ਲੁਧਿਆਣਾ, 6 ਜੂਨ 2021 – ਲੁਧਿਆਣਾ ਦੇ ਥਾਣਾ ਡਾਬਾ ਦੀ ਪੁਲਿਸ ਨੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਪੁਲਿਸ ਵਾਲੇ ਬਣ ਕੇ ਭੋਲੇ ਭਾਲੇ ਲੋਕਾਂ ਨੂੰ ਡਰਾ ਕੇ ਉਨ੍ਹਾਂ ਤੋਂ ਵਸੂਲੀ ਕਰਦੇ ਸਨ। ਪੁਲਿਸ ਨੇ ਇਸ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਨੂੰ ਫੜੇ ਗਏ ਆਰੋਪੀਆਂ ਪਾਸੋਂ 50 ਹਜਾਰ ਰੁਪਏ ਦੀ ਭਾਰਤੀ ਕਰੰਸੀ, ਇਕ ਕਾਰ ਬਰਾਮਦ ਹੋਈ ਹੈ ਜਿਸ ਉੱਤੇ ਪੁਲਿਸ ਦਾ ਸਟਿੱਕਰ ਵੀ ਲੱਗਿਆ ਹੋਇਆ।
ਪ੍ਰੈੱਸ ਕਾਨਫਰੰਸ ਦੇ ਦੌਰਾਨ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਫਰਜ਼ੀ ਪੁਲਿਸ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਉਸ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਹੈ। ਜੋ ਭੋਲੇ ਭਾਲੇ ਲੋਕਾਂ ਨੂੰ ਡਰਾ ਕੇ ਉਨ੍ਹਾਂ ਤੋਂ ਪੈਸੇ ਵਸੂਲਦੇ ਸਨ। ਉਨ੍ਹਾਂ ਨੇ ਦੱਸਿਆ ਕਿ ਆਰੋਪੀਆਂ ਪਾਸੋਂ ਉਨ੍ਹਾਂ ਨੂੰ 50 ਹਜਾਰ ਰੁਪਏ ਦੀ ਭਾਰਤੀ ਕਰੰਸੀ, ਇਕ ਕਾਰ ਜਿਸ ਉੱਪਰ ਉਨ੍ਹਾਂ ਨੇ ਪੁਲਿਸ ਦਾ ਲੋਗੋ ਲਗਾਇਆ ਹੋਇਆ ਸੀ ਬਰਾਮਦ ਹੋਈ ਹੈ। ਆਰੋਪੀ ਪਿਛਲੇ ਕਰੀਬ ਛੇ ਮਹੀਨੇ ਤੋਂ ਇਸ ਪ੍ਰਕਾਰ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ ਤੇ ਹੁਣ ਤੱਕ ਪੰਜ ਵਾਰਦਾਤਾਂ ਕਰਨ ਦੀ ਗੱਲ ਕਬੂਲੀ ਹੈ ਜਿਨ੍ਹਾਂ ਤੋਂ ਅੱਗੇ ਦੀ ਪੁੱਛਗਿੱਛ ਜਾਰੀ ਹੈ।
ਉਥੇ ਹੀ ਦੂਜੇ ਮਾਮਲੇ ਵਿਚ ਇਕ ਕਾਰ ਚੋਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ ਜਦਕਿ ਗਿਰੋਹ ਦੇ ਦੋ ਮੈਂਬਰ ਅਜੇ ਫਰਾਰ ਦੱਸੇ ਜਾ ਰਹੇ ਹਨ। ਇਹ ਗਿਰੋਹ ਗੱਡੀਆਂ ਚੋਰੀ ਕਰਦੇ ਸਨ ਅਤੇ ਗੱਡੀਆਂ ਨੂੰ ਬਾਜ਼ਾਰ ਦੇ ਵਿਚ ਵੇਚਦੇ ਸਨ ਜੇ ਗੱਡੀ ਨਹੀਂ ਵਿਕਦੀ ਸੀ ਤਾਂ ਗੱਡੀ ਨੂੰ ਕੱਟ ਕੇ ਸਪੇਅਰ ਪਾਰਟ ਉਹਦੇ ਬਾਜ਼ਾਰ ਵਿੱਚ ਵੇਚਦੇ ਸਨ ਇਹ ਗਿਰੋਹ ਪਿਛਲੇ ਪੰਜ ਛੇ ਸਾਲਾਂ ਤੋਂ ਐਕਟਿਵ ਹਨ ਅਤੇ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ ਫੜੇ ਗਏ ਆਰੋਪੀਆਂ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਜਿਨ੍ਹਾਂ ਤੋਂ ਹੁਣ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਵਿੱਚ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।