ਨਵੀਂ ਦਿੱਲੀ, 10 ਦਸੰਬਰ 2020 – ਅੱਜ ਖੇਤੀ ਕਾਨੂੰਨਾਂ ਬਾਰੇ ਕੇਂਦਰੀ ਮੰਤਰੀ ਨਰੇਂਦਰ ਤੋਮਰ ਅਤੇ ਪਿਊਸ਼ ਗੋਇਲ ਦੁਆਰਾ ਪ੍ਰੈੱਸ ਕਾਨਫਰੰਸ ਕਰਕੇ ਫੇਰ ਤੋਂ ਆਪਣਾ ਸਟੈਂਡ ਕਾਨੂੰਨ ਰੱਦ ਨਾ ਕਰਨ ‘ਤੇ ਸਪਸ਼ਟ ਕੀਤਾ। ਕਿਸਾਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਸਾਨ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕੇਂਦਰੀ ਮੰਤਰੀ ਦੀ ਟਰੇਡ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਬਣਾਏ ਖੇਤੀ ਕਾਨੂੰਨਾਂ ‘ਤੇ ਸਵਾਲ ਚੱਕਦਿਆਂ ਕਿਹਾ ਕਿ ਸਰਕਾਰ ਅੱਜ ਖੁਦ ਮੰਨ ਗਈ ਕਿ ਇਹ ਖੇਤੀ ਕਾਨੂੰਨ ਕਿਸਾਨਾਂ ਲਈ ਨਹੀਂ ਬਲਕਿ ਕਾਰਪੋਰੇਟ ਘਰਾਣਿਆਂ ਲਈ ਟਰੇਡ ਕਰਨ ਲਈ ਬਣਾਏ ਗਏ ਹਨ।
ਬਲਬੀਰ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅੱਜ ਸਿੱਧ ਕਰ ਦਿੱਤਾ ਹੈ ਕਿ ਇਹ ਕਾਨੂੰਨ ਕਾਰਪੋਰੇਟ ਲਈ ਲਾਹੇਵੰਦ ਹਨ। ਉਨ੍ਹਾਂ ਨੇ ਕਿਹਾ ਕਿ ਗੱਲਬਾਤ ਸਰਾਕਾਰ ਵੱਲੋਂ ਟੁੱਟੀ ਹੈ ਨਾ ਕਿ ਕਿਸਾਨਾਂ ਵੱਲੋਂ। ਕਿਸਾਨਾਂ ਵੱਲੋ ਸਪੱਸ਼ਟ ਕਿਹਾ ਗਿਆ ਕਿ ਕਾਨੂੰਨ ਰੱਦ ਕੀਤੇ ਜਾਣ।
- ‘ਸਰਕਾਰ ਨੇ ਮੰਨਿਆ ਕਿ ਕਾਰਪੋਰੇਟ ਘਰਾਣਿਆਂ ਲਈ ਬਣਾਏ ਖੇਤੀ ਕਾਨੂੰਨ’ – ਰਾਜੇਵਾਲ
- 12 ਦਸੰਬਰ ਨੂੰ ਸਾਰੇ ਟੋਲ ਪਲਾਜ਼ੇ ਬੰਦ ਹੋਣਗੇ – ਕਿਸਾਨ ਆਗੂ
- ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਭਾਰਤ ਦੇ ਲੋਕ ਰੇਲਵੇ ਟਰੈਕ ਰੋਕੇ ਜਾਣਗੇ
- 14 ਦਸੰਬਰ ਨੂੰ ਪੰਜਾਬ ਦੇ ਸਾਰੇ ਡੀ ਸੀ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ
- ਸਰਕਾਰ ਤੋਂ ਹਾਂ ਜਾਂ ਨਾਂਹ ‘ਚ ਮੰਗਿਆ ਜਵਾਬ