ਰਾਜਸਥਾਨ, 8 ਅਗਸਤ 2022 – ਰਾਜਸਥਾਨ ਦੇ ਸੀਕਰ ਦੇ ਖਾਟੂਸ਼ਿਆਮ ਮੰਦਰ ‘ਚ ਸੋਮਵਾਰ ਸਵੇਰੇ ਭਗਦੜ ਮੱਚ ਗਈ। ਹਾਦਸੇ ਵਿੱਚ 3 ਸ਼ਰਧਾਲੂਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਇੱਕ ਔਰਤ ਹੈ। 4 ਲੋਕ ਜ਼ਖਮੀ ਹੋਏ ਹਨ।
ਹਾਦਸਾ ਸਵੇਰੇ 5 ਵਜੇ ਵਾਪਰਿਆ, ਜਦੋਂ ਇਕਾਦਸ਼ੀ ਦੇ ਮੌਕੇ ‘ਤੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਭਾਰੀ ਭੀੜ ਸੀ। ਦੇਰ ਰਾਤ ਤੋਂ ਹੀ ਸ਼ਰਧਾਲੂਆਂ ਦੀ ਲਾਈਨ ਲੱਗੀ ਹੋਈ ਸੀ। ਸਵੇਰੇ ਜਿਵੇਂ ਹੀ ਮੰਦਰ ਦੇ ਦਰਵਾਜ਼ੇ ਖੁੱਲ੍ਹੇ ਤਾਂ ਭਗਦੜ ਮੱਚ ਗਈ।
ਹਾਦਸੇ ‘ਚ ਮਰਨ ਵਾਲੀ ਔਰਤ ਦਾ ਨਾਂ ਸ਼ਾਂਤੀ ਦੇਵੀ ਹੈ। ਬਾਕੀ ਦੋਵਾਂ ਲਾਸ਼ਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਲਾਸ਼ਾਂ ਨੂੰ ਖਾਟੂਸ਼ਿਆਮਜੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਜਿੱਥੇ ਉਸਦਾ ਪੋਸਟਮਾਰਟਮ ਹੋਵੇਗਾ।
ਭਗਦੜ ਵਿੱਚ ਸ਼ਿਵਚਰਨ (50), ਮਨੋਹਰ (40), ਕਰਨਾਲ ਦੀ ਇੰਦਰਾ ਦੇਵੀ (55), ਅਲਵਰ ਦੇ ਅਨੋਜੀ (40) ਜ਼ਖ਼ਮੀ ਹੋ ਗਏ। ਮਨੋਹਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਜੈਪੁਰ ਰੈਫਰ ਕਰ ਦਿੱਤਾ ਗਿਆ ਹੈ। ਖਾਟੁਸ਼ਿਆਮ ਜੀ ਦੇ ਮਾਸਿਕ ਮੇਲੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪੁੱਜਦੀਆਂ ਹਨ।