ਜੰਮੂ-ਕਸ਼ਮੀਰ ਦੇ ਨੌਸ਼ਹਿਰਾ ‘ਚ 2 ਅੱਤਵਾਦੀ ਢੇਰ: ਸੁਰੱਖਿਆ ਬਲਾਂ ਨੇ ਭਾਰੀ ਮਾਤਰਾ ਵਿੱਚ ਗੋਲਾ ਬਾਰੂਦ ਕੀਤਾ ਬਰਾਮਦ

  • ਫੌਜ ਵੱਲੋਂ ਅਜੇ ਵੀ ਕਾਰਵਾਈ ਜਾਰੀ

ਜੰਮੂ-ਕਸ਼ਮੀਰ, 9 ਸਤੰਬਰ 2024 – ਜੰਮੂ-ਕਸ਼ਮੀਰ ਦੇ ਨੌਸ਼ਹਿਰਾ ‘ਚ ਸੁਰੱਖਿਆ ਬਲਾਂ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਫੌਜ ਨੇ 8 ਸਤੰਬਰ ਦੀ ਦੇਰ ਰਾਤ ਦੋ ਅੱਤਵਾਦੀਆਂ ਨੂੰ ਢੇਰ ਦਿੱਤਾ ਸੀ। ਨਾਲ ਹੀ ਭਾਰੀ ਮਾਤਰਾ ਵਿਚ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ। ਫਿਲਹਾਲ ਆਪਰੇਸ਼ਨ ਚੱਲ ਰਿਹਾ ਹੈ।

ਫੌਜ ਨੇ ਇਹ ਜਾਣਕਾਰੀ ਐਕਸ ‘ਤੇ ਇੱਕ ਪੋਸਟ ਪਾ ਕੇ ਦਿੱਤੀ। ਪਿਛਲੇ ਇੱਕ ਹਫ਼ਤੇ ਵਿੱਚ ਅੱਤਵਾਦੀ ਮੁਕਾਬਲੇ ਦੀ ਇਹ ਦੂਜੀ ਘਟਨਾ ਹੈ। 2 ਸਤੰਬਰ ਨੂੰ ਜੰਮੂ-ਕਸ਼ਮੀਰ ਦੇ ਸੁੰਜਵਾਂ ਮਿਲਟਰੀ ਸਟੇਸ਼ਨ ‘ਤੇ ਅੱਤਵਾਦੀਆਂ ਨੇ ਫੌਜ ‘ਤੇ ਗੋਲੀਬਾਰੀ ਕੀਤੀ ਸੀ। ਇਸ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ ਸੀ।

29 ਅਗਸਤ: ਕੁਪਵਾੜਾ ਵਿੱਚ ਇੱਕ ਮੁਕਾਬਲੇ ਵਿੱਚ 3 ਅੱਤਵਾਦੀ ਮਾਰੇ ਗਏ, 29 ਅਗਸਤ ਨੂੰ ਕੁਪਵਾੜਾ ਵਿੱਚ ਇੱਕ ਮੁਕਾਬਲੇ ਵਿੱਚ 3 ਅੱਤਵਾਦੀ ਮਾਰੇ ਗਏ। ਇਨ੍ਹਾਂ ‘ਚੋਂ ਦੋ ਅੱਤਵਾਦੀ ਮਾਛਿਲ ‘ਚ ਅਤੇ ਇਕ ਤੰਗਧਾਰ ‘ਚ ਮਾਰਿਆ ਗਿਆ। ਫੌਜ ਨੇ ਕਿਹਾ ਸੀ ਕਿ ਮਾਛਿਲ ਅਤੇ ਤੰਗਧਾਰ ‘ਚ 28-29 ਅਗਸਤ ਦੀ ਦੇਰ ਰਾਤ ਖਰਾਬ ਮੌਸਮ ਦੌਰਾਨ ਸ਼ੱਕੀ ਗਤੀਵਿਧੀ ਦੇਖੀ ਗਈ ਸੀ। ਇਸ ਤੋਂ ਬਾਅਦ ਫੌਜ ਅਤੇ ਪੁਲਸ ਨੇ ਇੱਥੇ ਤਲਾਸ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੁਕਾਬਲਾ ਸ਼ੁਰੂ ਹੋ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਮਤਾ ਕੈਬਨਿਟ ਦੀ ਹੰਗਾਮੀ ਮੀਟਿੰਗ ਬੁਲਾਵੇ: ਪੁਲਿਸ ਕਮਿਸ਼ਨਰ ਨੂੰ ਵੀ ਹਟਾਏ, ਸ਼ੁਤਰਮੁਰਗ ਵਰਗਾ ਰਵੱਈਆ ਨਹੀਂ ਚੱਲੇਗਾ, ਸਰਕਾਰ ਜ਼ਿੰਮੇਵਾਰੀਆਂ ਤੋਂ ਭੱਜ ਨਹੀਂ ਸਕਦੀ – ਰਾਜਪਾਲ

ਬੰਗਲਾਦੇਸ਼ ਖਿਲਾਫ ਪਹਿਲੇ ਟੈਸਟ ਲਈ ਟੀਮ ਇੰਡੀਆ ਦਾ ਐਲਾਨ: ਸ਼੍ਰੇਅਸ ਅਈਅਰ ਬਾਹਰ, ਰਾਹੁਲ, ਪੰਤ ਅਤੇ ਕੋਹਲੀ ਦੀ ਵਾਪਸੀ