ਨਵੀਂ ਦਿੱਲੀ, 16 ਦਸੰਬਰ 2020 – ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਗੁਰਦਾਸਪੁਰ ਤੋਂ ਸਾਂਸਦ ਤੇ ਬਾਲੀਵੁਡ ਐਕਟਰ ਸੰਨੀ ਦਿਓਲ ਦੀ ਸੁਰੱਖਿਆ ਵਧਾ ਦਿੱਤੀ ਹੈ। ਗ੍ਰਹਿ ਮੰਤਰਾਲੇ ਵੱਲੋਂ ਸੰਨੀ ਦਿਓਲ ਨੂੰ ‘Y’ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਇਸ ਦਾ ਮਤਲਬ ਇਹ ਹੈ ਕਿ ਹੁਣ ਸੰਨੀ ਦਿਓਲ ਦੇ ਨਾਲ ਕੇਂਦਰੀ ਸੁਰੱਖਿਆ ਬਲਾਂ ਦੀ ਟੀਮ ਮੌਜੂਦ ਰਹੇਗੀ। ਸੰਨੀ ਦਿਓਲ ਦੀ ਸੁਰੱਖਿਆ ‘ਚ 11 ਜਵਾਨ ਤੈਨਾਤ ਹੋਣਗੇ ਅਤੇ ਇਸ ਦੇ ਇਲਾਵਾ ਦੋ PSO ਵੀ ਮੌਜੂਦ ਰਹਿਣਗੇ।
ਆਈਬੀ ਦੀ ਰਿਪੋਰਟ ਅਤੇ ਸੰਨੀ ਦਿਓਲ ਨੂੰ ਲੈ ਕੇ ਥ੍ਰੈਟ ਪਰਸੈਪਸ਼ਨ ਦੇ ਆਧਾਰ ਤੇ ਸੰਨੀ ਦਿਓਲ ਦੀ ਸੁਰੱਖਿਆ ਵਧਾਈ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸੰਨੀ ਦਿਓਲ ਦੀ ਸੁਰੱਖਿਆ ਉਸ ਸਮੇਂ ਵਧਾਈ ਗਈ ਹੈ ਜਦੋਂ ਪੰਜਾਬ ਸਮੇਤ ਪੂਰੇ ਭਾਰਤ ‘ਚ ਖੇਤੀ ਕਾਨੂੰਨਾਂ ਦਾ ਕਾਫ਼ੀ ਵਿਰੋਧ ਹੋ ਰਿਹਾ ਹੈ ਅਤੇ ਕਿਸਾਨ ਜਥੇਬੰਦੀਆਂ ਨੇ ਬੀਜੇਪੀ ਦੇ ਲੀਡਰਾਂ ਦਾ ਘਿਰਾਓ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ।
ਕਾਫੀ ਸਮਾਂ ਤਾਂ ਸੰਨੀ ਦਿਓਲ ਖੇਤੀ ਕਾਨੂੰਨਾਂ ‘ਤੇ ਚੁੱਪ ਰਹੇ ਪਰ ਬਾਅਦ ‘ਚ ਸੰਨੀ ਦਿਓਲ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੀ ਉਨ੍ਹਾਂ ਦੀ ਸਰਕਾਰ ਹਮੇਸ਼ਾਂ ਫ਼ੈਸਲਾ ਕਿਸਾਨਾਂ ਦੇ ਹੱਕ ਵਿੱਚ ਲੈਂਦੀ ਹੈ, ਸਰਕਾਰ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਹੈ ਅਤੇ ਉਹ ਕਿਸਾਨਾਂ ਦੇ ਨਾਲ ਹਨ। ਸੰਨੀ ਦਿਓਲ ਦਾ ਪਿਛੋਕੜ ਪੰਜਾਬ ਤੋਂ ਹੀ ਹੈ।