ਕੁਸ਼ੀਨਗਰ, 23 ਮਾਰਚ 2022 – ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ‘ਚ 4 ਬੱਚਿਆਂ ਦੀ ਮੌਤ ਹੋ ਗਈ ਹੈ। ਇਕੱਠੇ 4 ਬੱਚਿਆਂ ਦੀ ਮੌਤ ਤੋਂ ਬਾਅਦ ਹੜਕੰਪ ਮਚ ਗਿਆ ਹੈ। ਮਰਨ ਵਾਲਿਆਂ ਵਿੱਚ ਦੋ ਬੱਚੇ ਲੜਕੇ ਅਤੇ ਦੋ ਲੜਕੀਆਂ ਸ਼ਾਮਲ ਹਨ। ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਕਿਸੇ ਨੇ ਉਹਨਾਂ ਦੇ ਦਰਵਾਜ਼ੇ ‘ਤੇ ਟਾਫੀਆਂ ਸੁੱਟੀਆਂ, ਜਿਸ ਨੂੰ ਬੱਚਿਆਂ ਨੇ ਖਾ ਲਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ।
ਇਹ ਘਟਨਾ ਕਸਾਇਆ ਥਾਣਾ ਖੇਤਰ ਅਧੀਨ ਪੈਂਦੇ ਸਿਸਾਈ ਦੇ ਲਾਠੂਰ ਟੋਲਾ ਵਿੱਚ ਵਾਪਰੀ। ਪੁਲਿਸ ਮੁਤਾਬਕ ਅਨੁਸੂਚਿਤ ਜਨਜਾਤੀ (ਲਾਠੂਰ) ਨਾਲ ਸਬੰਧਤ ਦੋ ਪਰਿਵਾਰਾਂ ਦੇ ਚਾਰ ਬੱਚਿਆਂ ਦੀ ਬੁੱਧਵਾਰ ਸਵੇਰੇ ਮੌਤ ਹੋ ਗਈ। ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਚਾਰੇ ਬੱਚਿਆਂ ਨੇ ਘਰ ਦੇ ਬਾਹਰ ਸੁੱਟੀ ਟੌਫੀ ਖਾ ਲਈ ਸੀ। ਮਰਨ ਵਾਲਿਆਂ ਵਿੱਚ ਦੋ ਲੜਕੇ ਅਤੇ ਦੋ ਲੜਕੀਆਂ ਸ਼ਾਮਲ ਹਨ।
ਮਰਨ ਵਾਲੇ ਬੱਚੇ ਦੇ ਪਰਿਵਾਰ ਦਾ ਕਹਿਣਾ ਹੈ, ‘ਸਵੇਰੇ 7 ਵਜੇ ਦੇ ਕਰੀਬ ਘਰ ਦੇ ਦਰਵਾਜ਼ੇ ‘ਤੇ ਟੌਫੀ ਸੁੱਟੀ ਗਈ, ਲੜਕੀ ਨੇ ਟੌਫੀ ਚੁੱਕੀ ਅਤੇ ਚਾਰੇ ਬੱਚਿਆਂ ਨੇ ਸਾਂਝੀ ਕਰ ਕੇ ਖਾਧੀ, ਜਿਸ ਤੋਂ ਬਾਅਦ ਸਾਰੇ ਚਾਰ ਬੱਚੇ ਮਰ ਗਏ।’
ਮ੍ਰਿਤਕ ਬੱਚੀ ਦੀ ਮਾਂ ਨੇ ਦੱਸਿਆ, ‘ਟੌਫੀ ਅਤੇ ਪੈਸੇ ਸਾਡੇ ਗੇਟ ‘ਤੇ ਸੁੱਟੇ ਗਏ ਸਨ, ਮੇਰੀ ਵੱਡੀ ਲੜਕੀ ਨੇ ਇਸ ਨੂੰ ਚੁੱਕ ਕੇ ਚਾਰਾਂ ‘ਚ ਵੰਡ ਕੇ ਖਾ ਲਿਆ, ਟੌਫੀ ਖਾਣ ਤੋਂ 5 ਮਿੰਟ ਬਾਅਦ ਹੀ ਚਾਰੇ ਬੱਚੇ ਤੜਫਣ ਲੱਗੇ, ਸਾਰੇ ਉਨ੍ਹਾਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਜਿੱਥੇ ਸਾਰਿਆਂ ਦੀ ਮੌਤ ਹੋ ਗਈ, ਸਾਨੂੰ ਨਹੀਂ ਪਤਾ ਕਿ ਟਾਫੀ ਕਿਸ ਨੇ ਸੁੱਟੀ।