ ਤੇ ਕੋਈ ਵੀ ਰਾਗੀ, ਢਾਡੀ, ਕੀਰਤਨੀਆ ਜਾਂ ਗ੍ਰੰਥੀ ਆਰਥਿਕ ਸੰਕਟ ਨਾਲ ਨਾ ਜੂਝੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਕਮੇਟੀ ਵੱਲੋਂ ਜਿਹੜਾ 125 ਬੈਡਾਂ ਦਾ ਹਸਪਤਾਲ ਤਿਆਰ ਕੀਤਾਜਾ ਰਿਹਾ ਹੈ, ਸਿੰਘ ਸਭਾਵਾਂ ਵੱਲੋਂ ਮਰੀਜ਼ ਦੀ ਸਿਫਾਰਸ਼ ਕਰਨ ‘ਤੇ ਉਸਨੂੰ ਇਲਾਜ ਵਾਸਤੇ 50 ਫੀਸਦੀ ਰਿਆਇਤ ਦਿੱਤੀ ਜਾਵੇਗੀ ਅਤੇ ਅਜਿਹੇ ਮਰੀਜ਼ ਦੇ ਐਮ ਆਰਆਈ ਤੇ ਸੀ.ਟੀ ਸਕੈਨ ਮੁਫਤ ਹੋਣਗੇ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬੀਆਂ ਨੂੰ ਲੱਗ ਰਿਹਾ ਸਵਾ 2 ਲੱਖ ਕਰੋੜ ਰੁਪਏ ਦਾ ਰਗੜਾ : ਭਗਵੰਤ ਮਾਨ

ਟੋਕੀਓ ਓਲੰਪਿਕ ‘ਚ ਮੈਰੀ ਕੌਮ ਅਤੇ ਮਨਪ੍ਰੀਤ ਸਿੰਘ ਕਰਨਗੇ ਭਾਰਤ ਦੀ ਅਗਵਾਈ