… ਕੈਪਟਨ ਸਰਕਾਰ ਦਾ ਬਜਟ ਸੈਸ਼ਨ ਦੌਰਾਨ ਮੀਡੀਆ ਕਵਰੇਜ ਨਾ ਹੋਣ ਦਾ ਫੈਸਲਾ ਤਾਨਾਸ਼ਾਹੀ ਦਾ ਪ੍ਰਤੀਕ
ਚੰਡੀਗੜ੍ਹ, 25 ਫਰਵਰੀ 2021 – ਬਜਟ ਸੈਸ਼ਨ 2021 ਦੌਰਾਨ ਮੀਡੀਆ ਕਵਰੇਜ ਨਾ ਕਰਨ ਦਾ ਫੈਸਲਾ ਕੈਪਟਨ ਸਰਕਾਰ ਦੇ ਫੈਸਲੇ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਕੈਪਟਨ ਸਰਕਾਰ ਦਾ ਤਾਨਾਸ਼ਾਹੀ ਫੈਸਲਾ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਨੂੰ ਧਿਆਨ ਵਿੱਚ ਹੋਣਾ ਚਾਹੀਦਾ ਹੈ ਕਿ ਇਥੇ ਲੋਕਤੰਤਰਿਕ ਸ਼ਾਸਨ ਹੈ ਅਤੇ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ।
ਮੀਡੀਆ ਨੂੰ ਪੂਰਾ ਅਧਿਕਾਰ ਹੈ ਕਿ ਉਹ ਬਜਟ ਸੈਸ਼ਨ ਦੀ ਕਵਰੇਜ ਕਰੇ ਅਤੇ ਜਨਤਾ ਨੂੰ ਸਾਰੀ ਸੱਚਾਈ ਦਿਖਾਏ। ਮੀਡੀਆ ਕਵਰੇਜ ਨਾਲ ਪਾਰਦਰਸ਼ੀ ਹੁੰਦੀ ਹੈ। ਮੀਡੀਆ ਨੂੰ ਕਵਰੇਜ ਕਰਨ ਤੋਂ ਰੋਕਣਾ ਬਿਲਕੁਲ ਗਲਤ ਹੈ ਅਤੇ ਇਹ ਤਾਨਾਸ਼ਾਹੀ ਰਵੱਈਏ ਦਾ ਪ੍ਰਤੀਕ ਹੈ। ਜਨਤਾ ਵੱਲੋਂ ਚੁਣੀ ਗਈ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਫੈਸਲਾ ਲੈਣਾ ਬਹੁਤ ਨਿੰਦਣਯੋਗ ਅਤੇ ਮੰਦਭਾਗਾ ਹੈ।
ਜਿਸ ਤਰ੍ਹਾਂ ਕੇਂਦਰ ਦੀ ਮੋਦੀ ਸਰਕਾਰ ਨੇ ਜ਼ਿਆਦਾਤਰ ਕੌਮਾਂਤਰੀ ਅਖਬਾਰ ਅਤੇ ਟੀਵੀ ਚੈਨਲਾਂ ਉੱਤੇ ਕਬਜ਼ਾ ਕਰਕੇ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਸੇ ਤਰ੍ਹਾਂ ਕੈਪਟਨ ਵੀ ਪੰਜਾਬ ਵਿਚ ਮੀਡੀਆ ਦਾ ਹਾਲ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਬਜਟ ਸੈਸ਼ਨ ਦੀ ਹਰ ਹਾਲ ਵਿੱਚ ਮੀਡੀਆ ਕਵਰੇਜ ਹੋਣੀ ਚਾਹੀਦੀ ਹੈ।