ਵਾਇਨਾਡ ਜ਼ਮੀਨ ਖਿਸਕਣ ਕਾਰਨ ਹੁਣ ਤੱਕ 293 ਮੌਤਾਂ, ਅਮਰੀਕੀ ਰਾਸ਼ਟਰਪਤੀ ਨੇ ਵੀ ਦੁੱਖ ਪ੍ਰਗਟ ਕੀਤਾ, ਬਚਾਅ ਟੀਮਾਂ ਦੀ ਕੀਤੀ ਸ਼ਲਾਘਾ

  • ਰਾਹੁਲ-ਪ੍ਰਿਅੰਕਾ ਅੱਜ ਵੀ ਪੀੜਤਾਂ ਨੂੰ ਮਿਲਣਗੇ

ਵਾਇਨਾਡ, 2 ਅਗਸਤ 2024 – ਕੇਰਲ ਦੇ ਵਾਇਨਾਡ ‘ਚ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 293 ਤੱਕ ਪਹੁੰਚ ਗਈ ਹੈ। 130 ਲੋਕ ਹਸਪਤਾਲ ਵਿੱਚ ਹਨ। ਹਾਦਸੇ ਨੂੰ ਚਾਰ ਦਿਨ ਬੀਤ ਚੁੱਕੇ ਹਨ, 240 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ। ਮੌਸਮ ਵਿਭਾਗ ਨੇ ਅੱਜ (2 ਅਗਸਤ) ਨੂੰ ਇੱਥੇ ਮੀਂਹ ਦਾ ਔਰੇਂਜ਼ ਅਲਰਟ ਜਾਰੀ ਕੀਤਾ ਹੈ।

ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਵੀਰਵਾਰ ਦੇਰ ਰਾਤ (ਭਾਰਤੀ ਸਮੇਂ) ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ- ਮੈਂ ਅਤੇ ਜਿਲ (ਲੇਡੀ ਫਸਟ) ਕੇਰਲ ਦੇ ਪ੍ਰਭਾਵਿਤ ਲੋਕਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ। ਅਸੀਂ ਪੀੜਤਾਂ ਲਈ ਪ੍ਰਾਰਥਨਾ ਕਰ ਰਹੇ ਹਾਂ। ਅਸੀਂ ਇਸ ਔਖੀ ਘੜੀ ਵਿੱਚ ਭਾਰਤ ਦੇ ਨਾਲ ਹਾਂ। ਅਸੀਂ ਬਚਾਅ ਵਿੱਚ ਸ਼ਾਮਲ ਲੋਕਾਂ ਦੀ ਬਹਾਦਰੀ ਦੀ ਸ਼ਲਾਘਾ ਕਰਦੇ ਹਾਂ।

ਜ਼ਮੀਨ ਖਿਸਕਣ ਦੀ ਇਹ ਘਟਨਾ 29 ਜੁਲਾਈ ਨੂੰ ਤੜਕੇ 2 ਵਜੇ ਤੋਂ 30 ਜੁਲਾਈ ਨੂੰ ਸਵੇਰੇ 4 ਵਜੇ ਦੇ ਵਿਚਕਾਰ ਮੁੰਡਕਾਈ, ਚੂਰਾਮਾਲਾ, ਅੱਟਾਮਾਲਾ ਅਤੇ ਨੂਲਪੁਝਾ ਪਿੰਡਾਂ ਵਿੱਚ ਵਾਪਰੀ। ਘਰ, ਪੁਲ, ਸੜਕਾਂ ਅਤੇ ਵਾਹਨ ਵਹਿ ਗਏ। ਫੌਜ ਦੇ ਜਨਰਲ ਕਮਾਂਡਿੰਗ ਅਫਸਰ ਮੇਜਰ ਜਨਰਲ ਵੀਟੀ ਮੈਥਿਊ ਨੇ ਵੀਰਵਾਰ ਨੂੰ ਕਿਹਾ ਕਿ ਬਚਾਅ ਕਾਰਜ ਪੂਰਾ ਹੋ ਗਿਆ ਹੈ। ਹੁਣ ਸਿਰਫ਼ ਲਾਸ਼ਾਂ ਦੀ ਭਾਲ ਦਾ ਕੰਮ ਕੀਤਾ ਜਾ ਰਿਹਾ ਹੈ।

ਦੂਜੇ ਪਾਸੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵੀਰਵਾਰ ਨੂੰ ਵਾਇਨਾਡ ਪਹੁੰਚੇ ਸਨ। ਉਹ ਅੱਜ ਵੀ ਇੱਥੇ ਪੀੜਤਾਂ ਨੂੰ ਮਿਲਣਗੇ। ਰਾਹਤ ਕਾਰਜਾਂ ਸਬੰਧੀ ਪਾਰਟੀ ਆਗੂਆਂ ਨਾਲ ਵੀ ਮੁਲਾਕਾਤ ਕਰਨਗੇ। ਉਹ ਮੱਪੜੀ ਦੀ ਗ੍ਰਾਮ ਪੰਚਾਇਤ ਦੇ ਵਫ਼ਦ ਨਾਲ ਰਾਹਤ ਕਾਰਜਾਂ ਬਾਰੇ ਵੀ ਗੱਲਬਾਤ ਕਰਨਗੇ। ਰਾਹੁਲ ਨੇ ਵਾਇਨਾਡ ਅਤੇ ਰਾਏਬਰੇਲੀ ਤੋਂ ਲੋਕ ਸਭਾ ਚੋਣਾਂ ਜਿੱਤੀਆਂ ਸਨ। ਉਨ੍ਹਾਂ ਨੇ ਵਾਇਨਾਡ ਸੀਟ ਛੱਡ ਦਿੱਤੀ ਸੀ। ਹੁਣ ਪ੍ਰਿਅੰਕਾ ਵਾਇਨਾਡ ਤੋਂ ਚੋਣ ਲੜਨ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿਜੀਲੈਂਸ ਵੱਲੋਂ 20,000 ਰੁਪਏ ਰਿਸ਼ਵਤ ਲੈਂਦਾ ਨਾਇਬ ਤਹਿਸੀਲਦਾਰ ਦਾ ਰੀਡਰ-ਕਮ-ਰਜਿਸਟਰੀ ਕਲਰਕ ਰੰਗੇ ਹੱਥੀਂ ਕਾਬੂ

ਭਾਰਤ-ਸ਼੍ਰੀਲੰਕਾ ਵਿਚਾਲੇ ਵਨਡੇ ਸੀਰੀਜ਼ ਦਾ ਪਹਿਲਾ ਮੈਚ ਅੱਜ, ਵਿਰਾਟ-ਰੋਹਿਤ 7 ਮਹੀਨਿਆਂ ਬਾਅਦ ਖੇਡਣਗੇ ਵਨਡੇ ਮੈਚ