ਨਵੀਂ ਦਿੱਲੀ, 16 ਜੂਨ 2021 – ਮਾਰੂਤੀ ਸੁਜ਼ੂਕੀ ਆਪਣੀ ਨਵੀਂ ਅਲਟੋ ਨੂੰ ਅਗਲੇ ਸਾਲ 2022 ’ਚ ਲਾਂਚ ਕਰ ਸਕਦੀ ਹੈ। ਮਤਲਬ ਕੇ ਮਾਰੂਤੀ ਵੱਲੋਂ ਨਵਾਂ ਮਾਡਲ ਅਗਲੇ ਸਾਲ ਜੁਲਾਈ-ਅਗਸਤ ਵਿਚ ਲਾਂਚ ਕੀਤਾ ਜਾ ਸਕਦਾ ਹੈ। ਮਾਰੂਤੀ ਸੁਜ਼ੂਕੀ ਦੀ ਬਜਟ ਕਾਰ ਮਾਰੂਤੀ ਸੁਜ਼ੂਕੀ ਅਲਟੋ ਨੂੰ ਟੈਸਟਿੰਗ ਦੌਰਾਨ ਭਾਰਤ ’ਚ ਵੇਖਿਆ ਜਾ ਚੁੱਕਾ ਹੈ।
ਮਾਰੂਤੀ ਸੁਜ਼ੂਕੀ ਅਲਟੋ ਕੰਪਨੀ ਦੀਆਂ ਸਭ ਤੋਂ ਸਫ਼ਲ ਕਾਰਾਂ ’ਚੋਂ ਇਕ ਰਹੀ ਹੈ।ਜਿਸ ਨੂੰ ਦੇਖਦੇ ਹੋਏ ਨੂੰ ਵੇਖਦੇ ਹੋਏ ਕੰਪਨੀ ਇਸ ਦਾ ਨੈਕਸਟ ਜਨਰੇਸ਼ਨ ਮਾਡਲ ਭਾਰਤ ’ਚ ਲਾਂਚ ਕਰਨ ਵਾਲੀ ਹੈ। ਨਵੀਂ ਅਲਟੋ ਕਈ ਬਦਲਾਅ ਦੇ ਨਾਲ ਬਾਜ਼ਾਰ ’ਚ ਆਏਗੀ। ਕੁਝ ਮੀਡੀਆ ਰਿਪੋਰਟਾਂ ’ਚ ਦੱਸਿਆ ਗਿਆ ਹੈ ਕਿ ਨਵਾਂ ਮਾਡਲ HEARTECT ਪਲੇਟਫਾਰਮ ’ਤੇ ਆਧਾਰਿਤ ਹੋਵੇਗਾ ਜਿਸ ਦਾ ਇਸਤੇਮਾਲ ਵੈਗਨ-ਆਰ ਅਤੇ ਐੱਸ-ਪ੍ਰੈਸੋ ’ਚ ਕੀਤਾ ਜਾਂਦਾ ਹੈ। ਕਾਰ 660cc ਨੈਚੁਰਲੀ ਐਸਪਿਰੇਟਿਡ ਪੈਟਰੋਲ ਇੰਜਣ ਦਿੱਤਾ ਜਾਵੇਗਾ ਜੋ 49 ਬੀ.ਐੱਚ.ਪੀ. ਦੀ ਪਾਵਰ ਜਨਰੇਟ ਕਰਦਾ ਹੈ।