ਕਿਸਾਨ ਅੰਦੋਲਨ-2 ਦਾ 39ਵਾਂ ਦਿਨ: ਹਿਸਾਰ ‘ਚ ਅੱਜ ਸ਼ਹੀਦੀ ਸਮਾਗਮ, ਕੱਲ੍ਹ ਸ਼ੰਭੂ ਬਾਰਡਰ ‘ਤੇ ਮਨਾਇਆ ਜਾਵੇਗਾ ਸ਼ਹੀਦੀ ਦਿਵਸ

  • ਪਹਿਲਵਾਨ ਬਜਰੰਗ ਪੁਨੀਆ ਪਹੁੰਚਣਗੇ

ਹਿਸਾਰ, 22 ਮਾਰਚ 2024 – ਅੱਜ 22 ਮਾਰਚ ਨੂੰ ਕਿਸਾਨ ਅੰਦੋਲਨ-2 ਦਾ 39ਵਾਂ ਦਿਨ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ‘ਤੇ ਅੱਜ ਹਿਸਾਰ ‘ਚ ਸ਼ਹੀਦ ਸਮਾਗਮ (ਸ਼ਰਧਾਜਲੀ ਸਮਾਰੋਹ) ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ ਸਮੇਤ ਕਈ ਹੋਰ ਕਿਸਾਨ ਆਗੂ ਸ਼ਮੂਲੀਅਤ ਕਰਨਗੇ। 31 ਮਾਰਚ ਨੂੰ ਅੰਬਾਲਾ ਦੀ ਮੋਹੜਾ ਅਨਾਜ ਮੰਡੀ ਵਿੱਚ ਸ਼ਹੀਦਾਂ ਦਾ ਇਕੱਠ ਹੋਣਾ ਹੈ।

ਭਲਕੇ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਵਿਖੇ ਮਨਾਇਆ ਜਾਵੇਗਾ, ਜਿਸ ਵਿੱਚ ਅੰਤਰਰਾਸ਼ਟਰੀ ਪਹਿਲਵਾਨ ਬਜਰੰਗ ਪੁਨੀਆ ਤੇ ਹੋਰ ਸ਼ਿਰਕਤ ਕਰਨਗੇ।

ਸ਼ੰਭੂ ਬਾਰਡਰ ਤੋਂ 6 ਦਿਨ ਪਹਿਲਾਂ ਸ਼ੁਰੂ ਹੋਈ ਅਸਤੀ ਕਲਸ਼ ਯਾਤਰਾ ਪੰਚਕੂਲਾ, ਚੰਡੀਗੜ੍ਹ, ਯਮੁਨਾਨਗਰ ਅਤੇ ਕੁਰੂਕਸ਼ੇਤਰ ਤੋਂ ਹੁੰਦੀ ਹੋਈ ਕਰਨਾਲ ਦੇ ਨੀਲੋਖੇੜੀ ਪਹੁੰਚੀ। ਕਿਸਾਨ ਸਰਕਾਰ ‘ਤੇ ਦਬਾਅ ਬਣਾਉਣ ਅਤੇ ਲੋਕਾਂ ਦਾ ਸਮਰਥਨ ਹਾਸਲ ਕਰਨ ਲਈ ਸ਼ੁਭਕਰਨ ਦੀ ਅਸ਼ਥੀ ਕਲਸ਼ ਯਾਤਰਾ ਕੱਢ ਰਹੇ ਹਨ। ਅੱਜ ਯਾਤਰਾ ਦਾ ਸੱਤਵਾਂ ਦਿਨ ਹੈ। ਕਰਨਾਲ ਤੋਂ ਬਾਅਦ ਕਲਸ਼ ਯਾਤਰਾ ਕੈਥਲ ਅਤੇ ਫਿਰ ਅੰਬਾਲਾ ਜ਼ਿਲ੍ਹੇ ‘ਚ 3 ਦਿਨ ਚੱਲੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

IPL ਅੱਜ ਤੋਂ ਹੋਵੇਗਾ ਸ਼ੁਰੂ, ਪਹਿਲਾ ਮੈਚ ‘ਚ CSK ਅਤੇ RCB ਦੀਆਂ ਟੀਮਾਂ ਵਿਚਾਲੇ

ਚੰਡੀਗੜ੍ਹ ‘ਚ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ: ਬੀਜੇਪੀ ਨਾਲ ਗਠਜੋੜ ‘ਤੇ ਹੋਵੇਗੀ ਚਰਚਾ