ਨਵੀਂ ਦਿੱਲੀ, 19 ਦਸੰਬਰ 2020 – ਅਮਰੀਕਾ ਨੇ ਫਾਈਜ਼ਰ ਤੋਂ ਬਾਅਦ ਮਾਡਰਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕਾ ਦੇ ਖ਼ੁਰਾਕ ਅਤੇ ਡਰੱਗ ਪ੍ਰਸ਼ਾਸਨ (ਐਫ. ਡੀ. ਏ.) ਨੇ ਫਾਈਜ਼ਰ/ਬਾਇਓਨਟੇਕ ਦੀ ਵੈਕਸੀਨ ਨੂੰ ਮਨਜ਼ੂਰੀ ਦੇਣ ਦੇ ਇਕ ਹਫ਼ਤੇ ਬਾਅਦ ਹੀ ਇਸ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ। ਅਮਰੀਕਾ ਨੇ ਮਾਡਰਨਾ ਦੀ ਵੈਕਸੀਨ ਦੀ 20 ਕਰੋੜ ਖੇਪ ਦੀ ਖ਼ਰੀਦਦਾਰੀ ਕੀਤੀ ਹੈ, ਇਸ ‘ਚ 60 ਲੱਖ ਵੈਕਸੀਨ ਦੀ ਖੇਪ ਸਪਲਾਈ ਲਈ ਤਿਆਰ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕੀਤਾ ਕਿ ਇਸ ਦੀ ਵੰਡ ਜਲਦੀ ਹੀ ਸ਼ੁਰੂ ਕਰ ਦਿੱਤੀ ਜਾਵੇਗੀ। ਟਰੰਪ ਨੇ ਕਿਹਾ ਕਿ ਯੂਰਪ ਅਤੇ ਦੁਨੀਆ ਦੇ ਹੋਰ ਦੇਸ਼ਾਂ ਖਾਸ ਕਰਕੇ ਜਰਮਨੀ, ਫਰਾਂਸ, ਸਪੇਨ ਅਤੇ ਇਟਲੀ ਚੀਨ ਦੇ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ।