- ਇੱਕ ਨੇ ਐਸਸੀ ਸਰਟੀਫਿਕੇਟ ਲਗਾ ਕੇ ਭਾਜਪਾ ਦੀ ਟਿਕਟ ‘ਤੇ ਚੋਣ ਵੀ ਜਿੱਤੀ
ਨਵੀਂ ਦਿੱਲੀ, 7 ਅਕਤੂਬਰ 2023 – ਉਤਰ ਪ੍ਰਦੇਸ਼ ਵਿੱਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਦੇ 5 ਬੱਚੇ ਹਨ। ਇਨ੍ਹਾਂ ਪੰਜ ਬੱਚਿਆਂ ਵਿੱਚੋਂ 3 ਅਨੁਸੂਚਿਤ ਜਾਤੀ (ਐਸਸੀ) ਅਤੇ ਦੋ ਪਿਛੜੇ ਵਰਗ (ਓਬੀਸੀ) ਦੇ ਹਨ। ਮਤਲਬ ਉਨ੍ਹਾਂ ਕੋਲ ਅਲੱਗ-ਅਲੱਗ ਜਾਤੀ ਦੇ ਸਰਟੀਫਿਕੇਟ ਹਨ। ਇਕ ਨੇ ਤਾਂ ਆਪਣਾ ਐਸਸੀ ਦਾ ਸਰਟੀਫਿਕੇਟ ਲਗਾ ਕੇ ਭਾਜਪਾ ਦੀ ਟਿਕਟ ਉਤੇ ਚੋਣ ਵੀ ਜਿੱਤੀ ਹੈ। ਇਹ ਮਾਮਲਾ ਜ਼ਿਲ੍ਹਾ ਗਾਜੀਆਬਾਦ ਦਾ ਹੈ।
ਐਸਸੀ ਲਈ ਰਾਖਵੇਂ ਵਾਰਡ ਨੰਬਰ 26 ਤੋਂ ਭਾਜਪਾ ਵੱਲੋਂ ਰਾਜ ਕੁਮਾਰ ਪੁੱਤਰ ਗੋਕਲਚੰਦ ਵਾਸੀ ਸੁੰਦਰਪੁਰੀ ਨਗਰ ਤੋਂ ਚੋਣ ਲੜਕੇ ਜਿੱਤਿਆ ਵੀ ਹੈ। ਹੁਣ ਉਸਦਾ ਸਰਟੀਫਿਕੇਟ ਰੱਦ ਕਰ ਦਿੱਤਾ ਗਿਆ ਹੈ। ਚੋਣ ਤੋਂ ਬਾਅਦ ਇਸ ਦੀ ਸ਼ਿਕਾਇਤ ਜ਼ਿਲ੍ਹਾ ਅਧਿਕਾਰੀ ਨੂੰ ਕੀਤੀ ਗਈ। ਦੋਸ਼ ਲਗਾਇਆ ਗਿਆ ਕਿ ਰਾਜ ਕੁਮਾਰ ਨੇ ਚੋਣ ਲੜਨ ਲਈ ਜੋ ਪ੍ਰਮਾਣ ਪੱਤਰ ਲਗਾਇਆ ਹੈ, ਉਹ ਪ੍ਰਮਾਣ ਪੱਤਰ ਜ਼ਾਅਲੀ ਲਗਾਇਆ ਹੈ। ਜ਼ਿਲ੍ਹਾ ਅਧਿਕਾਰੀ ਰਾਕੇਸ਼ ਕੁਮਾਰ ਸਿੰਘ ਨੇ ਐਸਡੀਐਮ ਤੋਂ ਇਸ ਮਾਮਲੇ ਦੀ ਜਾਂਚ ਕਰਵਾਈ।
ਰਿਪੋਰਟ ਅਨੁਸਾਰ ਰਾਜ ਕੁਮਾਰ ਨੇ ਕੋਰੀ ਜਾਤੀ ਜੋ ਉਤਰ ਪ੍ਰਦੇਸ਼ ਵਿੱਚ ਅਨੁਸੂਚਿਤ ਜਾਤੀ ਦੇ ਤਹਿਤ ਆਉਂਦੀ ਹੈ, ਉਸਦਾ ਸਰਟੀਫਿਕੇਟ ਜਾਰੀ ਕਰਵਾਇਆ ਹੈ। ਇਸ ਸਬੰਧੀ ਭਾਰਤੀ ਸਿੱਖਿਆ ਸੰਸਥਾ ਜੂਨੀਅਰ ਹਾਈ ਸਕੂਲ ਗਾਜ਼ੀਆਬਾਦ ਤੋਂ ਟੀਸੀ ਵੀ ਉਪਲੱਬਧ ਕਰਵਾਈ ਗਈ। ਇਸਦੇ ਤਹਿਤ ਉਨ੍ਹਾਂ ਵੱਲੋਂ ਬਿਨੈ ਪੱਤਰ ਨਾਲ ਕੋਰੀ ਜਾਤੀ ਹੋਣ ਸਬੰਧੀ ਸਵੈ ਘੋਸ਼ਣਾ ਪੱਤਰ ਵੀ ਉਪਲੱਬਧ ਕਰਵਾਇਆ ਸੀ। ਉਨ੍ਹਾਂ ਦੇ ਭਰਾ ਵੇਦ ਪ੍ਰਕਾਸ਼ ਅਤੇ ਹਰਬੰਸ ਲਾਲ ਪੁੱਤਰ ਗੋਕਲਚੰਦ ਨੇ ਆਪਣੀ ਜਾਤੀ ਮਲਾਹ ਦੱਸੀ ਹੈ ਜੋ ਉਤਰ ਪ੍ਰਦੇਸ਼ ਵਿੱਚ ਪੱਛੜੀ ਜਾਤੀ ਹੈ,ਦੇ ਸਰਟੀਫਿਕੇਟ ਪ੍ਰਾਪਤ ਕੀਤੇ ਹਨ।