ਚੰਡੀਗੜ੍ਹ, 30 ਮਈ 2021 – ਕੋਰੋਨਾ ਦੇ ਕਾਰਨ ਹਰਿਆਣਾ ਸਰਕਾਰ ਵੱਲੋਂ ਇੱਕ ਵਾਰ ਫੇਰ ਲਾਕਡਾਊਨ ਵਧਾ ਦਿੱਤਾ ਗਿਆ ਹੈ। ਇਹ ਲਾਕਡਾਊਨ 7 ਜੂਨ ਤੱਕ ਵਧਾਇਆ ਗਿਆ ਹੈ।
ਇਸ ਸੰਬੰਧੀ ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕੇ ਹੁਣ ਦੁਕਾਨਾਂ ਹੁਣ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲ੍ਹਣਗੀਆਂ ਤੇ ਆਡ-ਈਵਨ ਦੇ ਫਾਰਮੂਲੇ ਤਹਿਤ ਹੀ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਵਿਦਿਅਕ ਅਦਾਰੇ 15 ਜੂਨ ਤੱਕ ਬੰਦ ਰਹਿਣਗੇ। ਰਾਤ ਦਾ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ।