- ਮਾਛਿਲ ‘ਚ 2 ਅਤੇ ਤੰਗਧਾਰ ‘ਚ ਇਕ ਘੁਸਪੈਠੀਆ ਢੇਰ
- ਰਾਜੌਰੀ ‘ਚ ਵੀ ਅੱਤਵਾਦੀਆਂ ਦੀ ਤਲਾਸ਼ ਜਾਰੀ
ਜੰਮੂ-ਕਸ਼ਮੀਰ, 29 ਅਗਸਤ 2024 – ਜੰਮੂ-ਕਸ਼ਮੀਰ ਦੇ ਕੁਪਵਾੜਾ ‘ਚ ਫੌਜ ਨੇ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਇਨ੍ਹਾਂ ਵਿੱਚੋਂ ਦੋ ਮਾਛਿਲ ਅਤੇ ਇੱਕ ਤੰਗਧਾਰ ਵਿੱਚ ਮਾਰਿਆ ਗਿਆ। ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਅਜੇ ਤੱਕ ਬਰਾਮਦ ਨਹੀਂ ਹੋਈਆਂ ਹਨ।
ਫੌਜ ਨੇ ਕਿਹਾ ਕਿ ਮਾਛਿਲ ਅਤੇ ਤੰਗਧਾਰ ਵਿੱਚ 28-29 ਅਗਸਤ ਦੀ ਦੇਰ ਰਾਤ ਖਰਾਬ ਮੌਸਮ ਵਿੱਚ ਸ਼ੱਕੀ ਗਤੀਵਿਧੀ ਦੇਖੀ ਗਈ ਸੀ। ਇਸ ਤੋਂ ਬਾਅਦ ਫੌਜ ਅਤੇ ਪੁਲਸ ਨੇ ਇੱਥੇ ਤਲਾਸ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੁਕਾਬਲਾ ਸ਼ੁਰੂ ਹੋ ਗਿਆ। ਦੋਵਾਂ ਥਾਵਾਂ ‘ਤੇ ਤਲਾਸ਼ੀ ਜਾਰੀ ਹੈ।
ਤੀਜਾ ਸਰਚ ਆਪਰੇਸ਼ਨ ਰਾਜੌਰੀ ‘ਚ ਚੱਲ ਰਿਹਾ ਹੈ। ਬੁੱਧਵਾਰ ਨੂੰ ਇੱਥੇ 2 ਤੋਂ 3 ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਅਧਿਕਾਰੀਆਂ ਨੇ ਦੱਸਿਆ ਕਿ 28 ਅਗਸਤ ਦੀ ਰਾਤ 9:30 ਵਜੇ ਪਿੰਡ ਖੇੜੀ ਮੋਹਰਾ ਲਾਠੀ ਅਤੇ ਦੰਥਲ ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਤਲਾਸ਼ੀ ਦੌਰਾਨ ਰਾਤ ਕਰੀਬ 11:45 ਵਜੇ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਗੋਲੀਬਾਰੀ ਹੋਈ।