ਗਾਜ਼ੀਆਬਾਦ, 03 ਜਨਵਰੀ 2021 – ਦਿੱਲੀ ਦੇ ਨਾਲ ਲੱਗਦੇ ਗਾਜ਼ੀਆਬਾਦ ਜ਼ਿਲੇ ਦੇ ਮੁਰਾਦਨਗਰ ਵਿਚ ਅੱਜ ਇਕ ਵੱਡਾ ਹਾਦਸਾ ਵਾਪਰਿਆ। ਇੱਥੇ ਇਕ ਸ਼ਮਸ਼ਾਨਘਾਟ ਦੀ ਛੱਤ ਡਿੱਗਣ ਕਾਰਨ 18 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਕਈ ਲੋਕ ਜ਼ਖਮੀ ਵੀ ਹੋਏ ਹਨ। ਫਿਲਹਾਲ ਇਥੇ ਬਚਾਅ ਕਾਰਜ ਜਾਰੀ ਹੈ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਿੰਡ ਦੇ ਲੋਕ, ਰਿਸ਼ਤੇਦਾਰ ਅਤੇ ਪਰਿਵਾਰ ਦੇ ਲੋਕ ਅੰਤਿਮ ਸਸਕਾਰ ਕਰ ਰਹੇ ਹਨ। ਜਿਸ ਤੋਂ ਬਾਅਦ ਐਨ ਡੀ ਆਰ ਐਫ ਦੀਆਂ ਟੀਮਾਂ ਵੱਲੋਂ ਰਾਹਤ ਕਾਰਜ ਜਾਰੀ ਹਨ। ਜਿਸ ਤੋਂ ਬਾਅਦ ਯੂਪੀ ਦੇ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਨੇ ਇਸ ਘਟਨਾ ‘ਤੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ ਅਤੇ ਇਸ ਮਾਮਲੇ ‘ਚੇ ਜਲਦ ਤੋਂ ਜਲਦ ਰਿਪੋਰਟ ਦੇਣ ਲਈ ਕਿਹਾ ਹੈ ਕਿ ਸ਼ਮਸ਼ਾਨ ਘਾਟ ਦੀ ਛੱਤ ਕਿਵੇਂ ਡਿੱਗੀ।
ਇਹ ਵੀਡੀਓ ਵੀ ਦੇਖੋ…
ਟਿਕਰੀ ਬਾਰਡਰ ਤੇ ਠੀਕਰੀ ਪਹਿਰਾ ਦੇਣ ਪਹੁੰਚਿਆ MLA ਦਾ ਮੁੰਡਾ!