ਰੋਹਤਕ, 4 ਅਕਤੂਬਰ 2022 – ਐਸਪੀ ਰੋਹਤਕ ਨੇ ਮਹਿਮ ਥਾਣੇ ਦੇ ਐਸਐਚਓ ਸਮੇਤ 4 ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਚਾਰਾਂ ‘ਤੇ ਜੂਏ ਦੀ ਰਕਮ 5 ਲੱਖ ਦੀ ਬਜਾਏ 45,000 ਰੁਪਏ ਦਿਖਾਉਣ ਦਾ ਦੋਸ਼ ਹੈ। ਇਸ ਤੋਂ ਬਿਨਾਂ 2 ਲੋਕਾਂ ਨੂੰ ਮਿਲੀਭੁਗਤ ਨਾਲ ਛੱਡ ਵੀ ਦਿੱਤਾ। ਜਦੋਂ ਇਸ ਮਾਮਲੇ ਦੀ ਐਸਪੀ ਕੋਲ ਸ਼ਿਕਾਇਤ ਪਹੁੰਚੀ ਤਾਂ ਇਹ ਕਾਰਵਾਈ ਕੀਤੀ ਗਈ ਹੈ।
ਮਹਿਮ ਥਾਣਾ ਖੇਤਰ ਦੇ ਵਾਰਡ ਨੰਬਰ 10 ਦੇ ਬਾਡਾ ਗੁਰਦੁਆਰੇ ਵਿੱਚ ਦੀਵਾਲੀ ਵਾਲੇ ਦਿਨ 7 ਵਿਅਕਤੀ ਜੂਆ ਖੇਡਦੇ ਫੜੇ ਗਏ। ਨਾਲ ਹੀ ਪੁਲਿਸ ਮੁਤਾਬਕ ਮੁਲਜ਼ਮਾਂ ਕੋਲੋਂ 45 ਹਜ਼ਾਰ 40 ਰੁਪਏ ਬਰਾਮਦ ਕੀਤੇ ਗਏ ਹਨ। ਇਸ ਦੇ ਨਾਲ ਹੀ ਪੁਲਿਸ ਵੱਲੋਂ ਛਾਪੇਮਾਰੀ ਕਰਕੇ ਕਾਰਵਾਈ ਕੀਤੀ ਗਈ। ਜਦੋਂਕਿ ਜੂਆ ਖੇਡਦੇ ਫੜੇ ਗਏ ਮੁਲਜ਼ਮਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਕੋਲੋਂ ਮਿਲੀ ਰਕਮ ਨੂੰ ਬਹੁਤ ਘੱਟ ਦਿਖਾ ਕੇ ਪੁਲੀਸ ਨੇ ਬਕਾਇਆ ਰਕਮ ਹੜੱਪ ਲਈ।
5 ਲੱਖ 45 ਹਜ਼ਾਰ ਦਿਖਾਏ….
ਜੂਆ ਖੇਡਦਿਆਂ ਫੜੇ ਗਏ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਕਰੀਬ 5 ਲੱਖ ਰੁਪਏ ਸਨ, ਜਦੋਂਕਿ ਪੁਲੀਸ ਰਿਕਾਰਡ ਅਨੁਸਾਰ 45 ਹਜ਼ਾਰ ਰੁਪਏ ਦਿਖਾਏ ਗਏ ਹਨ। ਪੁਲਿਸ ਨੇ ਕਰੀਬ 4.5 ਲੱਖ ਰੁਪਏ ਦਾ ਗਬਨ ਕੀਤਾ ਹੈ। ਪੁਲੀਸ ਵਾਲਿਆਂ ਨੇ ਆਪਸ ਵਿੱਚ ਪੈਸੇ ਵੰਡ ਲਏ ਹਨ ਅਤੇ ਉਨ੍ਹਾਂ ਨਾਲ ਗ਼ਲਤ ਦੁਰਵਿਵਹਾਰ ਕੀਤਾ ਅਤੇ ਥਾਣੇ ਵਿੱਚ ਵੀ ਤਸ਼ੱਦਦ ਕੀਤਾ ਗਿਆ।
4 ਪੁਲਿਸ ਮੁਲਾਜ਼ਮ ਮੁਅੱਤਲ….
ਪੁਲਿਸ ਬੁਲਾਰੇ ਸੰਨੀ ਨੇ ਦੱਸਿਆ ਕਿ ਐਸਪੀ ਉਦੈ ਸਿੰਘ ਮੀਨਾ ਨੇ ਮਹਿਮ ਥਾਣੇ ਦੇ ਐਸਐਚਓ ਪ੍ਰਹਿਲਾਦ ਸਿੰਘ, ਏਐਸਆਈ ਰਾਜੇਂਦਰ, ਐਚਸੀ ਪ੍ਰਵੀਨ ਅਤੇ ਐਸਏ ਮਹਾਵੀਰ ਨੂੰ ਮੁਅੱਤਲ ਕਰ ਦਿੱਤਾ ਹੈ। ਚਾਰਾਂ ਖ਼ਿਲਾਫ਼ ਲੱਗੇ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ।