ਭਿਆਨਕ ਸੜਕ ਹਾਦਸੇ ‘ਚ 7 ਕਾਰ ਸਵਾਰ ਜ਼ਿੰਦਾ ਸੜੇ, ਮ੍ਰਿਤਕਾਂ ‘ਚ 2 ਬੱਚੇ ਅਤੇ 3 ਔਰਤਾਂ ਸ਼ਾਮਲ

ਰਾਜਸਥਾਨ, 15 ਅਪ੍ਰੈਲ 2024 – ਰਾਜਸਥਾਨ ਦੇ ਚੁਰੂ ਸਾਲਾਸਰ ਰਾਜ ਮਾਰਗ ‘ਤੇ ਇੱਕ ਹਾਦਸੇ ਵਿੱਚ ਕਾਰ ਵਿੱਚ ਸਵਾਰ 7 ਲੋਕ ਜ਼ਿੰਦਾ ਸੜ ਗਏ। ਸਾਲਾਸਰ ਬਾਲਾਜੀ ਦੇ ਦਰਸ਼ਨ ਕਰਕੇ ਪਰਤ ਰਹੇ ਪਰਿਵਾਰ ਦੀ ਤੇਜ਼ ਰਫ਼ਤਾਰ ਕਾਰ ਟਰੱਕ ਨਾਲ ਟਕਰਾ ਗਈ, ਟੱਕਰ ਤੋਂ ਬਾਅਦ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ। ਮ੍ਰਿਤਕ ਪਰਿਵਾਰ ਉੱਤਰ ਪ੍ਰਦੇਸ਼ ਦੇ ਮੇਰਠ ਦਾ ਰਹਿਣ ਵਾਲਾ ਸੀ।

ਪੁਲਸ ਮੁਤਾਬਕ ਇਹ ਹਾਦਸਾ ਸੀਕਰ ਦੇ ਫਤਿਹਪੁਰ ‘ਚ ਐਤਵਾਰ ਦੁਪਹਿਰ 2:30 ਵਜੇ ਆਸ਼ੀਰਵਾਦ ਪੁਲੀਆ ‘ਤੇ ਚੜ੍ਹਨ ਤੋਂ ਬਾਅਦ 200 ਮੀਟਰ ਦੀ ਦੂਰੀ ‘ਤੇ ਵਾਪਰਿਆ। ਪੁਲੀਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਨੀਲਮ ਗੋਇਲ (55), ਪਤਨੀ ਮੁਕੇਸ਼ ਗੋਇਲ, ਉਸ ਦਾ ਪੁੱਤਰ ਆਸ਼ੂਤੋਸ਼ ਗੋਇਲ, ਮੰਜੂ ਬਿੰਦਲ (58), ਪਤਨੀ ਮਹੇਸ਼ ਬਿੰਦਲ, ਉਸ ਦਾ ਪੁੱਤਰ ਹਾਰਦਿਕ ਬਿੰਦਲ (37), ਪਤਨੀ ਸਵਾਤੀ ਬਿੰਦਲ (32) ਅਤੇ ਉਨ੍ਹਾਂ ਦੀਆਂ ਦੋ ਧੀਆਂ ਰਿਦੀਕਸ਼ਾ (7) ਅਤੇ ਸਿਦੀਕਸ਼ਾ (4) ਵਜੋਂ ਹੋਈ ਹੈ। ਮੰਜੂ ਅਤੇ ਨੀਲਮ ਦੋਵੇਂ ਸਕੀਆਂ ਭੈਣਾਂ ਹਨ।

ਹਾਦਸਾਗ੍ਰਸਤ ਕਾਰ ਵਿੱਚ ਗੈਸ ਕਿੱਟ ਲਗਾਈ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਗੈਸ ਕਾਰਨ ਕਾਰ ਨੂੰ ਟੱਕਰ ਲੱਗਦੇ ਹੀ ਅੱਗ ਲੱਗ ਗਈ। ਹਾਦਸੇ ਦੌਰਾਨ ਆਸ-ਪਾਸ ਦੇ ਲੋਕਾਂ ਨੇ ਵੀ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਰ ਕਾਰ ਦੇ ਦਰਵਾਜ਼ੇ ਬੰਦ ਹੋਣ ਕਾਰਨ ਉਨ੍ਹਾਂ ਨੂੰ ਸਮੇਂ ਸਿਰ ਬਾਹਰ ਨਹੀਂ ਕੱਢਿਆ ਜਾ ਸਕਿਆ।

ਜਿਸ ਟਰੱਕ ਨਾਲ ਕਾਰ ਦੀ ਟੱਕਰ ਹੋਈ ਉਹ ਰੂੰ ਨਾਲ ਭਰਿਆ ਹੋਇਆ ਸੀ। ਜਿਸ ਨੂੰ ਵੀ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਵਧਦੀਆਂ ਦੇਖ ਡਰਾਈਵਰ ਟਰੱਕ ਤੋਂ ਹੇਠਾਂ ਉਤਰ ਕੇ ਭੱਜ ਗਿਆ। ਘਟਨਾ ਕਾਰਨ ਸੜਕ ’ਤੇ ਜਾਮ ਲੱਗ ਗਿਆ। ਬਾਅਦ ਵਿੱਚ ਪੁਲੀਸ ਨੇ ਦੋਵਾਂ ਵਾਹਨਾਂ ਨੂੰ ਅੱਗ ਬੁਝਾ ਕੇ ਸੜਕ ਕਿਨਾਰੇ ਪਹੁੰਚਾ ਦਿੱਤਾ।

