ਹਿਮਾਚਲ ਕਾਂਗਰਸ ਦੇ 6 ਬਾਗੀ ਵਿਧਾਇਕ BJP ‘ਚ ਸ਼ਾਮਿਲ

  • ਸਾਰਿਆਂ ਨੂੰ ਜ਼ਿਮਨੀ ਚੋਣਾਂ ‘ਚ ਟਿਕਟਾਂ ਦੀ ਪੇਸ਼ਕਸ਼
  • ਸਾਰਿਆਂ ਨੇ ਕਾਂਗਰਸ ਖਿਲਾਫ ਰਾਜ ਸਭਾ ਚੋਣਾਂ ‘ਚ ਕਰਾਸ ਵੋਟਿੰਗ ਕੀਤੀ ਸੀ

ਨਵੀਂ ਦਿੱਲੀ, 23 ਮਾਰਚ 2024 – ਹਿਮਾਚਲ ਕਾਂਗਰਸ ਦੇ ਛੇ ਬਾਗੀ ਵਿਧਾਇਕ ਸ਼ਨੀਵਾਰ ਨੂੰ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਪਾਰਟੀ ਹੈੱਡਕੁਆਰਟਰ ‘ਤੇ ਉਨ੍ਹਾਂ ਪਾਰਟੀ ‘ਚ ਸ਼ਾਮਲ ਕੀਤਾ।

ਜ਼ਿਕਰਯੋਗ ਹੈ ਕਿ ਇਨ੍ਹਾਂ ਸਾਰੇ ਛੇ ਬਾਗੀ ਵਿਧਾਇਕਾਂ ਨੇ ਹਿਮਾਚਲ ਵਿੱਚ ਰਾਜ ਸਭਾ ਚੋਣਾਂ ਵਿੱਚ ਕਰਾਸ ਵੋਟਿੰਗ ਕੀਤੀ ਸੀ। ਜਿਸ ਕਾਰਨ ਕਾਂਗਰਸੀ ਉਮੀਦਵਾਰ ਦੀ ਹਾਰ ਹੋਈ ਸੀ। ਇਨ੍ਹਾਂ ਵਿਧਾਇਕਾਂ ਵਿੱਚ ਸੁਜਾਨਪੁਰ ਤੋਂ ਰਾਜਿੰਦਰ ਰਾਣਾ, ਧਰਮਸ਼ਾਲਾ ਤੋਂ ਸੁਧੀਰ ਸ਼ਰਮਾ, ਲਾਹੌਲ ਸਪਿਤੀ ਤੋਂ ਰਵੀ ਠਾਕੁਰ, ਬਡਸਰ ਤੋਂ ਇੰਦਰਦੱਤ ਲਖਨਪਾਲ, ਕੁਟਲਹਾਰ ਤੋਂ ਦੇਵੇਂਦਰ ਕੁਮਾਰ ਭੁੱਟੋ ਅਤੇ ਗਗਰੇਟ ਤੋਂ ਚੈਤਨਯ ਸ਼ਰਮਾ ਸ਼ਾਮਲ ਹਨ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ 6 ਵਿਧਾਇਕਾਂ ਦੇ ਭਾਜਪਾ ‘ਚ ਸ਼ਾਮਲ ਹੋਣ ਨਾਲ ਪਾਰਟੀ ਹੋਰ ਮਜ਼ਬੂਤ ​​ਹੋਵੇਗੀ।

ਭਾਜਪਾ ਨੇ ਸਾਰੇ ਬਾਗੀ ਵਿਧਾਇਕਾਂ ਨੂੰ ਉਪ ਚੋਣਾਂ ਵਿੱਚ ਟਿਕਟਾਂ ਦੇਣ ਦਾ ਭਰੋਸਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਬਾਗੀ ਵਿਧਾਇਕ ਹੁਣ ਸੁਪਰੀਮ ਕੋਰਟ ‘ਚ ਆਪਣੀ ਮੈਂਬਰਸ਼ਿਪ ਬਚਾਉਣ ਲਈ ਦਿੱਤੀ ਗਈ ਪਟੀਸ਼ਨ ਨੂੰ ਵਾਪਸ ਲੈ ਲੈਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਨਪ੍ਰੀਤ ਇਆਲ਼ੀ ਨੇ ਵੋਟਾਂ ‘ਚ ਖੁੱਲ੍ਹ ਕੇ ਅਕਾਲੀ ਦਲ ਨਾਲ ਤੁਰਨ ਦਾ ਐਲਾਨ ਕੀਤਾ

ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌ+ਤਾਂ ਮਾਮਲਾ: ਸੰਗਰੂਰ ‘ਚ ਲੱਗਿਆ ਮੋਰਚਾ ਮੁੱਖ ਮੰਗਾਂ ‘ਤੇ ਸਹਿਮਤੀ ਹੋਣ ਮਗਰੋਂ ਮੁਲਤਵੀ