ਦਿੱਲੀ ਵਿੱਚ AQI-440 ਤੋਂ ਪਾਰ, ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਿਆ: ਸਕੂਲਾਂ ਵਿੱਚ ਵੀ 6ਵੀਂ ਜਮਾਤ ਤੋਂ ਮਾਸਕ ਲਾਜ਼ਮੀ

ਨਵੀਂ ਦਿੱਲੀ, 16 ਨਵੰਬਰ 2024 – ਸ਼ਨੀਵਾਰ ਸਵੇਰੇ ਵੀ ਦਿੱਲੀ ‘ਚ ਪ੍ਰਦੂਸ਼ਣ ਬਹੁਤ ਖਤਰਨਾਕ ਪੱਧਰ ‘ਤੇ ਦਰਜ ਕੀਤਾ ਗਿਆ। ਸਵੇਰੇ 7 ਵਜੇ ਦਿੱਲੀ ਦੇ 10 ਤੋਂ ਵੱਧ ਸਟੇਸ਼ਨਾਂ ‘ਤੇ AQI 400+ ਰਿਕਾਰਡ ਕੀਤਾ ਗਿਆ। ਜਹਾਂਗੀਰਪੁਰੀ ‘ਚ AQI 445 ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਿਆ ਹੈ।

ਪ੍ਰਦੂਸ਼ਣ ਦੇ ਮੱਦੇਨਜ਼ਰ ਮੁੱਖ ਮੰਤਰੀ ਆਤਿਸ਼ੀ ਨੇ ਸਰਕਾਰੀ ਦਫ਼ਤਰਾਂ ਲਈ ਨਵੇਂ ਸਮੇਂ ਦਾ ਐਲਾਨ ਕੀਤਾ ਹੈ। ਕੇਂਦਰ ਸਰਕਾਰ ਦੇ ਦਫ਼ਤਰ ਸਵੇਰੇ 9 ਵਜੇ ਤੋਂ ਸ਼ਾਮ 5:30 ਵਜੇ ਤੱਕ, ਦਿੱਲੀ ਸਰਕਾਰ ਦੇ ਦਫ਼ਤਰ ਸਵੇਰੇ 10 ਵਜੇ ਤੋਂ ਸ਼ਾਮ 6:30 ਵਜੇ ਤੱਕ ਅਤੇ ਐਮਸੀਡੀ ਦਫ਼ਤਰ ਸਵੇਰੇ 8:30 ਤੋਂ ਸ਼ਾਮ 5 ਵਜੇ ਤੱਕ ਕੰਮ ਕਰਨਗੇ।

ਦਿੱਲੀ ਦੇ ਸਾਰੇ ਪ੍ਰਾਇਮਰੀ (5ਵੀਂ ਜਮਾਤ ਤੱਕ) ਸਕੂਲਾਂ ਵਿੱਚ ਆਨਲਾਈਨ ਕਲਾਸਾਂ ਚਲਾਉਣ ਦਾ ਐਲਾਨ ਸ਼ੁੱਕਰਵਾਰ ਨੂੰ ਹੀ ਕੀਤਾ ਗਿਆ ਸੀ। ਹੁਣ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਸਕੂਲਾਂ ਲਈ ਮਾਸਕ ਲਾਜ਼ਮੀ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਸਰਕਾਰ ਨੇ ਲੋਕਾਂ ਨੂੰ ਨਿੱਜੀ ਵਾਹਨ ਨਾ ਚਲਾਉਣ ਦੀ ਅਪੀਲ ਕੀਤੀ ਹੈ। ਇਸ ਦੇ ਲਈ 106 ਵਾਧੂ ਕਲੱਸਟਰ ਬੱਸਾਂ ਅਤੇ ਮੈਟਰੋ ਦੇ 60 ਹੋਰ ਟਰਿੱਪ ਵਧਾਏ ਗਏ ਹਨ, ਤਾਂ ਜੋ ਲੋਕ ਪ੍ਰਾਈਵੇਟ ਵਾਹਨਾਂ ਦੀ ਘੱਟ ਵਰਤੋਂ ਕਰਨ। ਏਅਰ ਕੁਆਲਿਟੀ ਮੈਨੇਜਮੈਂਟ ਲਈ ਏਅਰ ਕਮਿਸ਼ਨ (CAQM) ਨੇ NCR ਯਾਨੀ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਆਉਣ ਵਾਲੀਆਂ ਬੱਸਾਂ ਦੇ ਦਿੱਲੀ ਆਉਣ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਰਤ ਨੇ 135 ਦੌੜਾਂ ਨਾਲ ਜਿੱਤਿਆ ਚੌਥਾ ਟੀ-20: ਦੱਖਣੀ ਅਫਰੀਕਾ ਦੀ ਸਭ ਤੋਂ ਵੱਡੀ ਹਾਰ: ਸੀਰੀਜ਼ ਵੀ 3-1 ਨਾਲ ਜਿੱਤੀ

ਮਣੀਪੁਰ ‘ਚ ਮਿਲੀਆਂ 2 ਬੱਚਿਆਂ ਸਮੇਤ 3 ਲਾਸ਼ਾਂ: 5 ਦਿਨ ਪਹਿਲਾਂ ਹੋਏ ਮੁਕਾਬਲੇ ਤੋਂ ਬਾਅਦ 6 ਜਣੇ ਸੀ ਲਾਪਤਾ