“ਮੁੱਖ ਮੰਤਰੀ ਮਿਲਾਓ ਪੁੰਨ ਕਮਾਓ” ਮੁਹਿੰਮ ਤਹਿਤ 3 ਜੂਨ ਨੂੰ ਦਫਤਰੀ ਮੁਲਾਜ਼ਮ ਜਾਣਗੇ ਮੋਤੀ ਮਹਿਲ

  • ਮੁਲਾਜ਼ਮਾਂ ਦਾ ਐਲਾਨ ਜੋ ਵੀ ਮੁੱਖ ਮੰਤਰੀ ਨੂੰ ਮਿਲਵਾਏਗਾ ਓਸ ਨੂੰ ਪੁੰਨ ਮਿਲੇ ਇਸ ਲਈ ਸ਼੍ਰੀ ਦੁੱਖ ਨਿਵਾਰਣ ਸਾਹਿਬ ਵਿਖੇ ਅਰਦਾਸ ਕਰਵਾਉਣਗੇ
  • ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਵਾਲੀ ਕੈਬਿਨਟ ਸਬ ਕਮੇਟੀ ਦੇ ਚੇਅਰਮੈਨ ਨੂੰ 2 ਸਾਲਾਂ ਬਾਅਦ ਸਿਰਫ ਆਪਣੇ ਮਹਿਕਮੇ ਦੇ ਮੁਲਾਜ਼ਮਾਂ ਦੀ ਆਈ ਯਾਦ
  • ਕੈਬਿਨਟ ਮੰਤਰੀ ਬ੍ਰਹਮ ਮਹਿੰਦਰਾ ਨੂੰ ਦਫਤਰੀ ਮੁਲਾਜ਼ਮਾਂ ਦਾ ਸਵਾਲ ਕੀ ਸਿਰਫ ਉਨ੍ਹਾਂ ਦੇ ਮਹਿਕਮੇ ਦੇ ਕੱਚੇ ਮੁਲਾਜ਼ਮ ਹੀ ਮੁਲਾਜ਼ਮ ਹਨ ਬਾਕੀ ਮਹਿਕਮਿਆ ਦੇ ਨਹੀ??

ਪਟਿਆਲਾ, 29 ਮ‌ਈ 2021 – ਅਸੀ ਅਕਸਰ ਸੁਣਦੇ ਆਏ ਹਾਂ ਕਿ ਕਿਸੇ ਨੂੰ ਮਿਲਵਾਉਣ ਲਈ ਲੋਕ ਨਗਦ ਇਨਾਮ ਰੱਖਦੇ ਹਨ ਜਾਂ ਹੋਰ ਕੋਈ ਵਸਤੂ ਦੇਣ ਦੀ ਗੱਲ ਆਖਦੇ ਹਨ। “ਕੈਪਟਨ ਮਿਲਾਓ ਪੁੰਨ ਕਮਾਓ” ਇਹ ਤਾਂ ਪੰਜਾਬ ਵਿੱਚ ਪਹਲੀ ਵਾਰ ਸਭ ਨੂੰ ਸੁਣਨ ਲਈ ਮਿਲੇਗਾ ਤੇ ਹੈਰਾਨ ਕਰਨ ਵਾਲਾ ਵੀ ਹੈ ਕਿ ਮੁੱਖ ਮੰਤਰੀ ਨੂੰ ਮਿਲਵਾਉਣ ਤੇ ਕਿਸੇ ਨੂੰ ਪੁੰਨ ਮਿਲੇਗਾ, ਅਕਸਰ ਤਾਂ ਕਿਸੇ ਵੀ ਮੁੱਖ ਮੰਤਰੀ ਨੂੰ ਓਸ ਸੂਬੇ ਦੇ ਲੋਕ ਅਕਸਰ ਹੀ ਮਿਲਦੇ ਹਨ ਪਰ ਪੰਜਾਬ ਵਿੱਚ ਅਜਿਹਾ ਕਿ ਹੋ ਗਿਆ? ਇਥੇ ਇਹ ਵੀ ਦੱਸਣ ਯੋਗ ਹੈ ਕਿ ਪੁੰਨ ਕਿਵੇਂ ਮਿਲੇਗਾ, ਕੋਈ ਵੀ ਪੰਜਾਬ ਦਾ ਵਾਸੀ ਜਾ ਕਾਂਗਰਸੀ ਆਗੂ ਮੁੱਖ ਮੰਤਰੀ ਨੂੰ ਮਿਲਾਏਗਾ ਓਸ ਲਈ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਜਾ ਮੰਦਰ ਵਿਖੇ ਹਵਨ ਕਰਵਾਉਣਗੇ ਤਾਂ ਜੋ ਮਿਲਵਾਉਣ ਵਾਲੇ ਵਿਅਕਤੀ ਨੂੰ ਪੁੰਨ ਮਿਲੇ।

ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਪੰਜਾਬ ਦੇ ਆਗੂ ਅਸ਼ੀਸ਼ ਜੁਲਾਹਾ ਵਿਕਾਸ ਕੁਮਾਰ ਪਰਵੀਨ ਸ਼ਰਮਾਂ ਚਮਕੋਰ ਸਿੰਘ ਹਰਪ੍ਰੀਤ ਸਿੰਘ ਸਰਬਜੀਤ ਸਿੰਘ ਦੇਵਿੰਦਰਜੀਤ ਸਿੰਘ ਰਜਿੰਦਰ ਸਿੰਘ ਸੰਧਾ ਨੇ ਕਿਹਾ ਕਿ ਸੂਬੇ ਵਿਚ ਸੱਤਾ ਵਿਚ ਆਈ ਕਾਂਗਰਸ ਸਰਕਾਰ ਦੇ ਚਾਰ ਸਾਲ ਬੀਤ ਗਏ ਹਨ ਅਤੇ ਚਾਰ ਸਾਲਾਂ ਤੋਂ ਲਗਾਤਾਰ ਮੁਲਾਜ਼ਮ ਆਪਣੀਆ ਮੰਗਾਂ ਨੂੰ ਲੈ ਕੇ ਸਰਕਾਰ ਦੇ ਦਰਬਾਰੇ ਗੱਲ ਰੱਖਦੇ ਆ ਰਹੇ ਹਨ। ਆਗੂਆ ਨੇ ਕਿਹਾ ਕਿ ਦਫਤਰੀ ਕਰਮਚਾਰੀਆ ਨੂੰ ਪੱਕਾ ਕਰਨ ਲਈ ਵਿੱਤ ਵਿਭਾਗ ਵੱਲੋਂ 16 ਦਸੰਬਰ 2019 ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਪਰ ਸਰਕਾਰ ਮਸਲੇ ਨੂੰ ਲਟਕਾ ਰਹੀ ਹੈ।

ਆਗੂਆ ਨੇ ਕਿਹਾ ਕਿ ਮੁਲਾਜ਼ਮਾਂ ਵੱਲੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ,ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਤੱਕ ਪਹੁੰਚ ਕੀਤੀ ਹੈ ਅਤੇ ਉਹ ਦਫਤਰੀ ਕਰਮਚਾਰੀਆ ਨੂੰ ਪੱਕਾ ਕਰਨ ਲਈ ਏ.ਜੀ ਪੰਜਾਬ ਅਤੁਲ ਨੰਦਾ ਤੋਂ ਫਾਈਲ ਪਾਸ ਕਰਵਾਉਣ ਤੋਂ ਹੱਥ ਖੜੇ ਕਰ ਚੁੱਕੇ ਹਨ।ਆਗੂਆ ਨੇ ਕਿਹਾ ਕਿ ਦਫਤਰੀ ਮੁਲਾਜ਼ਮ ਲਗਾਤਾਰ ਮੁੱਖ ਮੰਤਰੀ ਪੰਜਾਬ ਨੂੰ ਮਿਲਣ ਲਈ ਅਪੀਲ ਕਰ ਰਹੇ ਹਨ ਪਰ ਕੋਈ ਮੁਲਾਕਾਤ ਨਹੀ ਕਰਵਾ ਰਿਹਾ ਹੈ ਜਿਸ ਕਰਕੇ ਮੁਲਾਜ਼ਮਾਂ ਵੱਲੋਂ ਹੁਣ ਇਹ ਸ਼ੁਰੂਆਤ ਕੀਤੀ ਜਾ ਰਹੀ ਹੈ ਕਿ ਜੋ ਵੀ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਨਾਲ ਮਿਲਵਾਏਗਾ ਉਹ ਪੁੰਨ ਕਮਾਏਗਾ। ਇਸੇ ਮੁਹਿੰਮ ਨੂੰ ਸ਼ੁਰੂ ਕਰਦੇ ਹੋਏ ਦਫਤਰੀ ਮੁਲਾਜ਼ਮ 3 ਜੂਨ ਨੂੰ ਪਟਿਆਲਾ ਮੋਤੀ ਮਹਿਲ ਵਿਖੇ ਜਾਣਗੇ।

