ਹਰਜੀਤ ਗਰੇਵਾਲ ਅਤੇ ਸੁਰਜੀਤ ਜਿਆਣੀ ਦੇ ਪਿੰਡਾਂ ‘ਚ ਔਰਤਾਂ ਕਰਨਗੀਆਂ ਰੋਸ ਪ੍ਰਦਰਸ਼ਨ

ਚੰਡੀਗੜ੍ਹ, 14 ਜਨਵਰੀ 2021 – ਭਾਜਪਾ ਆਗੂ ਹਰਜੀਤ ਗਰੇਵਾਲ ਦੇ ਪਿੰਡ ਧਨੌਲਾ (ਬਰਨਾਲਾ ) ਅਤੇ ਸੁਰਜੀਤ ਜਿਆਣੀ ਦੇ ਪਿੰਡ ਕਟੈਹੜਾ (ਫ਼ਾਜ਼ਿਲਕਾ) ਵਿਖੇ 18 ਜਨਵਰੀ ਨੂੰ ਕਿਸਾਨ ਅੰਦੋਲਨ ਦੀ ਜਿੰਦਜਾਨ ਔਰਤ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਜਾਏਗਾ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਔਰਤ ਵਿੰਗ ਦੀ ਮੁਖੀ ਹਰਿੰਦਰ ਬਿੰਦੂ ਨੇ ਦੱਸਿਆ ਕਿ ਕਿਸਾਨ ਘੋਲ਼ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਇਸ ਰੋਜ਼ ਦੇਸ਼ ਭਰ ਵਿੱਚ ਹੋ ਰਹੇ ਔਰਤ ਸ਼ਕਤੀ ਪ੍ਰਦਰਸ਼ਨ ਦੀ ਕੜੀ ਵਜੋਂ ਉਹਨਾਂ ਦੀ ਜੱਥੇਬੰਦੀ ਨੇ 18 ਜਨਵਰੀ ਨੂੰ ਹਰਜੀਤ ਗਰੇਵਾਲ ਅਤੇ ਸੁਰਜੀਤ ਜਿਆਣੀ ਦੇ ਪਿੰਡਾਂ ਵਿੱਚ ਇਹ ਔਰਤ ਇਕੱਠ ਕਰਨ ਦਾ ਫੈਸਲਾ ਕੀਤਾ ਹੈ।

ਹਰਿੰਦਰ ਬਿੰਦੂ ਨੇ ਸਮੂਹ ਮਜ਼ਦੂਰ ਕਿਸਾਨ ਪਰਿਵਾਰਾਂ ਦੀਆਂ ਔਰਤਾਂ ਨੂੰ ਜੱਥੇਬੰਦੀ ਵੱਲੋਂ ਉਚੇਚੇ ਤੌਰ ਤੇ ਅਪੀਲ ਕੀਤੀ ਹੈ ਕਿ ਉਹ ਕਾਲ਼ੇ ਕਾਨੂੰਨ ਰੱਦ ਕਰਾਉਣ ਲਈ ਮੋਤੀ ਹਕੂਮਤ ਤੇ ਦਬਾਅ ਪਾਉਣ ਅਤੇ ਹੋਛਾ,ਬੇਬੁਨਿਆਦ ਪ੍ਰਚਾਰ ਕਰਨ ਚ ਗਲਤਾਨ,ਮੋਦੀ ਦਾ ਥਾਪੜਾ ਲੈ ਕੇ ਆਏ ਇਹਨਾਂ ਨੇਤਾਵਾਂ ਦੇ ਪਿੰਡਾਂ ਦੀ ਜੂਹ ਵਿੱਚ ਜਾ ਕੇ ਹੱਕੀ ਸੰਘਰਸ਼ ਦਾ ਝੰਡਾ ਬੁਲੰਦ ਕੀਤਾ ਜਾਏਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਖੇਡ ਵਿਭਾਗ ਕਰੇਗਾ 1135 ਖਿਡਾਰੀਆਂ ਦਾ ਸਨਮਾਨ, ਪਹਿਲੇ ਪੜਾਅ ਵਿੱਚ 90 ਕੌਮਾਂਤਰੀ ਤੇ ਕੌਮੀ ਖਿਡਾਰੀ ਹੋਣਗੇ ਸਨਮਾਨਿਤ

ਚੋਣਾਂ ਤੋਂ ਪਹਿਲਾਂ ਝੂਠੇ ਵਾਅਦੇ ਕਰਨ ਵਾਲੇ ਕੈਪਟਨ ਅਮਰਿੰਦਰ ਹਰ ਫਰੰਟ ਉੱਤੇ ਹੋਏ ਫ਼ੇਲ੍ਹ – ਭਗਵੰਤ ਮਾਨ