ਸੰਗਰੂਰ, 25 ਫਰਵਰੀ 2021 – ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ ਅੱਜ ਫੇਰ 25 ਰੁਪਏ ਦਾ ਵਾਧਾ ਹੋਇਆ ਹੈ। ਇਹ ਕੀਮਤ ਪਿਛਲੇ ਤਿੰਨ ਹਫ਼ਤਿਆਂ ‘ਚ ਲਗਾਤਾਰ ਤੀਜੀ ਵਾਰ ਵਧੀ ਹੈ। ਇਸ ਤੋਂ ਪਹਿਲਾਂ 4 ਫਰਵਰੀ ਨੂੰ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ 25 ਰੁਪਏ ਦਾ ਵਾਧਾ ਹੋਇਆ ਸੀ, 14 ਫਰਵਰੀ ਨੂੰ 50 ਰੁਪਏ ਦਾ ਵਾਧਾ ਹੋਇਆ ਸੀ ਅਤੇ ਹੁਣ ਲਗਾਤਾਰ ਤੀਜੇ ਹਫਤੇ 25 ਰੁਪਏ ਦਾ ਵਾਧਾ ਹੋਇਆ ਹੈ। ਇਸ ਤਰ੍ਹਾਂ ਤਿੰਨ ਹਫ਼ਤਿਆਂ ‘ਚ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ 100 ਰੁਪਏ ਦਾ ਵਾਧਾ ਹੋਇਆ ਹੈ। ਵਾਧੇ ਤੋਂ ਬਾਅਦ ਹੁਣ ਸਿਲੰਡਰ 815 ਰੁਪਏ ਦਾ ਮਿਲੇਗਾ, ਜਿਸ ‘ਤੇ ਨਾਂ-ਮਾਤਰ 15 ਰੁਪਏ ਸਬਸਿਡੀ ਮਿਲੇਗੀ।