ਮਣੀਪੁਰ ‘ਚ ਲੈਂਡ ਸਲਾਈਡ ਦੀ ਲਪੇਟ ‘ਚ ਆਇਆ ਫੌਜ ਦਾ ਕੈਂਪ: 30 ਤੋਂ 40 ਜਵਾਨ ਮਿੱਟੀ ਹੇਠ ਆਏ, 7 ਲਾਸ਼ਾਂ ਬਰਾਮਦ

ਮਣੀਪੁਰ, 30 ਜੂਨ 2022 – ਮਣੀਪੁਰ ‘ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। 107 ਟੈਰੀਟੋਰੀਅਲ ਆਰਮੀ ਕੈਂਪ ਬੁੱਧਵਾਰ ਰਾਤ ਨੂੰ ਨੋਨੀ ਜ਼ਿਲੇ ਦੇ ਤੁਪੁਲ ਰੇਲਵੇ ਸਟੇਸ਼ਨ ਨੇੜੇ ਲੈਂਡ ਸਲਾਈਡ ਦੀ ਲਪੇਟ ‘ਚ ਆ ਗਿਆ। ਇਸ ਹਾਦਸੇ ਤੋਂ ਬਾਅਦ ਦਰਜਨਾਂ ਜਵਾਨ ਮਿੱਟੀ ਵਿੱਚ ਦੱਬ ਗਏ।

ਮੀਡੀਆ ਰਿਪੋਰਟਾਂ ਮੁਤਾਬਕ ਹੁਣ ਤੱਕ 7 ਜਵਾਨਾਂ ਦੀਆਂ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ, ਜਦਕਿ 13 ਜਵਾਨਾਂ ਨੂੰ ਬਚਾ ਲਿਆ ਗਿਆ ਹੈ। ਇਸ ਦੇ ਨਾਲ ਹੀ 30-40 ਤੋਂ ਵੱਧ ਅਜੇ ਵੀ ਦੱਬੇ ਹੋਏ ਹਨ। ਮਨੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਨੇ ਇਸ ਸਬੰਧੀ ਹੰਗਾਮੀ ਮੀਟਿੰਗ ਬੁਲਾਈ ਹੈ। ਜ਼ਖਮੀਆਂ ਦੀ ਮਦਦ ਲਈ ਡਾਕਟਰਾਂ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ।

ਜ਼ਖਮੀਆਂ ਨੂੰ ਇਲਾਜ ਲਈ ਨੋਨੀ ਆਰਮੀ ਮੈਡੀਕਲ ਯੂਨਿਟ ਲਿਆਂਦਾ ਗਿਆ ਹੈ। ਜ਼ਮੀਨ ਖਿਸਕਣ ਕਾਰਨ ਇਜ਼ਾਈ ਨਦੀ ਦਾ ਵਹਾਅ ਪ੍ਰਭਾਵਿਤ ਹੋਇਆ ਹੈ। ਇਹ ਨਦੀ ਤਾਮੇਂਗਲੋਂਗ ਅਤੇ ਨੋਨੀ ਜ਼ਿਲ੍ਹਿਆਂ ਵਿੱਚੋਂ ਲੰਘਦੀ ਹੈ। ਰਿਪੋਰਟਾਂ ਮੁਤਾਬਕ ਮਲਬੇ ਹੇਠ ਕੁਝ ਆਮ ਨਾਗਰਿਕਾਂ ਦੇ ਵੀ ਦੱਬੇ ਹੋਣ ਦਾ ਖਦਸ਼ਾ ਹੈ।

ਇਕ ਅਧਿਕਾਰੀ ਨੇ ਦੱਸਿਆ ਕਿ ਖਰਾਬ ਮੌਸਮ ਕਾਰਨ ਬਚਾਅ ਮਿਸ਼ਨ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫੌਜ ਦੇ ਹੈਲੀਕਾਪਟਰ ਵੀ ਮੌਕੇ ‘ਤੇ ਪਹੁੰਚ ਗਏ ਹਨ।

ਜ਼ਿਲ੍ਹਾ ਪ੍ਰਸ਼ਾਸਨ ਨੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਜਲਦੀ ਤੋਂ ਜਲਦੀ ਜਗ੍ਹਾ ਖਾਲੀ ਕਰਨ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਐਡਵਾਈਜ਼ਰੀ ‘ਚ ਕਿਹਾ ਗਿਆ ਹੈ ਕਿ ਮਲਬੇ ਕਾਰਨ ਇਜਾਈ ਨਦੀ ਨੂੰ ਰੋਕ ਦਿੱਤਾ ਗਿਆ ਹੈ। ਜਿਸ ਕਾਰਨ ਇੱਕ ਥਾਂ ‘ਤੇ ਪਾਣੀ ਭਰ ਜਾਣ ਕਾਰਨ ਡੈਮ ਵਰਗੀ ਸਥਿਤੀ ਪੈਦਾ ਹੋ ਗਈ ਹੈ। ਜੇਕਰ ਇਹ ਟੁੱਟ ਜਾਂਦੀ ਹੈ ਤਾਂ ਨੀਵੇਂ ਇਲਾਕਿਆਂ ਵਿੱਚ ਹੋਰ ਤਬਾਹੀ ਹੋ ਸਕਦੀ ਹੈ।

ਅਸਾਮ ਅਤੇ ਮਨੀਪੁਰ ਸਮੇਤ ਕਈ ਉੱਤਰ-ਪੂਰਬੀ ਰਾਜਾਂ ਵਿੱਚ ਲਗਾਤਾਰ ਮੀਂਹ ਨੇ ਹੜ੍ਹ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਅਸਾਮ ‘ਚ 10 ਦਿਨਾਂ ‘ਚ ਹੁਣ ਤੱਕ 135 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਲੱਖਾਂ ਲੋਕ ਪ੍ਰਭਾਵਿਤ ਹਨ। ਇਸ ਦੇ ਨਾਲ ਹੀ ਮੌਸਮ ਵਿਭਾਗ ਮੁਤਾਬਕ ਅਰੁਣਾਚਲ ਪ੍ਰਦੇਸ਼, ਅਸਮ, ਮਣੀਪੁਰ ਅਤੇ ਸਿੱਕਮ ਵਿੱਚ ਹੋਰ ਬਾਰਿਸ਼ ਹੋਣ ਦੀ ਸੰਭਾਵਨਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਬਸਿਡੀ ਘੁਟਾਲਾ: ਕਾਗਜ਼ਾਂ ‘ਚ ਮਸ਼ੀਨਾਂ, ਹਵਾ ‘ਚ ਪਰਾਲੀ ਦਾ ਪ੍ਰਬੰਧਨ ਮਾਮਲੇ ਦੀ ਈਡੀ ਕਰ ਰਹੀ ਜਾਂਚ

ਵਿਧਾਨ ਸਭ ‘ਚ ਅਗਨੀਪਥ ਸਕੀਮ, ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਖਿਲਾਫ ਪੇਸ਼ ਕੀਤਾ ਪ੍ਰਸਤਾਵ