ਵੋਟਾਂ ਤੱਕ ਪੰਜਾਬ ਦੇ DGP ਨੇ ਸਿਧਾਰਥ ਚਟੋਪਾਧਿਆਏ ! ਵਾਧੂ ਚਾਰਜ ਸੰਭਾਲਿਆ…

ਪੰਜਾਬ ਵਿਧਾਨ ਸਭਾ ਚੋਣਾਂ 2022 ਦਾ ਸਮਾਂ ਬਿਲਕੁਲ ਨਜ਼ਦੀਕ ਆ ਚੁੱਕਿਆ ਹੈ ਅਤੇ ਕੁਝ ਹੀ ਸਮੇਂ ਤੱਕ ਚੋਣ ਜਾਬਤਾ ਲੱਗ ਜਾਵੇਗਾ। ਚੋਣ ਜਾਬਤਾ ਲੱਗਣ ਤੋਂ ਪਹਿਲਾਂ ਸਰਕਾਰ ਵੱਡੇ ਐਲਾਨ ਕਰ ਰਹੀ ਹੈ ਅਤੇ ਨਵਜੋਤ ਸਿੱਧੂ ਦੀ ਵੀ ਲੰਮੇ ਸਮੇਂ ਤੋਂ ਮੰਗ ਪੰਜਾਬ ਦੇ DGP ਬਦਲਣ ਦੀ ਮੰਨ ਲਈ ਗਈ। 1986 ਬੈਚ ਦੇ ਆਈ.ਪੀ.ਐਸ. ਅਧਿਕਾਰੀ ਸਿਧਾਰਥ ਚਟੋਪਾਧਿਆਏ ਨੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਭਾਵ ਪੁਲਿਸ ਮੁਖੀ ਦਾ ਵਾਧੂ ਚਾਰਜ ਸੰਭਾਲ ਲਿਆ ਹੈ। ਸੂਬਾ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਿਧਾਰਥ ਚਟੋਪਾਧਿਆਏ, ਆਈ.ਪੀ.ਐਸ., ਹੁਣ ਡੀ.ਜੀ.ਪੀ.,ਪੰਜਾਬ ਦੇ ਨਾਲ -ਨਾਲ ਡੀਜੀਪੀ ਪੀ.ਐਸ.ਪੀ.ਸੀ.ਐਲ., ਪਟਿਆਲਾ ਦੇ ਚਾਰਜ ਸਮੇਤ ਮੁੱਖ ਡਾਇਰੈਕਟਰ, ਸਟੇਟ ਵਿਜੀਲੈਂਸ ਬਿਊਰੋ ਦਾ ਵਾਧੂ ਚਾਰਜ ਵੀ ਸੰਭਾਲਣਗੇ।

