ਇੰਦੌਰ ‘ਚ ਦੋ ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ, ਦੋ ਔਰਤਾਂ ਸਮੇਤ 7 ਲੋਕ ਜ਼ਿੰਦਾ ਸੜੇ

ਇੰਦੌਰ, 7 ਮਈ 2022 – ਇੰਦੌਰ ‘ਚ ਸ਼ੁੱਕਰਵਾਰ ਦੇਰ ਰਾਤ ਤਿੰਨ ਵਜੇ ਵੱਡਾ ਹਾਦਸਾ ਵਾਪਰਿਆ। ਇੱਥੋਂ ਦੇ ਵਿਜੇ ਨਗਰ ਇਲਾਕੇ ਦੀ ਸਵਰਨ ਬਾਗ ਕਲੋਨੀ ਵਿੱਚ ਇੱਕ ਦੋ ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ‘ਚ 5 ਪੁਰਸ਼ ਅਤੇ 2 ਔਰਤਾਂ ਸਮੇਤ 7 ਲੋਕਾਂ ਦੀ ਮੌਤ ਹੋ ਗਈ।

ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਅਤੇ ਵਿਜੇ ਨਗਰ ਥਾਣਾ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਫਾਇਰ ਅਧਿਕਾਰੀ ਨੇ ਕਿਹਾ, “ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੋ ਸਕਦੀ ਹੈ।” ਉਸ ਨੇ ਦੱਸਿਆ ਕਿ ਸਾਨੂੰ ਅੱਗ ‘ਤੇ ਕਾਬੂ ਪਾਉਣ ‘ਚ 3 ਘੰਟੇ ਲੱਗ ਗਏ। ਦੱਸਿਆ ਜਾ ਰਿਹਾ ਹੈ ਕਿ ਅੱਗ ਦੀ ਲਪੇਟ ‘ਚ ਆਈ ਇਹ ਇਮਾਰਤ ਇਸਹਾਕ ਪਟੇਲ ਦਾ ਘਰ ਹੈ। ਇਸ ਦੇ ਨਾਲ ਹੀ ਮਰਨ ਵਾਲੇ ਸਾਰੇ ਲੋਕ ਕਿਰਾਏਦਾਰ ਦੱਸੇ ਜਾ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਲੋਕ ਪੜ੍ਹਾਈ ਕਰਦੇ ਸਨ ਅਤੇ ਕੁਝ ਲੋਕ ਕੰਮ ਕਰਦੇ ਸਨ। ਮ੍ਰਿਤਕਾਂ ਦੇ ਨਾਂ ਆਸ਼ੀਸ਼, ਆਕਾਂਕਸ਼ਾ, ਗੌਰਵ, ਨੀਤੂ ਸਿਸੋਦੀਆ ਹਨ ਜਦਕਿ 2 ਦੇ ਨਾਵਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਇਸ ਤੋਂ ਇਲਾਵਾ ਇਸ ਹਾਦਸੇ ‘ਚ ਜ਼ਖਮੀ ਹੋਏ ਵਿਅਕਤੀਆਂ ਦੇ ਨਾਂ ਫਿਰੋਜ਼, ਮੁਨੀਰਾ, ਵਿਸ਼ਾਲ, ਹਰਸ਼ਦ ਅਤੇ ਸੋਨਾਲੀ ਹਨ। ਫਿਲਹਾਲ ਪੁਲਿਸ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੀ ਪੂਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।

ਹਾਦਸੇ ਬਾਰੇ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਹੋਣ ਤੋਂ ਪਹਿਲਾਂ ਪਾਰਕਿੰਗ ਵਿੱਚ ਖੜ੍ਹੀਆਂ ਗੱਡੀਆਂ ਵਿੱਚ ਅੱਗ ਲੱਗ ਗਈ ਅਤੇ ਇਹ ਹੌਲੀ ਹੌਲੀ ਫੈਲ ਗਈ। ਅਚਾਨਕ ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਹੋ ਗਈਆਂ ਕਿ ਕਿਸੇ ਨੂੰ ਵੀ ਬਚਣ ਹੋਣ ਦਾ ਮੌਕਾ ਨਹੀਂ ਮਿਲਿਆ। ਜਦੋਂ ਤੱਕ ਲੋਕ ਜਾਗਦੇ ਅਤੇ ਸਮਝ ਸਕਦੇ ਸਨ, ਉਦੋਂ ਤੱਕ ਕੁਝ ਲੋਕ ਜਿਉਂਦੇ ਸੜਨ ਅਤੇ ਦਮ ਘੁੱਟਣ ਨਾਲ ਮਰ ਗਏ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਘਰੇਲੂ ਗੈਸ ਸਿਲੰਡਰ ਦੀ ਕੀਮਤ ‘ਚ ਵਾਧਾ

ਤਜਿੰਦਰ ਬੱਗਾ ਨੇ ਰਿਹਾਅ ਹੁੰਦੇ ਹੀ ਕੇਜਰੀਵਾਲ ਨੂੰ ਕੀਤਾ ਚੈਲੰਜ਼, ਪੜ੍ਹੋ ਕੀ ਕਿਹਾ ?