ਆਗੂਆ ਨੇ ਕਿਹਾ ਕਿ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਤਕਰੀਬਨ 9000 ਅਧਿਆਪਕਾਂ ਨੂੰ ਪੰਜਾਬ ਸਰਕਾਰ ਵੱਲੋਂ ਪੱਕਾ ਕਰ ਦਿੱਤਾ ਗਿਆ ਸੀ ਪਰ ਅਧਿਆਪਕਾਂ ਦੇ ਨਾਲ ਕੰਮ ਕਰਦੇ ਤਕਰੀਬਨ 900 ਦਫਤਰੀ ਕਰਮਚਾਰੀਆ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਆਗੂਆ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੈਬਿਨਟ ਮੰਤਰੀ ਬ੍ਰਹਮ ਮਹਿੰਦਰਾਂ ਦੀ ਪ੍ਰਧਾਨਗੀ ਹੇਠ ਕੈਬਿਨਟ ਸਬ ਕਮੇਟੀ ਬਣਾਈ ਸੀ ਪਰ ਅੱਜ 2 ਸਾਲਾਂ ਬਾਅਦ ਬ੍ਰਹਮ ਮਹਿੰਦਰਾਂ ਨੂੰ ਕੱਚੇ ਮੁਲਾਜ਼ਮਾਂ ਦੀ ਯਾਦ ਤਾਂ ਆਈ ਹੈ ਪਰ ਉਹ ਸਿਰਫ ਆਪਣੇ ਹੀ ਮਹਿਕਮੇ ਤੱਕ ਸੀਮਿਤ ਰਹਿ ਗਏ ਹਨ। ਆਗੂਆ ਨੇ ਬ੍ਰਹਮ ਮਹਿੰਦਰਾ ਨੂੰ ਸਵਾਲ ਕੀਤਾ ਕਿ ਸਿਰਫ ਉਨ੍ਹਾਂ ਦੇ ਮਹਿਕਮੇ ਵਿਚ ਕੰਮ ਕਰਨ ਵਾਲੇ ਕੱਚੇ ਮੁਲਾਜ਼ਮ ਹੀ ਮੁਲਾਜ਼ਮ ਹਨ ਬਾਕੀ ਮਹਿਕਮਿਆ ਦੇ ਨਹੀ???

ਇਸ ਦੇ ਨਾਲ ਹੀ ਆਗੂਆ ਨੇ ਕਿਹਾ ਕਿ ਚੋਣ ਵਰ੍ਹੇ ਦੇ ਦੋਰਾਨ ਮੁਲਾਜ਼ਮਾਂ ਨੂੰ ਰੈਗੂਲਰ ਦਾ ਤੋਹਫਾ ਦੇਣ ਦੀ ਬਜਾਏ ਮੁਲਾਜ਼ਮਾਂ ਦੀਆ ਤਨਖਾਹਾਂ ਵਿਚ ਕਟੌਤੀਆ ਕੀਤੀਆ ਜਾ ਰਹੀਆ ਹਨ ਅਤੇ ਮੁਲਾਜ਼ਮਾਂ ਦੀਆ ਦੂਰ ਦੁਰਾਡੇ ਬਦਲੀਆ ਕੀਤੀਆ ਜਾ ਰਹੀਆ ਹਨ। ਆਗੂਆ ਨੇ ਕਿਹਾ ਕਿ ਕਾਂਗਰਸ ਆਗੂਆ ਤੇ ਮੰਤਰੀ ਨਾਲ ਮੀਟਿੰਗ ਤੋਂ ਲਗਦਾ ਹੈ ਕਿ ਉਹ ਮਸਲਾ ਹੱਲ ਕਰਵਾਉਣ ਵਿਚ ਨਾਕਾਮ ਹਨ ਅਤੇ ਮਸਲਾ ਮੁੱਖ ਮੰਤਰੀ ਤੋਂ ਹੀ ਹੱਲ ਹੋਵੇਗਾ ਇਸ ਲਈ ਮੁਲਾਜ਼ਮ ਵੱਲੋਂ ਨਿਵੇਕਲੀ ਪਹਿਲ ਕੀਤੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਦਫਤਰੀ ਮੁਲਾਜ਼ਮ 3 ਜੂਨ ਨੂੰ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਮੋਤੀ ਮਹਿਲ ਵੱਲ ਕੂਚ ਕਰਨਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਵਿੱਚ ਟੀਕਾਕਰਨ ਖੁਰਾਕਾਂ ਦਾ ਅੰਕੜਾ 50 ਲੱਖ ਤੋਂ ਪਾਰ ਹੋਇਆ

ਕੈਪਟਨ ਸਰਕਾਰੀ ਨੌਕਰੀਆਂ ਖ਼ਤਮ ਕਰਕੇ ਨੌਜਵਾਨਾਂ ਨੂੰ ਕਰ ਰਹੇ ਨੇ ਬੇਰੁਜ਼ਗਾਰ : ਚੀਮਾ