ਨਵੀਂ ਦਿੱਲੀ, 9 ਜੂਨ 2021 – ਮਹਾਤਮਾ ਗਾਂਧੀ ਦੀ ਪੜਪੋਤੀ ਆਸ਼ੀਸ਼ ਲਤਾ ਰਾਮਗੋਬਿਨ (56) ਨੂੰ ਦੱਖਣੀ ਅਫਰੀਕਾ ਵਿਚ 7 ਸਾਲ ਦੀ ਕੈਦ ਹੋਈ ਹੈ। ਡਰਬਨ ਦੀ ਇਕ ਅਦਾਲਤ ਨੇ ਉਸਨੂੰ ਸੋਮਵਾਰ ਨੂੰ 60 ਲੱਖ ਰੈਂਡ (3.22 ਕਰੋੜ) ਦੇ ਧੋਖਾਧੜੀ ਦੇ ਕੇਸ ਵਿੱਚ ਸਜ਼ਾ ਸੁਣਾਈ। ਉਹ 2015 ਤੋਂ ਇਸ ਕੇਸ ਵਿੱਚ ਜ਼ਮਾਨਤ ‘ਤੇ ਸੀ। ਉਨ੍ਹਾਂ ’ਤੇ ਕਾਰੋਬਾਰੀ ਐਸ.ਆਰ. ਮਹਾਰਾਜ ਨੂੰ ਧੋਖਾ ਦੇਣ ਦਾ ਦੋਸ਼ ਸੀ। ਐਸ.ਆਰ. ਨੇ ਭਾਰਤ ਤੋਂ ਇਕ ਨੋਨ ਐਕਜ਼ਿਸਟਿੰਗ ਕੰਸਾਈਨਮੈਂਟ ਲਈ ਆਯਾਤ ਅਤੇ ਕਸਟਮ ਡਿਊਟੀ ਦੇ ਕਥਿਤ ਕਲੀਅਰੈਂਸ ਲਈ 62 ਲੱਖ ਰੁਪਏ ਦਿੱਤੇ ਸਨ।
ਲਤਾ ਰਾਮਗੋਬਿਨ ਗਾਂਧੀ ਜੀ ਦੀ ਪੜਪੋਤੀ ਅਤੇ ਉੱਘੇ ਮਨੁੱਖੀ ਅਧਿਕਾਰ ਕਾਰਕੁਨ ਈਲਾ ਗਾਂਧੀ ਅਤੇ ਮਰਹੂਮ ਮੇਵਾ ਰਾਮਗੋਬਿਨ ਦੀ ਧੀ ਹੈ। ਮੇਵਾ ਰਾਮਗੋਬਿੰਦ ਦਾ ਦਿਹਾਂਤ ਹੋ ਗਿਆ ਹੈ। ਇਲਾ ਗਾਂਧੀ ਨੂੰ ਭਾਰਤ ਅਤੇ ਦੱਖਣੀ ਅਫਰੀਕਾ ਦੋਵਾਂ ਵਿੱਚ ਰਾਸ਼ਟਰੀ ਸਨਮਾਨ ਮਿਲ ਚੁੱਕੇ ਹਨ।