ਕੁਰੂਕਸ਼ੇਤਰ, 10 ਜਨਵਰੀ 2023 – ਕੁਰੂਕਸ਼ੇਤਰ ਦੇ ਸੈਕਟਰ 13 ‘ਚ ਸੋਮਵਾਰ ਰਾਤ 4 ਬਦਮਾਸ਼ਾਂ ਨੇ ਲੁੱਟ ਦੀ ਨੀਅਤ ਨਾਲ ਡਾਕਟਰ ਅਤੁਲ ਅਰੋੜਾ ਦੇ ਘਰ ਦਾਖਲ ਹੋ ਕੇ ਸ਼ਹਿਰ ਦੀ ਮਸ਼ਹੂਰ ਗਾਇਨੀਕੋਲੋਜਿਸਟ ਡਾਕਟਰ ਵਨੀਤਾ ਅਰੋੜਾ ਦਾ ਕਤਲ ਕਰ ਦਿੱਤਾ। ਡਾ: ਵਨੀਤਾ ਅਰੋੜਾ ਅਤੇ ਡਾ: ਅਤੁਲ ਅਰੋੜਾ ਦਾ ਸੈਕਟਰ 13 ਵਿੱਚ ਆਪਣਾ ਨਿੱਜੀ ਕਲੀਨਿਕ ਹੈ। ਡਾਕਟਰ ਵਨੀਤਾ ਅਰੋੜਾ ਕੇਕ ਬਣਾਉਂਣ ਦੀ ਵੀ ਸ਼ੌਕੀਨ ਅਤੇ ਲੁਟੇਰੇ ਕੇਕ ਬਣਾਉਣ ਦਾ ਕਹਿ ਕੇ ਘਰ ਵਿਚ ਦਾਖਲ ਹੋ ਗਏ ਅਤੇ ਘਰ ਵਿਚ ਦਾਖਲ ਹੁੰਦੇ ਹੀ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਅਤੇ ਨੌਕਰਾਂ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ ਜਦੋਂ ਮਹਿਲਾ ਡਾਕਟਰ ਨੇ ਇਸ ਦਾ ਵਿਰੋਧ ਕੀਤਾ ਤਾ ਲੁਟੇਰਿਆਂ ਨੇ ਉਸ ਦੇ ਸਿਰ ‘ਤੇ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਲੁਟੇਰੇ ਘਰੋਂ ਗਹਿਣੇ ਤੇ ਮੋਬਾਈਲ ਵੀ ਲੈ ਗਏ। ਡਾਕਟਰ ਅਤੁਲ ਅਰੋੜਾ ਨੇ ਕੰਧ ਟੱਪ ਕੇ ਆਪਣੀ ਜਾਨ ਬਚਾਈ।
ਸੂਚਨਾ ਮਿਲਦੇ ਹੀ ਉਪ ਪੁਲਿਸ ਕਪਤਾਨ ਦਲਬਾਲ ਸਮੇਤ ਮੌਕੇ ‘ਤੇ ਪਹੁੰਚੇ ਕੁਰੂਕਸ਼ੇਤਰ ਦੇ ਪੁਲਿਸ ਸੁਪਰਡੈਂਟ ਸੁਰਿੰਦਰ ਭੋਰੀਆ ਨੇ ਦੱਸਿਆ ਕਿ ਪੁਲਿਸ ਸੁਪਰਡੈਂਟ ਮੌਕੇ ‘ਤੇ ਪਹੁੰਚ ਗਏ ਹਨ, ਸਬੂਤ ਇਕੱਠੇ ਕੀਤੇ ਜਾ ਰਹੇ ਹਨ, ਜਦਕਿ ਸੀਸੀਟੀਵੀ ਫੁਟੇਜ ‘ਚ ਚਾਰ ਵਿਅਕਤੀਆਂ ਨੂੰ ਇੱਕ ਹੱਥ ਵਿੱਚ ਬੈਗ ਸਮੇਤ ਘਰੋਂ ਨਿਕਲਦੇ ਹੋਏ ਦੇਖਿਆ ਗਈ। ਉਹ ਇੱਕ ਸਵਿਫਟ ਕਾਰ ਵਿੱਚ ਭੱਜੇ ਹਨ। ਜਦੋਂ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਕੁਰੂਕਸ਼ੇਤਰ ਯੂਨਿਟ ਨੇ ਕੱਲ੍ਹ ਪੂਰੇ ਜ਼ਿਲ੍ਹੇ ਵਿੱਚ ਹੜਤਾਲ ਦਾ ਸੱਦਾ ਦਿੱਤਾ ਹੈ ਅਤੇ ਕਿਹਾ ਹੈ ਕਿ ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਕੇ ਡਾਕਟਰਾਂ ਨੂੰ ਸੁਰੱਖਿਅਤ ਮਹੌਲ ਦਿੱਤਾ ਜਾਵੇ।