ਦੱਖਣੀ ਇਰਾਕ ਵਿਖੇ ਬਣੇ ਇੱਕ ਹਸਪਤਾਲ ਵਿੱਚ ਕੋਵਿਡ 19 ਵਾਰਡ ਅੰਦਰ ਅਚਾਨਕ ਅੱਗ ਦਾ ਭਾਂਬੜ ਮੱਚ ਗਿਆ। ਅੱਗ ਐਨੀ ਤੇਜ਼ੀ ਨਾਲ ਵਧੀ ਕਿ ਕਿਸੇ ਨੂੰ ਕੁਝ ਸਮਝ ਆਉਣ ਤੋਂ ਪਹਿਲਾਂ ਓਥੇ ਮੌਤਾਂ ਹੋਣ ਲੱਗੀਆਂ। ਇਰਾਕ ਦੇ ਮੈਡੀਕਲ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੌਰਾਨ 50 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋਏ ਹਨ। ਅਧਿਕਾਰੀਆਂ ਨੇ ਦੱਖਣੀ ਸ਼ਹਿਰ ਨਸੀਰੀਆ ਦੇ ਅਲ ਹੁਸੈਨ ਟੀਚਿੰਗ ਹਸਪਤਾਲ ਵਿਖੇ ਅੱਗ ਲਗਨ ਦੌਰਾਨ ਮਾਰੇ ਗਏ ਸਾਰੇ ਲੋਕ ਬੁੜ ਤਰ੍ਹਾਂ ਝੁਲਸ ਗਏ ਸਨ। ਜੋ ਲੋਕ ਜ਼ਖਮੀ ਹਨ ਓਹਨਾ ਦੀ ਹਾਲਤ ਵੀ ਬੇਹੱਦ ਗੰਭੀਰ ਬਣੀ ਹੋਈ ਹੈ।
ਸਿਹਤ ਮੰਤਰਾਲੇ ਨੇ ਅੱਗ ਲੱਗਣ ਦਾ ਫਿਲਹਾਲ ਕੋਈ ਵੀ ਕਾਰਨ ਨਹੀਂ ਦੱਸਿਆ ਅਤੇ ਜਾਂਚ ਦੀ ਗੱਲ ਆਖੀ ਹੈ। 2 ਮੈਡੀਕਲ ਅਧਿਕਾਰੀਆਂ ਨੇ ਦੱਸਿਆ ਕਿ ਹਸਪਤਾਲ ਅੰਦਰ ਕੋਵਿਡ ਵਾਰਡ 3 ਮਹੀਨੇ ਪਹਿਲਾਂ ਹੀ ਖੋਲ੍ਹਿਆ ਗਿਆ ਸੀ ਜਿਸ ਵਿੱਚ 70 ਮਰੀਜਾਂ ਦਾ ਇਲਾਜ ਇੱਕੋ ਵੇਲੇ ਹੋ ਸਕਦਾ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਜਾਂ ਤਾਂ ਇਹ ਅੱਗ ਸ਼ਰਤ ਸਰਕਟ ਹੋਣ ਨਾਲ ਜਾ ਫਿਰਿ ਇਹ ਅੱਗ ਆਕਸੀਜਨ ਦਾ ਸਿਲੰਡਰ ਫਟਣ ਕਾਰਨ ਵੀ ਲੱਗੀ ਹੋ ਸਕਦੀ ਹੈ। ਪਰ ਇਸ ਸਾਰੇ ਮਾਮਲੇ ਵਿੱਚ ਕੋਈ ਵੀ ਅਧਿਕਾਰਿਤ ਜਾਣਕਾਰੀ ਨਹੀਂ ਦਿੱਤੀ ਗਈ। ਫਿਲਹਾਲ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਹ ਵੀ ਜਾਣਕਰੀ ਮਿਲੀ ਹੈ ਕਿ ਜਦੋਂ ਅੱਗ ਲੱਗੀ ਸੀ ਤਾਂ ਘੱਟੋ ਘੱਟ ਵਾਰਡ ਦੇ ਅੰਦਰ 63 ਮਰੀਜ ਸਨ। ਇਰਾਕ ਦੇ ਸਿਵਲ ਡਿਫੈਂਸ ਮੁਖੀ ਵੱਲੋਂ ਵੀ ਘਟਨਾ ਦੀ ਜਾਂਚ ਕਰਨ ਦੀ ਗੱਲ ਆਖੀ। ਇਸ ਤੋਂ ਪਹਿਲਾਂ ਵੀ ਇਰਾਕ ਦੇ ਇੱਕ ਹਸਪਤਾਲ ਵਿੱਚ ਅੱਗ ਕਾਰਨ ਕਈ ਮਰੀਜਾਂ ਦੀ ਮੌਤ ਹੋ ਗਈ ਸੀ। ਅਪ੍ਰੈਲ ਵਿਚ ਬਗਦਾਦ ਦੇ ਹਸਪਤਾਲ ਅੰਦਰ ਅੱਗ ਲੱਗਣ ਨਾਲ 82 ਲੋਕਾਂ ਦੀ ਮੌਤ ਹੋ ਗਈ ਸੀ। ਇਰਾਕ ਇੱਕ ਹੋਰ ਗੰਭੀਰ ਕਹਿਰ ਤੋਂ ਗੁਜ਼ਰ ਰਿਹਾ ਹੈ, ਕੋਵਿਡ ਦੀ ਲਹਿਰ ਹਜੇ ਵੀ ਜਾਰੀ ਹੈ ਅਤੇ ਤਕਰੀਬਨ 9000 ਨਵੇਂ ਕੇਸ ਸਾਹਮਣੇ ਆਏ ਹਨ। ਇਸ ਲਈ ਇਰਾਕ ਇਸ ਵੇਲੇ ਦੋਹਰੀ ਮਾਰ ਝੱਲ ਰਿਹਾ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