ਜੰਮੂ ਕਸ਼ਮੀਰ, 4 ਮਈ 2025 – ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ‘ਚ ਐਤਵਾਰ ਨੂੰ ਫ਼ੌਜ ਦਾ ਵਾਹਨ ਸੜਕ ਕੇ ਫਿਸਲ ਕੇ 700 ਫੁੱਟ ਡੂੰਘੀ ਖੱਡ ‘ਚ ਡਿੱਗ ਗਿਆ। ਇਸ ਹਾਦਸੇ ‘ਚ 3 ਜਵਾਨ ਸ਼ਹੀਦ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਫ਼ੌਜ ਦਾ ਟਰੱਕ ਜੰਮੂ ਤੋਂ ਸ਼੍ਰੀਨਗਰ ਜਾ ਰਹੇ ਕਾਫ਼ਲੇ ਦਾ ਹਿੱਸਾ ਸੀ, ਜੋ ਨੈਸ਼ਨਲ ਹਾਈਵੇਅ 44 ‘ਤੇ ਸੀ। ਇਹ ਹਾਦਸਾ ਸਵੇਰੇ ਕਰੀਬ 11.30 ਵਜੇ ਬੈਟਰੀ ਚਸ਼ਮਾ ਕੋਲ ਵਾਪਰਿਆ।
ਉਨ੍ਹਾਂ ਦੱਸਿਆ ਕਿ ਫ਼ੌਜ, ਪੁਲਸ, ਰਾਜ ਆਫ਼ਤ ਰਿਸਪਾਂਸ ਫੋਰਸ (ਐੱਸਡੀਆਰਐੱਫ) ਅਤੇ ਸਥਾਨਕ ਵਲੰਟੀਅਰਾਂ ਵਲੋਂ ਤੁਰੰਤ ਸੰਯੁਕਤ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ‘ਚ ਤਿੰਨ ਜਵਾਨ ਸ਼ਹੀਦ ਹੋ ਗਏ, ਜਿਨ੍ਹਾਂ ਦੀ ਪਛਾਣ ਸਿਪਾਹੀ ਅਮਿਤ ਕੁਮਾਰ, ਸੁਜੀਤ ਕੁਮਾਰ ਅਤੇ ਮਨ ਬਹਾਦਰ ਵਜੋਂ ਹੋਈ ਹੈ।

