- ਲੋਕਾਂ ਨੇ ਖਿੜਕੀ ਤੋਂ ਛਾਲ ਮਾਰ ਬਚਾਈ ਜਾਨ
ਨਾਸਿਕ, 8 ਅਕਤੂਬਰ 2022 – ਮਹਾਰਾਸ਼ਟਰ ਦੇ ਨਾਸਿਕ ‘ਚ ਸ਼ਨੀਵਾਰ ਸਵੇਰੇ ਇਕ ਭਿਆਨਕ ਹਾਦਸਾ ਵਾਪਰਿਆ। ਬੱਸ ਅਤੇ ਆਈਸ਼ਰ ਟਰੱਕ ਵਿਚਾਲੇ ਟੱਕਰ ਹੋ ਗਈ, ਜਿਸ ਕਾਰਨ ਬੱਸ ਦੀ ਡੀਜ਼ਲ ਟੈਂਕੀ ਫਟ ਗਈ ਅਤੇ ਉਸ ਦੇ ਅਗਲੇ ਹਿੱਸੇ ਨੂੰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ 20 ਮਿੰਟਾਂ ‘ਚ ਬੱਸ ਸੜ ਗਈ।
ਹਾਦਸੇ ਵਿੱਚ ਬੱਸ ਵਿੱਚ ਸਵਾਰ 1 ਬੱਚੇ ਸਮੇਤ 11 ਲੋਕ ਜ਼ਿੰਦਾ ਸੜ ਗਏ। ਇਨ੍ਹਾਂ ਤੋਂ ਇਲਾਵਾ 38 ਯਾਤਰੀ ਜ਼ਖਮੀ ਹੋਏ ਹਨ। ਬੱਸ ਯਵਤਮਾਲ ਤੋਂ ਮੁੰਬਈ ਜਾ ਰਹੀ ਸੀ। ਹਾਦਸਾ ਸਵੇਰੇ 4:30 ਵਜੇ ਵਾਪਰਿਆ। ਜ਼ਿਆਦਾਤਰ ਸਵਾਰੀਆਂ ਨੇ ਬੱਸ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਇਹ ਹਾਦਸਾ ਨਾਸਿਕ-ਔਰੰਗਾਬਾਦ ਮਾਰਗ ‘ਤੇ ਨੰਦੂਰਨਾਕਾ ਨੇੜੇ ਵਾਪਰਿਆ। ਬਸ ਚਿੰਤਾਮਣੀ ਟਰੈਵਲਜ਼ ਨਾਲ ਸਬੰਧਤ ਸੀ। ਇਸ ਵਿੱਚ 45-50 ਲੋਕ ਸਨ। ਪੁਲਿਸ ਦੇ ਡਿਪਟੀ ਕਮਿਸ਼ਨਰ ਅਮੋਲ ਟਾਂਬੇ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੀਐਮ ਮੋਦੀ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਦੂਜੇ ਪਾਸੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਹੈ ਕਿ ਜ਼ਖਮੀਆਂ ਦੇ ਇਲਾਜ ਦਾ ਖਰਚਾ ਸਰਕਾਰ ਚੁੱਕੇਗੀ।