ਵਾਇਨਾਡ ‘ਚ ਜ਼ਮੀਨ ਖਿਸਕਣ ਕਾਰਨ ਹੁਣ ਤੱਕ 249 ਮੌਤਾਂ, 240 ਤੋਂ ਵੱਧ ਲੋਕ ਲਾਪਤਾ

  • 130 ਤੋਂ ਵੱਧ ਲੋਕ ਹਸਪਤਾਲਾਂ ਵਿੱਚ ਇਲਾਜ ਲਈ ਦਾਖਲ
  • ਪੀੜਤਾਂ ਨੂੰ ਮਿਲਣਗੇ ਰਾਹੁਲ-ਪ੍ਰਿਅੰਕਾ
  • ਵਿਜਯਨ ਨੇ ਕਿਹਾ- ਮੌਸਮ ਵਿਭਾਗ ਨੇ ਜ਼ਮੀਨ ਖਿਸਕਣ ਤੋਂ ਪਹਿਲਾਂ ਰੈੱਡ ਅਲਰਟ ਜਾਰੀ ਨਹੀਂ ਕੀਤਾ ਸੀ।

ਕੇਰਲਾ, 1 ਅਗਸਤ, 2024 – ਕੇਰਲ ਦੇ ਵਾਇਨਾਡ ‘ਚ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ 249 ਤੱਕ ਪਹੁੰਚ ਗਈ ਹੈ। 130 ਲੋਕ ਹਸਪਤਾਲ ਵਿੱਚ ਹਨ, ਜਦੋਂ ਕਿ ਅੱਜ ਤੀਜੇ ਦਿਨ ਵੀ 240 ਤੋਂ ਵੱਧ ਲੋਕ ਲਾਪਤਾ ਹਨ।

ਜ਼ਮੀਨ ਖਿਸਕਣ ਦੀ ਘਟਨਾ ਸੋਮਵਾਰ ਰਾਤ ਕਰੀਬ 2 ਵਜੇ ਤੋਂ ਮੰਗਲਵਾਰ ਤੜਕੇ 4 ਵਜੇ ਦੇ ਵਿਚਕਾਰ ਮੁੰਡਕਾਈ, ਚੂਰਲਮਾਲਾ, ਅੱਟਾਮਾਲਾ ਅਤੇ ਨੂਲਪੁਝਾ ਪਿੰਡਾਂ ‘ਚ ਹੋਈ। ਘਰ, ਪੁਲ, ਸੜਕਾਂ ਅਤੇ ਵਾਹਨ ਸਭ ਕੁੱਝ ਵਹਿ ਗਏ।

ਆਰਮੀ, ਏਅਰਫੋਰਸ, ਐਨਡੀਆਰਐਫ, ਐਸਡੀਆਰਐਫ, ਪੁਲਿਸ ਅਤੇ ਡਾਗ ਸਕੁਐਡ ਦੀਆਂ ਟੀਮਾਂ ਬਚਾਅ ਵਿੱਚ ਲੱਗੀਆਂ ਹੋਈਆਂ ਹਨ। ਬੁੱਧਵਾਰ ਦੇਰ ਰਾਤ ਤੱਕ 1592 ਲੋਕਾਂ ਨੂੰ ਬਚਾਇਆ ਗਿਆ, 3 ਹਜ਼ਾਰ ਲੋਕਾਂ ਨੂੰ ਰਾਹਤ ਕੈਂਪਾਂ ‘ਚ ਭੇਜਿਆ ਗਿਆ ਹੈ।

ਵਾਇਨਾਡ ਦੇ ਸਾਬਕਾ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਵਾਇਨਾਡ ਜਾਣਗੇ। ਉਹ ਪ੍ਰਿਅੰਕਾ ਗਾਂਧੀ ਦੇ ਨਾਲ ਪੀੜਤਾਂ ਨੂੰ ਮਿਲਣਗੇ। ਪ੍ਰਿਅੰਕਾ ਵਾਇਨਾਡ ਤੋਂ ਹੀ ਚੋਣ ਲੜਨ ਜਾ ਰਹੀ ਹੈ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਸੰਸਦ ‘ਚ ਦੱਸਿਆ- ਕੇਰਲ ਸਰਕਾਰ 23-24 ਜੁਲਾਈ ਨੂੰ ਹੀ ਅਲਰਟ ਜਾਰੀ ਹੋ ਗਿਆ ਸੀ, ਜੇਕਰ ਸਰਕਾਰ ਸਮੇਂ ‘ਤੇ ਲੋਕਾਂ ਨੂੰ ਹਟਾ ਦਿੰਦੀ ਤਾਂ ਇੰਨਾ ਨੁਕਸਾਨ ਨਹੀਂ ਹੁੰਦਾ।

ਇਸ ‘ਤੇ ਕੇਰਲ ਦੇ ਸੀਐਮ ਵਿਜਯਨ ਨੇ ਕਿਹਾ- ਜਦੋਂ ਅਜਿਹਾ ਕੁਝ ਹੁੰਦਾ ਹੈ ਤਾਂ ਤੁਸੀਂ ਦੂਜਿਆਂ ‘ਤੇ ਦੋਸ਼ ਲਗਾ ਕੇ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦੇ। IMD ਨੇ ਤ੍ਰਾਸਦੀ ਤੋਂ ਪਹਿਲਾਂ ਇੱਕ ਵਾਰ ਵੀ ਰੈੱਡ ਅਲਰਟ ਜਾਰੀ ਨਹੀਂ ਕੀਤਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੁੱਖ ਮੰਤਰੀ ਮਾਨ ਨੇ ਖੇੜੀ (ਸੁਨਾਮ) ਵਿਖੇ ਸੀ-ਪਾਈਟ ਕੇਂਦਰ ਦਾ ਨੀਂਹ ਪੱਥਰ ਰੱਖਿਆ

ਸਾਬਕਾ ਕ੍ਰਿਕਟਰ ਅਤੇ ਕੋਚ ਅੰਸ਼ੁਮਨ ਗਾਇਕਵਾੜ ਨਹੀਂ ਰਹੇ, 71 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