ਜੈਪੁਰ, 25 ਜੁਲਾਈ 2025 – ਜੈਪੁਰ ਤੋਂ ਮੁੰਬਈ ਜਾ ਰਹੀ ਏਅਰ ਇੰਡੀਆ ਦੀ ਇੱਕ ਨਿਯਮਤ ਉਡਾਣ ਨੂੰ ਤਕਨੀਕੀ ਖਰਾਬੀ ਕਾਰਨ ਜੈਪੁਰ ਹਵਾਈ ਅੱਡੇ ‘ਤੇ ਵਾਪਸ ਜਾਣਾ ਪਿਆ। ਇਹ ਘਟਨਾ ਸ਼ੁੱਕਰਵਾਰ ਦੁਪਹਿਰ ਨੂੰ ਵਾਪਰੀ ਜਦੋਂ ਜਹਾਜ਼ ਨੇ ਜੈਪੁਰ ਤੋਂ ਦੁਪਹਿਰ 1:35 ਵਜੇ ਉਡਾਣ ਭਰੀ। ਜਿਵੇਂ ਹੀ ਏਅਰ ਇੰਡੀਆ ਦੇ ਪਾਇਲਟ ਨੂੰ ਤਕਨੀਕੀ ਖਰਾਬੀ ਮਹਿਸੂਸ ਹੋਈ, ਉਸਨੇ ਤੁਰੰਤ ਚੌਕਸੀ ਦਿਖਾਈ ਅਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਦਾ ਫੈਸਲਾ ਕੀਤਾ। ਯਾਤਰੀਆਂ ਦੀ ਸੁਰੱਖਿਆ ਨੂੰ ਸਭ ਤੋਂ ਮਹੱਤਵਪੂਰਨ ਮੰਨਦੇ ਹੋਏ ਕਿਸੇ ਵੀ ਜੋਖਮ ਤੋਂ ਬਚਣ ਲਈ ਇਹ ਕਦਮ ਚੁੱਕਿਆ ਗਿਆ।
ਏਵੀਏਸ਼ਨ ਟਰੈਕਿੰਗ ਵੈੱਬਸਾਈਟ ਫਲਾਈਟਰਾਡਾਰ24 ਦੇ ਅਨੁਸਾਰ ਉਡਾਣ ਭਰਨ ਤੋਂ ਬਾਅਦ ਜਹਾਜ਼ ਨੂੰ ‘ਡਾਈਵਟ’ ਕਰ ਦਿੱਤਾ ਗਿਆ। ਸ਼ੁਕਰ ਹੈ ਕਿ ਕੋਈ ਵੱਡੀ ਸਮੱਸਿਆ ਨਹੀਂ ਆਈ ਅਤੇ ਸਾਰੇ ਯਾਤਰੀ ਸੁਰੱਖਿਅਤ ਹਨ। ਏਅਰਲਾਈਨ ਨੇ ਯਾਤਰੀਆਂ ਨੂੰ ਰਾਹਤ ਦਿੰਦੇ ਹੋਏ ਇੱਕ ਵਿਕਲਪਿਕ ਉਡਾਣ ਦਾ ਪ੍ਰਬੰਧ ਕੀਤਾ ਹੈ।

