ਹਰਿਆਣਾ ‘ਚ 4 ਸ਼ੱਕੀ ਅੱਤਵਾਦੀ ਗ੍ਰਿਫਤਾਰ, ਵੱਡੀ ਮਾਤਰਾ ‘ਚ ਗੋਲੀਆਂ ਅਤੇ ਗੋਲਾ ਬਾਰੂਦ ਦੇ ਡੱਬੇ ਬਰਾਮਦ

ਚੰਡੀਗ੍ਹ, 5 ਮਈ 2022 – ਹਰਿਆਣਾ ਦੇ ਕਰਨਾਲ ‘ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਇੱਥੋਂ ਚਾਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਗੋਲੀਆਂ ਅਤੇ ਬਾਰੂਦ ਦੇ ਡੱਬੇ ਮਿਲਣ ਦੀ ਗੱਲ ਸਾਹਮਣੇ ਆ ਰਹੀ ਹੈ। ਇਹ ਬਾਰੂਦ ਆਰਡੀਐਕਸ ਹੋ ਸਕਦਾ ਹੈ, ਇਸ ਦਾ ਖਦਸ਼ਾ ਜਤਾਇਆ ਗਿਆ ਹੈ।

ਇਨ੍ਹਾਂ ਕੋਲ ਜਿੰਨੀ ਮਾਤਰਾ ‘ਚ ਗੋਲੀਆਂ ਅਤੇ ਬਾਰੂਦ ਮਿਲਿਆ ਹੈ ਕਿ ਇਹ ਲੋਕ ਕਈ ਥਾਵਾਂ ‘ਤੇ ਵੱਡੀ ਵਾਰਦਾਤਾਂ ਨੂੰ ਅੰਜਾਮ ਦੇ ਸਕਦੇ ਸਨ। ਦੱਸਿਆ ਜਾ ਰਿਹਾ ਹੈ ਕਿ ਚਾਰੋਂ ਪੰਜਾਬ ਸਥਿਤ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਸਬੰਧਤ ਹਨ। ਇਨ੍ਹਾਂ ਨੂੰ ਫੜਨ ਲਈ ਆਈ.ਬੀ.ਪੰਜਾਬ ਪੁਲਿਸ ਅਤੇ ਹਰਿਆਣਾ ਪੁਲਿਸ ਵੱਲੋਂ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ ਸੀ।

ਫੜੇ ਗਏ ਚਾਰ ਸ਼ੱਕੀ ਅੱਤਵਾਦੀਆਂ ਦੀ ਉਮਰ 20-25 ਸਾਲ ਦੇ ਕਰੀਬ ਹੈ। ਇਹ ਲੋਕ ਪੰਜਾਬ ਤੋਂ ਮਹਾਰਾਸ਼ਟਰ ਦੇ ਨਾਂਦੇੜ ਜਾ ਰਹੇ ਸਨ। ਇਹ ਲੋਕ ਹਰਵਿੰਦਰ ਸਿੰਘ ਉਰਫ਼ ਰਿੰਦਾ ਨਾਲ ਸਬੰਧਤ ਦੱਸੇ ਜਾਂਦੇ ਹਨ। ਰਿੰਦਾ ਇੱਕ ਲੋੜੀਂਦਾ ਅੱਤਵਾਦੀ ਹੈ ਜੋ ਇਸ ਸਮੇਂ ਪਾਕਿਸਤਾਨ ਵਿੱਚ ਲੁਕਿਆ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕਰਨਾਲ ਦੇ ਬਸਤਾਰਾ ਟੋਲ ਤੋਂ ਪੁਲੀਸ ਟੀਮ ਨੇ ਇੱਕ ਇਨੋਵਾ ਗੱਡੀ ਨੂੰ ਕਾਬੂ ਕਰਕੇ ਚਾਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਫਿਲਹਾਲ ਇਹ ਕਾਰ ਮਧੂਬਨ ਥਾਣੇ ‘ਚ ਖੜ੍ਹੀ ਹੈ। ਉੱਥੇ ਬੰਬ ਨਿਰੋਧਕ ਦਸਤਾ ਮੌਜੂਦ ਹੈ। ਸੀਨੀਅਰ ਅਧਿਕਾਰੀ ਵੀ ਉਥੇ ਪਹੁੰਚ ਰਹੇ ਹਨ।

ਸ਼ੱਕੀ ਅੱਤਵਾਦੀਆਂ ਕੋਲੋਂ ਹਥਿਆਰ, ਵੱਡੀ ਮਾਤਰਾ ‘ਚ ਗੋਲੀਆਂ ਅਤੇ ਬਾਰੂਦ ਦੇ ਡੱਬੇ ਬਰਾਮਦ ਕੀਤੇ ਗਏ ਹਨ। ਪੁਲਿਸ ਮੁਤਾਬਕ ਬਰਾਮਦ ਬਾਰੂਦ ਆਰਡੀਐਕਸ ਹੋ ਸਕਦਾ ਹੈ। ਫਿਲਹਾਲ ਪੁਲਸ ਦੀਆਂ ਕਈ ਟੀਮਾਂ ਜਾਂਚ ‘ਚ ਜੁਟੀਆਂ ਹੋਈਆਂ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਚਾਇਤੀ ਜ਼ਮੀਨਾ ਦੀ ਬੋਲੀ ਵਿਚ ਹਰ ਵਰਗ ਨੂੰ ਨਿਯਮਾਂ ਅਨੁਸਾਰ ਬਣਦਾ ਹੱਕ ਦਿੱਤਾ ਜਾਵੇਗਾ: ਕੁਲਦੀਪ ਧਾਲੀਵਾਲ

ਚੰਡੀਗੜ੍ਹ ‘ਚ ਅੱਧੀ ਰਾਤ ਨੂੰ ਕਾਰ ਦੀ ਛੱਤ ‘ਤੇ ਚੜ ਲੜਕੀ ਨੇ ਕੀਤਾ ਹਾਈ-ਵੋਲਟੇਜ ਡਰਾਮਾ