ਮੇਰਠ ‘ਚ 3 ਮੰਜ਼ਿਲਾ ਮਕਾਨ ਡਿੱਗਿਆ: ਇੱਕੋ ਪਰਿਵਾਰ ਦੇ 15 ਜੀਅ ਆਏ ਮਲਬੇ ਹੇਠ: 10 ਜੀਆਂ ਦੀ ਮੌਤ: 5 ਜ਼ਖਮੀ

  • ਮਰਨ ਵਾਲਿਆਂ ਵਿੱਚ 6 ਬੱਚੇ ਵੀ ਸ਼ਾਮਲ
  • 16 ਘੰਟਿਆਂ ਤੋਂ ਬਚਾਅ ਕਾਰਜ ਜਾਰੀ

ਮੇਰਠ, 15 ਸਤੰਬਰ 2024 – ਯੂਪੀ ਦੇ ਮੇਰਠ ‘ਚ ਸ਼ਨੀਵਾਰ ਸ਼ਾਮ ਨੂੰ ਹੋਏ ਹਾਦਸੇ ‘ਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾਂ ਵਿੱਚ ਛੇ ਬੱਚੇ ਵੀ ਸ਼ਾਮਲ ਹਨ। 5 ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਹਸਪਤਾਲ ਭੇਜ ਦਿੱਤਾ ਗਿਆ ਹੈ। ਬਚਾਅ ਕਾਰਜ ਲਗਾਤਾਰ 16 ਘੰਟਿਆਂ ਤੋਂ ਜਾਰੀ ਹੈ। ਮਲਬੇ ਹੇਠਾਂ ਕਿਸੇ ਦੇ ਦੱਬੇ ਹੋਣ ਦੀ ਅਜੇ ਕੋਈ ਸੂਚਨਾ ਨਹੀਂ ਹੈ ਪਰ ਐਸਡੀਆਰਐਫ ਅਤੇ ਐਨਡੀਆਰਐਫ ਦੀਆਂ ਟੀਮਾਂ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।

ਸੁੰਘਣ ਵਾਲੇ ਕੁੱਤਿਆਂ ਦੀ ਮਦਦ ਨਾਲ ਟੀਮ ਮਲਬੇ ਨੂੰ ਹਟਾ ਰਹੀ ਹੈ ਕਿ ਕੋਈ ਹੋਰ ਦੱਬਿਆ ਤਾਂ ਨਹੀਂ ਰਹਿ ਗਿਆ। ਇਹ ਹਾਦਸਾ ਲੋਹੀਆ ਨਗਰ ਥਾਣਾ ਖੇਤਰ ਦੀ ਜ਼ਾਕਿਰ ਕਾਲੋਨੀ ‘ਚ ਸ਼ਨੀਵਾਰ ਸ਼ਾਮ 5.15 ਵਜੇ ਵਾਪਰਿਆ। ਹਾਦਸੇ ‘ਚ 3 ਮੰਜ਼ਿਲਾ ਮਕਾਨ ਢਹਿ ਗਿਆ ਸੀ। ਇਸ ਵਿਚ ਇਕ ਹੀ ਪਰਿਵਾਰ ਦੇ 15 ਲੋਕ ਦੱਬੇ ਗਏ ਸਨ, ਜਿਸ ਵਿਚ ਪਤਾ ਲੱਗਾ ਹੈ ਕਿ ਇਹ ਤਿੰਨ ਮੰਜ਼ਿਲਾ ਇਮਾਰਤ 50 ਸਾਲ ਪੁਰਾਣੀ ਸੀ। ਇਕੋ ਥੰਮ੍ਹ ‘ਤੇ ਖੜ੍ਹੀ ਸੀ। ਇਹ ਹਾਦਸਾ ਪਿੱਲਰ ਦੇ ਕਮਜ਼ੋਰ ਹੋਣ ਕਾਰਨ ਵਾਪਰਿਆ। ਏਡੀਜੀ ਡੀਕੇ ਠਾਕੁਰ ਨੇ ਦੱਸਿਆ- 63 ਸਾਲ ਦੀ ਨਫੀਸਾ ਆਪਣੇ 4 ਬੇਟਿਆਂ ਦੇ ਪਰਿਵਾਰ ਨਾਲ ਘਰ ਵਿੱਚ ਰਹਿੰਦੀ ਸੀ। ਹੇਠਲੀ ਮੰਜ਼ਿਲ ‘ਤੇ ਇਕ ਡੇਅਰੀ ਚੱਲ ਰਹੀ ਸੀ, ਜਿਸ ਕਾਰਨ ਕਈ ਮੱਝਾਂ ਵੀ ਮਲਬੇ ਹੇਠਾਂ ਦੱਬ ਗਈਆਂ |

ਹਾਦਸੇ ਵਿੱਚ ਨਫੀਸਾ ਉਰਫ਼ ਨਫੋ (63) ਦੀ ਮੌਤ ਹੋ ਗਈ। ਉਸ ਦੇ ਤਿੰਨ ਪੁੱਤਰ ਸਾਕਿਬ (20), ਨਈਮ (22), ਨਦੀਮ (26) ਜ਼ਖ਼ਮੀ ਹੋ ਗਏ, ਜਦੋਂ ਕਿ ਦੋ ਨੂੰਹਾਂ, ਨਦੀਮ ਦੀ ਪਤਨੀ ਫਰਹਾਨਾ (20) ਅਤੇ ਨਈਮ ਦੀ ਪਤਨੀ ਅਲੀਸਾ (18) ਦੀ ਮੌਤ ਹੋ ਗਈ। ਸਾਕਿਬ ਦੀ ਬੇਟੀ ਰਿਜ਼ਾ (7) ਅਤੇ ਨਈਮ ਦੀ 5 ਮਹੀਨੇ ਦੀ ਬੇਟੀ ਰਿਮਸਾ ਦੀ ਵੀ ਮੌਤ ਹੋ ਗਈ।

ਨਫੀਸਾ ਦੇ ਵੱਡੇ ਬੇਟੇ ਸਾਜਿਦ (40) ਦੀ ਮੌਤ ਹੋ ਗਈ ਹੈ। ਸਾਜਿਦ ਦੀ ਬੇਟੀ ਸਾਨੀਆ (15) ਅਤੇ ਬੇਟੇ ਸਾਕਿਬ (11) ਦੀ ਵੀ ਮੌਤ ਹੋ ਗਈ, ਜਦਕਿ ਪਤਨੀ ਸਾਇਨਾ (38) ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕਾਂ ‘ਚ ਦੋ ਹੋਰਾਂ ‘ਚ ਸੇਜਾਦ ਦੀ ਬੇਟੀ ਸਿਮਰਾ (ਡੇਢ ਸਾਲ) ਅਤੇ ਆਬਿਦ ਦੀ ਬੇਟੀ ਆਲੀਆ (6) ਸ਼ਾਮਲ ਹਨ। ਛੇ ਸਾਲਾ ਸੂਫ਼ੀਆਨ ਜ਼ਖ਼ਮੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਧਰਤੀ ਨੂੰ 10 ਮੀਟਰ ਦਾ ਇੱਕ ਨਵਾਂ ਮਿੰਨੀ ਚੰਦਰਮਾ ਮਿਲਿਆ: 2 ਮਹੀਨੇ ਧਰਤੀ ਦੁਆਲੇ ਘੁੰਮ ਕੇ ਸੂਰਜ ਵੱਲ ਵਾਪਸ ਪਰਤੇਗਾ

ਜਦੋਂ 20 ਦਿਨ ਤੱਕ ਗੋਵਿੰਦਾ ਦੇ ਘਰ ਨੌਕਰਾਣੀ ਬਣ ਕੇ ਰਹੀ ਫੈਨ: ਬਾਅਦ ਵਿੱਚ ਪਤਾ ਲੱਗਾ ਕਿ ਉਹ ਇੱਕ ਵੱਡੇ ਮੰਤਰੀ ਦੀ ਸੀ ਧੀ