ਅਹੁਦਾ ਸੰਭਾਲਣ ਤੋਂ ਬਾਅਦ ਨਵ-ਨਿਯੁਕਤ ਡੀ.ਜੀ.ਪੀ. ਪੰਜਾਬ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਡੀ.ਜੀ.ਪੀ. ਸਿਧਾਰਥ ਚਟੋਪਾਧਿਆਏ ਨੇ ਕਿਹਾ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ- 2022 ਦੇ ਮੱਦੇਨਜ਼ਰ ਅਮਨ-ਕਾਨੂੰਨ ਬਣਾਈ ਰੱਖਣ ਦੇ ਨਾਲ-ਨਾਲ ਉਹ ਨਸ਼ਾ ਤਸਕਰੀ, ਮਨੁੱਖੀ ਤਸਕਰੀ ਵਿਰੁੱਧ ਵਿੱਢੀ ਮੁਹਿੰਮ ਨੂੰ ਹੋਰ ਤੇਜ ਕਰਨਗੇ ਅਤੇ ਰਾਜ ਵਿੱਚ ਸੜਕੀ ਸੁਰੱਖਿਆ ਲਈ ਬਿਹਤਰ ਮਾਹੌਲ ਬਣਾਉਣ ਲਈ ਉਪਰਾਲੇ ਕਰਨਗੇ। ਰਾਸ਼ਟਰਪਤੀ ਤੋਂ ‘ਪੁਲਿਸ ਮੈਡਲ ਫਾਰ ਗੈਲੈਂਟਰੀ ’ ਐਵਾਰਡ ਨਾਲ ਨਵਾਜ਼ੇ ਜਾ ਚੁੱਕੇ ਚਟੋਪਾਧਿਆਏ ਨੇ ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਰਾਜ ਪੁਲਿਸ ਵਿੱਚ ਵੱਖ-ਵੱਖ ਸੰਵੇਦਨਸ਼ੀਲ ਅਤੇ ਜੋਖਮ ਵਾਲੀਆਂ ਥਾਂਵਾਂ ’ਤੇ ਕੰਮ ਕਰ ਚੁੱਕੇ ਹਨ ਅਤੇ ਸੀਮਾ ਸੁਰੱਖਿਆ ਬਲ ਵਿੱਚ ਡੈਪੂਟੇਸ਼ਨ ‘ਤੇ ਵੀ ਸੇਵਾ ਨਿਭਾ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਡੀ.ਜੀ.ਪੀ. ਪੀ.ਐਸ.ਪੀ.ਸੀ.ਐਲ ਵਜੋਂ ਤਾਇਨਾਤੀ ਤੋਂ ਪਹਿਲਾਂ, ਉਹ ਡੀ.ਜੀ.ਪੀ. ਮਨੁੱਖੀ ਸਰੋਤ ਵਿਕਾਸ ਵੀ ਰਹਿ ਚੁੱਕੇ ਹਨ। ਉਹ ਪੰਜਾਬ ਪੁਲਿਸ ਵਿੱਚ ਏ.ਡੀ.ਜੀ.ਪੀ. ਪਾਲਿਸੀ ਐਂਡ ਰੂਲਜ਼, ਏਡੀਜੀਪੀ ਪ੍ਰੋਵੀਜਨਿੰਗ ਐਂਡ ਮਾਡਰਨਾਈਜ਼ੇਸ਼ਨ ਅਤੇ ਹੋਰ ਮਹੱਤਵਪੂਰਨ ਅਹੁਦਿਆਂ ‘ਤੇ ਵੀ ਕੰਮ ਕਰ ਚੁੱਕੇ ਹਨ। ਉਨਾਂ ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਵਿਸ਼ੇਸ਼ ਜਾਂਚ ਟੀਮਾਂ (ਐਸ.ਆਈ.ਟੀ.) ਦੇ ਮੁਖੀ ਵਜੋਂ ਵੀ ਨਿਯੁਕਤ ਕੀਤਾ ਜਾ ਚੁੱਕਾ ਹੈ। ਚੋਣ ਜਾਬਤਾ ਲੱਗਣ ਤੋਂ ਬਾਅਦ ਚੋਣ ਕਮਿਸ਼ਨ ਮੁੜ ਤੋਂ ਆਪਣੇ ਤਰੀਕੇ ਨਾਲ ਕਾਰਵਾਈ ਕਰਦਿਆਂ DGP ਬਦਲੇ ਜਾ ਸਕਦੇ ਹਨ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਾਬਾ ਸਾਹਿਬ ਅੰਬੇਡਕਰ ਦੇ ਨਾਂ ‘ਤੇ ਬਣੇਗਾ ਕਰੋੜਾਂ ਦੀ ਕੀਮਤਮ ਵਾਲਾ ਅਤਿ ਆਧੁਨਿਕ ਟਰੌਮਾ ਸੈਂਟਰ

ਭਾਜਪਾ ਨੇ ਖੇਡਿਆ ਮਨਜਿੰਦਰ ਸਿਰਸਾ ਰਾਹੀਂ 1984 ਦਾ ਕਾਰਡ, ਪੀੜਤ ਪਰਿਵਾਰਾਂ ਨੂੰ ਮਿਲੇਗਾ ਮੁਆਵਜ਼ਾ ਤੇ ਨੌਕਰੀ : ਮਨਜਿੰਦਰ ਸਿਰਸਾ