ਕੋਰੋਨਾ ਕਾਲ ‘ਚ ਲਾਸ਼ਾਂ ‘ਤੇ ਰਾਜਨੀਤੀ ਕਰਦਿਆਂ ਮਨਜੀਤ ਜੀ ਕੇ ਨੇ ਆਪਣਾ ਦਿਮਾਗੀ ਤਵਾਜ਼ਨ ਗੁਆਇਆ : ਸੁਖਮਿੰਦਰ ਰਾਜਪਾਲ

  • ਕਿਹਾ ਕਿ ਜਿਸ ਗੱਲ ਦਾ ਐਲਾਨ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਵਿਚ ਕੀਤਾ, ਉਸਦੇ ਸਟਿੰਗ ਦੇ ਦਾਅਵੇ ਨੇ ਸਾਬਤ ਕੀਤਾ ਕਿ ਮਨਜੀਤ ਸਿੰਘ ਜੀ ਕੇ ਕਮਲਾ ਹੋ ਗਿਐ

ਨਵੀਂ ਦਿੱਲੀ, 30 ਮਈ 2021 – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਲਾਹਕਾਰ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਮਿੰਦਰ ਸਿੰਘ ਰਾਜਪਾਲ ਨੇ ਕਿਹਾ ਹੈ ਕਿ ਕੋਰੋਨਾ ਕਾਲ ਵਿਚ ਲਾਸ਼ਾਂ ‘ਤੇ ਗਿੱਦਾਂ ਵਾਂਗ ਰਾਜਨੀਤੀ ਕਰਦੇ ਕਰਦੇ ਮਨਜੀਤ ਸਿੰਘ ਜੀ ਕੇ ਨੇ ਆਪਣਾ ਦਿਮਾਗੀ ਤਵਾਜ਼ਨ ਗੁਆ ਲਿਆ ਹੈ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਮਾਨਸਿਕ ਰੋਗ ਦੇ ਮਾਹਿਰ ਡਾਕਟਰ ਕੋਲੋਂ ਇਲਾਜ ਕਰਵਾਉਣ ਦੀ ਜ਼ਰੂਰਤ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਰਾਜਪਾਲ ਨੇ ਕਿਹਾ ਕਿ ਉਹ ਇਹ ਵੇਖ ਕੇ ਹੈਰਾਨ ਹਨ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਪੰਜਾਬੀਆਂ ਲਈ ਆਕਸੀਜ਼ਨ ਕੰਸੈਂਟ੍ਰੇਟਰ ਦੇਣ ‘ਤੇ ਦਿੱਲੀ ਗੁਰਦੁਆਰਾ ਕਮੇਟੀ ਤੇ ਇਸਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੇ ਹੋਰ ਸਮਾਜ ਸੇਵੀ ਸੰਗਠਨਾਂ ਦਾ ਧੰਨਵਾਦ ਕੀਤਾ, ਉਸ ਆਕਸੀਜ਼ਨ ਕੰਸੈਂਟ੍ਰੇਟਰ ਨੂੰ ਸਪਲਾਈ ਕਰਨ ਦੀ ਵੀਡੀਓ ਬਣਾ ਕੇ ਮਨਜੀਤ ਸਿੰਘ ਜੀ ਕੇ ਇਸਨੁੰ ਇਕ ਸਟਿੰਗ ਅਪਰੇਸ਼ਨ ਦਾ ਨਾਂ ਦੇ ਰਹੇ ਹਨ।

ਉਹਨਾਂ ਕਿਹਾ ਕਿ ਜਿਸ ਗੱਲ ਨੁੰ ਇਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਗਿਆ ਹੋਵੇ, ਉਸਦਾ ਸਟਿੰਗ ਕਿਵੇਂ ਹੁੰਦਾ ਹੈ, ਇਹ ਸਿਰਫ ਮਨਜੀਤ ਸਿੰਘ ਜੀ ਕੇ ਹੀ ਕਰ ਸਕਦੇ ਹਨ।
ਉਹਨਾਂ ਕਿਹਾ ਕਿ ਜੀ ਕੇ ਦੀਆਂ ਹਰਕਤਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹਨਾਂ ਦਿਮਾਗੀ ਤਵਾਜ਼ਨ ਗੁਆ ਲਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਮੇਤ ਦੇਸ ਵਿੱਚ ਕੋਰੋਨਾ ਤੋਂ ਬਚਾਅ ਲਈ ਜਰੂਰੀ ਵੈਕਸੀਨ ਦੇ ਨਾਂਅ ‘ਤੇ ਚੱਲ ਰਹੀ ਹੈ ਲੁੱਟ: ਆਪ

ਵੀਡੀਓ: ਛੱਪੜਾਂ ਦੇ ਕਾਤਲ! ਭਾਗ 3 ਪਿੰਡ ਰੌਣੀ