- ਵਿਆਹ ਕਰਕੇ ਘਰ ਪਰਤ ਰਹੇ ਪਰਿਵਾਰ ਦੀ ਕਾਰ ਆਟੋ ਨਾਲ ਟਕਰਾ ਗਈ
ਯੂਪੀ, 16 ਨਵੰਬਰ 2024 – ਯੂਪੀ ਦੇ ਬਿਜਨੌਰ ਵਿੱਚ ਇੱਕ ਬੇਕਾਬੂ ਕਾਰ ਨੇ ਇੱਕ ਆਟੋ ਨੂੰ ਟੱਕਰ ਮਾਰ ਦਿੱਤੀ। ਆਟੋ ਸੜਕ ਕਿਨਾਰੇ ਖਾਈ ਵਿੱਚ ਡਿੱਗ ਗਿਆ। ਇਸ ਹਾਦਸੇ ‘ਚ ਲਾੜਾ-ਲਾੜੀ ਸਮੇਤ 7 ਲੋਕਾਂ ਦੀ ਮੌਤ ਹੋ ਗਈ। 2 ਜ਼ਖਮੀ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਲਾੜਾ-ਲਾੜੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੁਪਹਿਰ 1:30 ਵਜੇ ਝਾਰਖੰਡ ਤੋਂ ਮੁਰਾਦਾਬਾਦ ਸਟੇਸ਼ਨ ‘ਤੇ ਰੇਲਗੱਡੀ ਰਾਹੀਂ ਆਏ ਸੀ, ਉਥੋਂ ਉਹ ਇਕ ਆਟੋ ਵਿਚ ਧਾਮਪੁਰ ਆ ਰਹੇ ਸਨ।
ਇਹ ਹਾਦਸਾ ਸ਼ਨਿੱਚਰਵਾਰ ਰਾਤ 2 ਵਜੇ ਧਾਮਪੁਰ ਥਾਣੇ ਦੇ ਨੈਸ਼ਨਲ ਹਾਈਵੇ-74 ਦੇ ਫਾਇਰ ਸਟੇਸ਼ਨ ਨੇੜੇ ਵਾਪਰਿਆ। ਮਰਨ ਵਾਲਿਆਂ ‘ਚ ਲਾੜਾ-ਲਾੜੀ, ਲਾੜੇ ਦੀ ਮਾਸੀ, ਮਾਸੜ ਤੇ ਮਸੇਰੀ ਭੈਣ ਸਮੇਤ 7 ਲੋਕ ਸ਼ਾਮਲ ਹਨ।
ਜਾਣਕਾਰੀ ਮੁਤਾਬਕ ਬਿਜਨੌਰ ਜ਼ਿਲੇ ਦੇ ਤਿਬੜੀ ਪਿੰਡ ਦਾ ਰਹਿਣ ਵਾਲਾ ਖੁਰਸ਼ੀਦ ਆਪਣੇ ਬੇਟੇ ਵਿਸ਼ਾਲ ਨੂੰ ਵਿਹਾਉਣ ਝਾਰਖੰਡ ਗਿਆ ਸੀ। ਉਹ ਵਿਆਹ ਤੋਂ ਬਾਅਦ ਪਰਿਵਾਰ ਸਮੇਤ ਪਿੰਡ ਪਰਤ ਰਿਹਾ ਸੀ। ਉਸ ਦੇ ਨਾਲ ਵਿਸ਼ਾਲ, ਉਸ ਦੀ ਪਤਨੀ ਖੁਸ਼ੀ, ਮਾਸੀ ਰੂਬੀ, ਮਾਸੜ ਮੁਮਤਾਜ਼, ਸਮੇਰੀ ਭੈਣ ਬੁਸ਼ਰਾ ਅਤੇ ਦੋ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ।
ਉਹ ਟਰੇਨ ਰਾਹੀਂ ਮੁਰਾਦਾਬਾਦ ਸਟੇਸ਼ਨ ਆਏ। ਉਥੋਂ ਘਰ ਆਉਣ ਲਈ ਆਟੋ ਬੁੱਕ ਕਰਵਾਇਆ ਸੀ। ਧਾਮਪੁਰ ਦੇ ਨਗੀਨਾ ਮਾਰਗ ‘ਤੇ ਸਥਿਤ ਫਾਇਰ ਸਟੇਸ਼ਨ ਨੇੜੇ ਇਕ ਕ੍ਰੇਟਾ ਕਾਰ ਨੇ ਉਨ੍ਹਾਂ ਦੇ ਆਟੋ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਖੁਰਸ਼ੀਦ (65), ਵਿਸ਼ਾਲ (25), ਖੁਸ਼ੀ (22), ਮੁਮਤਾਜ਼ (45), ਰੂਬੀ (42), ਬੁਸ਼ਰਾ (10) ਅਤੇ ਆਟੋ ਚਾਲਕ ਅਜਾਬ ਦੀ ਮੌਤ ਹੋ ਗਈ। ਦੋ ਲੋਕ ਜ਼ਖਮੀ ਹੋ ਗਏ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਸਾਰਿਆਂ ਨੂੰ ਰਾਮਪੁਰ ਸੀ.ਐੱਚ.ਸੀ. ਪਹੁੰਚਾਇਆ ਅਤੇ 7 ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਦੋਵੇਂ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਐੱਸਪੀ ਅਭਿਸ਼ੇਕ ਨੇ ਦੱਸਿਆ- ਬਿਜਨੌਰ ‘ਚ ਕਾਰ ਅਤੇ ਆਟੋ ਵਿਚਾਲੇ ਹੋਈ ਟੱਕਰ ‘ਚ ਲਾੜਾ-ਲਾੜੀ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਪਰਿਵਾਰ ਝਾਰਖੰਡ ‘ਚ ਵਿਆਹ ਤੋਂ ਬਾਅਦ ਬਿਜਨੌਰ ਪਰਤ ਰਿਹਾ ਸੀ। ਦੋ ਵਿਅਕਤੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਸੀ.ਐੱਚ.ਸੀ. ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ।