ਰਾਜਾਸਾਂਸੀ 22 ਦਸੰਬਰ 2020 – ਬੀਤੀ ਦੇਰ ਰਾਤ ਲੰਦਨ ਤੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚੀ ਉਡਾਣ ਰਾਹੀਂ ਆਏ 264 ਯਾਤਰੀਆਂ ਵਿੱਚੋਂ 8 ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਜਿਨ੍ਹਾਂ ‘ਚ 6 ਪੁਰਸ਼ ਅਤੇ 2 ਔਰਤਾਂ ਸ਼ਾਮਿਲ ਹਨ। ਮਿਲੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਉਡਾਣ ਰਾਹੀਂ ਆਉਣ ਵਾਲੇ ਸਾਰੇ ਯਾਤਰੂਆਂ ਦੇ ਆਰ.ਟੀ.ਪੀ.ਸੀ.ਆਰ ਟੈਸਟ ਕੀਤੇ ਗਏ ਸਨ।
ਬ੍ਰਿਟੇਨ ‘ਚ ਕੋਰੋਨਾ ਵਾਇਰਸ ਦਾ ਨਵਾਂ ਕੋਰੋਨਾ ਆਉਣ ਦੇ ਸੰਕੇਤ ਭਾਰਤ ਨੇ ਬ੍ਰਿਟੇਨ ਤੋਂ ਆਵਾਜਾਈ ‘ਤੇ ਰੋਕ ਲਗਾ ਦਿੱਤੀ ਸੀ ਜਿਸ ਕਾਰਨ ਬੀਤੀ ਰਾਤ ਕਰੀਬ12:05 ਵਜੇ ਲੰਦਨ ਤੋਂ ਸ਼੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਆਉਣ ਵਾਲੇ ਸਾਰੇ ਯਾਤਰੀਆਂ ਨੂੰ ਰੋਕ ਲਿਆ ਗਿਆ ਸੀ। ਅਤੇ ਉਡਾਨ ਦੇ ਸਾਰੇ ਯਾਤਰੀਆਂ ਦਾ ਕੋਰੋਨਾ ਟੈਸਟ ਲਾਜ਼ਮੀ ਕਰਨ ਦੇ ਨਿਰਦੇਸ਼ ਹੋਏ ਸਨ।
ਯਾਤਰੀਆਂ ਤੋਂ ਬਿਨਾਂ ਉਥੇ ਹੀ ਇਹਨਾਂ ਯਾਤਰੀਆਂ ਨੂੰ ਲੈਣ ਆਏ ਉਨ੍ਹਾਂ ਦੇ ਪਰਿਵਾਰਕ ਮੈਂਬਰ ਏਅਰਪੋਰਟ ਦੇ ਬਾਹਰ ਖੱਜਲ-ਖੁਆਰ ਹੋਣਾ ਪਿਆ।