ਹਰਿਆਣਾ, 11 ਦਸੰਬਰ 2020 – ਹਰਿਆਣਾ ਦੇ ਫਹਿਤਾਬਾਦ ਤੋਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਇੱਕ 10 ਸਾਲ ਦੇ ਮਾਸੂਮ ਬੱਚੇ ਦੇ ਦੋਵੇਂ ਹੱਥ ਬੰਨ ਕੇ ਉਸ ਨੂੰ ਡੰਡੇ ਨਾਲ ਕੁੱਟਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਬੱਚੇ ਦਾ ਕਸੂਰ ਬਸ ਐਨਾ ਕੁ ਸੀ ਕਿ ਉਸ ਨੇ ਕਿਸੇ ਦੇ ਖੇਤ ‘ਚ ਜਾ ਕੇ ਇੱਕ ਗੰਨਾ ਤੋੜ ਲਿਆ ਸੀ। ਜਿਸ ਕਾਰਨ ਉਸ ਨੂੰ ਇਹ ਸਜ਼ਾ ਮਿਲੀ।
ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਉਸ ਤੋਂ ਬਾਅਦ ਪੁਲਿਸ ਵੀ ਐਕਸ਼ਨ ਮੋਡ ‘ਚ ਆ ਗਈ ਅਤੇ ਹਿੰਦੀ ਨਿਊਜ਼ ਚੈਨਲ ਆਜਤਕ ਦੀ ਖਬਰ ਅਨੁਸਾਰ ਥਾਣਾ ਟੋਹਾਣਾ ਦੇ ਪੁਲਿਸ ਇੰਸਪੈਕਟਰ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਸਖਤ ਕਾਰਵਾਈ ਕੀਤੀ ਜਾਵੇਗੀ। ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ।