ਮੁੰਬਈ, 23 ਦਸੰਬਰ 2020 – ਦੇਸ਼ ਵਿੱਚ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਹੋ ਰਿਹਾ ਹੈ ਅਤੇ ਇਸ ਵਿਕਾਰ ਹੀ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਹਾਰਾਸ਼ਟਰ ਦੇ ਅਮਰਾਵਤੀ ‘ਚ ਦੋ ਕਿਸਾਨਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪਹਿਲਾਂ ਵੱਡੇ ਭਾਈ ਅਸ਼ੋਕ ਭੂਯਾਰ ਨੇ ਆਤਮ ਹੱਤਿਆ ਕਰ ਲਈ ਜਦੋਂ ਕਿ ਜਦੋਂ ਉਸ ਦਾ ਛੋਟਾ ਭਾਈ ਉਸ ਦਾ ਅੰਤਿਮ ਸਸਕਾਰ ਕਰਕੇ ਘਰ ਵਾਪਿਸ ਆ ਰਿਹਾ ਸੀ ਤਾਂ ਉਸ ਨੂੰ ਰਸਤੇ ‘ਚ ਹੀ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਵੀ ਮੌਤ ਹੋ ਗਈ।
ਆਤਮ ਹੱਤਿਆ ਤੋਂ ਪਹਿਲਾਂ ਅਸ਼ੋਕ ਨੇ ਸੂਬੇ ਦਾ ਮੰਤਰੀ ਨੂੰ ਚਿੱਠੀ ਲ਼ਿਖੀ ਸੀ, ਜਿਸ ‘ਚ ਉਸ ਨੇ ਮਦਦ ਦੀ ਗੁਹਾਰ ਲਾਈ ਸੀ। ਜਿਸ ਮੰਤਰੀ ਨੂੰ ਉਸ ਨੇ ਚਿੱਠੀ ਲਿਖੀ ਸੀ ਉਹ ਮੰਤਰੀ ਸੂਬੇ ਦਾ ਸਿੱਖਿਆ ਮੰਤਰੀ ਬਚੂ ਕਡੂ ਹੈ। ਜਿਸ ਦੀ ਛਵੀ ਇੱਕ ਵੱਡੇ ਕਿਸਾਨ ਲੀਡਰ ਦੇ ਤੌਰ ‘ਤੇ ਹੈ। ਇਹ ਮੰਤਰੀ ਬੀਤੇ ਦਿਨੀਂ ਅੰਦੋਲਨ ‘ਚ ਵੀ ਹਿੱਸਾ ਲੈਣ ਦਿੱਲੀ ਆਇਆ ਸੀ।
ਕਿਸਾਨ ਨੇ ਆਪਣੀ ਚਿੱਠੀ ‘ਚ ਲਿਖਿਆ ਕਿ ਸੰਤਰੇ ਦੀ ਬੋਲੀ ਲਾਉਣ ਵਾਲੇ ਵਪਾਰੀ ਨੇ ਉਸ ਦੀ ਫਸਲ ਨੂੰ ਮੌਕੇ ‘ਤੇ ਹੀ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਜਦੋਂ ਉਸ ਨੇ ਸਵਾਲ ਕੀਤਾ ਤਾਂ ਉਸ ਦੀ ਕੁੱਟਮਾਰ ਵੀ ਕੀਤੀ ਗਈ ਅਤੇ ਸ਼ਰਾਬ ਵੀ ਪਲਾਈ ਗਈ। ਉੱਥੇ ਹੀ ਪਰਿਵਾਰ ਨੇ ਵੀ ਇਲਜ਼ਾਮ ਲਾਏ ਹਨ ਕਿ ਜਦੋਂ ਅਸ਼ੋਕ ਵੱਲੋਂ ਥਾਣੇ ਜਾ ਕੇ ਰਿਪੋਰਟ ਕਰਨੀ ਚਾਹੀ ਤਾਂ ਥਾਣੇ ‘ਚ ਵੀ ਉਸ ਦੇ ਨਾਲ ਥਣਦਾਰ ਵੱਲੋਂ ਕੁੱਟਮਾਰ ਕੀਤੀ ਗਈ ਅਤੇ ਜਿਸ ਤੋਂ ਬਾਅਦ ਉਸ ਵੱਲੋਂ ਖੁਦਕੁਸ਼ੀ ਕਰ ਲਈ ਗਈ।
ਕਿਸਾਨ ਵੱਲੋਂ ਆਤਮ ਹੱਤਿਆ ਤੋਂ ਬਾਅਦ ਪਿੰਡ ਵਾਸੀਆਂ ਨੇ ਥਾਣੇ ‘ਚ ਜਾ ਕੇ ਜੰਮ ਕੇ ਹੰਗਾਮਾਂ ਕੀਤਾ ਅਤੇ ਉਨ੍ਹਾਂ ਨੇ ਪਰਿਵਾਰ ਨਾਲ ਮਿਲ ਕੇ ਸਰਕਾਰ ਤੋਂ ਮੰਗ ਕੀਤੀ ਕਿ ਸੰਤਰੇ ਵਪਾਰੀ ਅਤੇ ਥਾਣੇਦਾਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।