ਫਤਿਹਪੁਰ ਕੋਤਵਾਲੀ ਦੇ ਐੱਸਐੱਚਓ ਸੁਭਾਸ਼ ਬਿਜਾਰਾਨੀਆ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਫਤਿਹਪੁਰ, ਰਾਮਗੜ੍ਹ ਅਤੇ ਲਕਸ਼ਮਣਗੜ੍ਹ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ। ਕਰੀਬ ਅੱਧੇ ਘੰਟੇ ‘ਚ ਕਾਰ ‘ਚ ਲੱਗੀ ਅੱਗ ‘ਤੇ ਕਾਬੂ ਪਾ ਲਿਆ ਗਿਆ। ਸ਼ਾਮ ਕਰੀਬ 4 ਵਜੇ ਟਰੱਕ ਨੂੰ ਲੱਗੀ ਅੱਗ ‘ਤੇ ਕਾਬੂ ਪਾ ਲਿਆ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਐਸਡੀਐਮ ਦਮਯੰਤੀ ਕੰਵਰ, ਡੀਐਸਪੀ ਰਾਮਪ੍ਰਤਾਪ ਬਿਸ਼ਨੋਈ, ਫਤਿਹਪੁਰ ਸਦਰ ਐਸਐਚਓ ਮੁਨੇਸ਼ੀ ਮੀਨਾ ਵੀ ਮੌਕੇ ’ਤੇ ਪਹੁੰਚ ਗਏ।

ਚਸ਼ਮਦੀਦ ਰਾਮਨਿਵਾਸ ਸੈਣੀ ਨੇ ਦੱਸਿਆ ਕਿ ਦੁਪਹਿਰ ਕਰੀਬ 2.30 ਵਜੇ ਵਾਪਰੇ ਇਸ ਹਾਦਸੇ ਵਿੱਚ ਕਾਰ ਅਤੇ ਟਰੱਕ ਨੂੰ ਤੁਰੰਤ ਅੱਗ ਲੱਗ ਗਈ। ਇਸ ਦੌਰਾਨ ਕਾਰ ਚਾਲਕ ਹਾਰਦਿਕ ਬਿੰਦਲ ਹੱਥ ਕਢ ਕੇ ਲੋਕਾਂ ਤੋਂ ਮਦਦ ਮੰਗ ਰਿਹਾ ਸੀ। ਜਦੋਂ ਲੋਕ ਕਾਰ ਨੂੰ ਬਚਾਉਣ ਲਈ ਭੱਜੇ ਤਾਂ ਕਾਰ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ। ਇਸ ਦੌਰਾਨ ਅਗਲਾ ਟਾਇਰ ਫਟ ਗਿਆ ਅਤੇ ਅੱਗ ਦੀਆਂ ਤੇਜ਼ ਲਪਟਾਂ ਕਾਰਨ ਲੋਕ ਭੱਜ ਗਏ। ਅੱਗ ਜਦੋਂ ਕਾਰ ਦੇ ਪਿੱਛੇ ਲੱਗੀ ਗੈਸ ਕਿੱਟ ਤੱਕ ਪਹੁੰਚੀ ਤਾਂ ਅੱਗ ਦੀਆਂ ਲਪਟਾਂ ਹੋਰ ਵੀ ਤੇਜ਼ ਹੋ ਗਈਆਂ ਅਤੇ ਕੁਝ ਹੀ ਸਮੇਂ ਵਿੱਚ ਕਾਰ ਵਿੱਚ ਸਵਾਰ ਸਾਰੇ ਲੋਕ ਜ਼ਿੰਦਾ ਸੜ ਗਏ। ਟਰੱਕ ‘ਚ ਲੱਦੀ ਕਪਾਹ ਕਾਰ ‘ਤੇ ਡਿੱਗਣ ਕਾਰਨ ਅੱਗ ਲਗਾਤਾਰ ਵਧਦੀ ਗਈ। ਬਾਅਦ ਵਿੱਚ ਲੋਕਾਂ ਨੇ ਪੁਲਿਸ ਨੂੰ ਬੁਲਾਇਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜੇ ਇਜ਼ਰਾਈਲ ਜਾਂ ਕਿਸੇ ਹੋਰ ਵੱਲੋਂ ਜਵਾਬੀ ਕਾਰਵਾਈ ਹੋਈ ਤਾਂ ਅਸੀਂ ਇਸ ਤੋਂ ਵੀ ਵੱਡਾ ਹਮਲਾ ਕਰਾਂਗੇ – ਈਰਾਨ

ਜਲੰਧਰ ਦੇ ਨਾਮੀ ਟਰੈਵਲ ਏਜੰਟ ਦੇ ਦਫ਼ਤਰ ‘ਚ ਲੱਗੀ ਅੱਗ, ਲੋਕਾਂ ਦੇ ਪਾਸਪੋਰਟ ਤੇ ਦਸਤਾਵੇਜ਼ ਸੜ ਕੇ ਸੁਆਹ