ਚੰਡੀਗੜ੍ਹ, 3 ਅਕਤੂਬਰ 2025 – ਵੀਰਵਾਰ ਨੂੰ ਦੇਸ਼ ਭਰ ਵਿੱਚ ਦੁਸਹਿਰੇ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ ਹੈ। ਹਾਲਾਂਕਿ ਮੱਧ ਪ੍ਰਦੇਸ਼ ਦੇ ਖੰਡਵਾ ਵਿੱਚ ਇੱਕ ਦਰਦਨਾਕ ਹਾਦਸਾ ਹੋਣ ਨਾਲ ਮਾਹੌਲ ਗਰਮੀਨ ਹੋ ਗਿਆ ਹੈ। ਮੱਧ ਪ੍ਰਦੇਸ਼ ਦੇ ਖੰਡਵਾ ਵਿੱਚ ਦੁਰਗਾ ਮੂਰਤੀ ਵਿਸਰਜਨ ਦੌਰਾਨ ਇੱਕ ਟਰੈਕਟਰ-ਟਰਾਲੀ ਤਲਾਅ ਵਿੱਚ ਪਲਟਣ ਨਾਲ 11 ਲੋਕਾਂ ਦੀ ਮੌਤ ਹੋ ਗਈ। ਘਟਨਾ ਤੋਂ ਤੁਰੰਤ ਬਾਅਦ ਜੇਸੀਬੀ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤਾ ਗਿਆ।
ਦੁਰਗਾ ਮੂਰਤੀ ਵਿਸਰਜਨ ਦੌਰਾਨ ਲੋਕ ਬਹੁਤ ਉਤਸ਼ਾਹਿਤ ਸਨ। ਘਟਨਾ ਦੌਰਾਨ ਇੱਕ ਟਰੈਕਟਰ-ਟਰਾਲੀ ਤਲਾਅ ਵਿੱਚ ਪਲਟ ਗਈ ਹੈ ,ਜਿਸ ‘ਚ ਲਗਭਗ 20-22 ਲੋਕ ਸਵਾਰ ‘ਚ ਸਨ ,ਜਿਨ੍ਹਾਂ ‘ਚ ਜ਼ਿਆਦਾਤਰ ਬੱਚੇ ਸਨ। ਖ਼ਬਰ ਮਿਲਦੇ ਹੀ ਪੂਰੇ ਪਿੰਡ ‘ਚ ਹੜਕੰਪ ਮਚ ਗਿਆ, ਜਿਸ ਕਾਰਨ ਪੰਢਾਣਾ ਪੁਲਿਸ ਸਟੇਸ਼ਨ ਦੀ ਪੁਲਿਸ ਅਤੇ ਪਿੰਡ ਵਾਸੀ ਤਲਾਅ ਵੱਲ ਭੱਜੇ। ਇਹ ਘਟਨਾ ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਦੇ ਪੰਢਾਣਾ ਥਾਣਾ ਖੇਤਰ ਦੇ ਅਧੀਨ ਆਉਂਦੇ ਅਰਦਲਾ ਕਲਾਂ ਪਿੰਡ ਵਿੱਚ ਵਾਪਰੀ।
ਇਸ ਹਾਦਸੇ ਦੀ ਜਾਂਚ ਚੱਲ ਰਹੀ ਹੈ। ਇਸ ਘਟਨਾ ਦੇ ਪਿੱਛੇ ਦਾ ਕਾਰਨ ਫਿਲਹਾਲ ਤਲਾਅ ਦੀ ਡੂੰਘਾਈ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਡਰਾਈਵਰ ਤਲਾਅ ਦੀ ਡੂੰਘਾਈ ਤੋਂ ਅਣਜਾਣ ਸੀ ਪਰ ਉਸਨੇ ਟਰਾਲੀ ਨੂੰ ਤਲਾਅ ਵਿੱਚ ਨੀਚੇ ਉਤਾਰ ਦਿੱਤਾ, ਜਿਸ ਕਾਰਨ ਟਰਾਲੀ ਪਲਟ ਗਈ, ਜਿਸ ਨਾਲ ਸਾਰੇ ਯਾਤਰੀ ਡੁੱਬ ਗਏ।

ਇਸ ਘਟਨਾ ਤੋਂ ਬਾਅਦ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਅਤੇ ਮੁਆਵਜ਼ੇ ਦਾ ਐਲਾਨ ਕੀਤਾ। ਮੋਹਨ ਯਾਦਵ ਨੇ X ‘ਤੇ ਲਿਖਿਆ, “ਖੰਡਵਾ ਦੇ ਜਾਮਲੀ ਪਿੰਡ ਅਤੇ ਉਜੈਨ ਦੇ ਨੇੜੇ ਇੰਗੋਰੀਆ ਥਾਣਾ ਖੇਤਰ ਵਿੱਚ ਦੁਰਗਾ ਵਿਸਰਜਨ ਦੌਰਾਨ ਹੋਏ ਹਾਦਸੇ ਬਹੁਤ ਦੁਖਦਾਈ ਹਨ। ਮੈਂ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ। ਮੈਂ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ 4 ਲੱਖ ਰੁਪਏ ਦੀ ਸਹਾਇਤਾ ਪ੍ਰਦਾਨ ਕਰਨ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਸਹੀ ਇਲਾਜ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੈਂ ਸਾਰੇ ਜ਼ਖਮੀਆਂ ਦੀ ਜਲਦੀ ਸਿਹਤਯਾਬੀ ਅਤੇ ਦੁਖੀ ਪਰਿਵਾਰਾਂ ਨੂੰ ਤਾਕਤ ਦੇਣ ਲਈ ਦੇਵੀ ਦੁਰਗਾ ਅੱਗੇ ਪ੍ਰਾਰਥਨਾ ਕਰਦਾ ਹਾਂ।”
