ਸੁਪਰੀਮ ਕੋਰਟ ‘ਚ CJI ‘ਤੇ ਹਮਲੇ ਦੀ ਕੋਸ਼ਿਸ਼

ਚੰਡੀਗੜ੍ਹ, 6 ਅਕਤੂਬਰ 2025 – ਭਾਰਤ ਦੀ ਸੁਪਰੀਮ ਕੋਰਟ ਵਿੱਚ ਸੋਮਵਾਰ ਨੂੰ ਇੱਕ ਵੱਡੀ ਘਟਨਾ ਵਾਪਰੀ, ਜਦੋਂ ਇੱਕ ਵਕੀਲ ਨੇ ਚੀਫ਼ ਜਸਟਿਸ ਆਫ਼ ਇੰਡੀਆ (CJI) ਬੀ.ਆਰ. ਗਵਈ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਉਸ ਸਮੇਂ ਹੋਈ ਜਦੋਂ ਸੀ.ਜੇ.ਆਈ. ਦੀ ਅਗਵਾਈ ਵਾਲਾ ਬੈਂਚ ਇੱਕ ਮਾਮਲੇ ਦੀ ਸੁਣਵਾਈ ਕਰ ਰਿਹਾ ਸੀ। ਰਿਪੋਰਟਾਂ ਮੁਤਾਬਕ, ਵਕੀਲ CJI ਦੀ ਡੈਸਕ ਦੇ ਨੇੜੇ ਗਿਆ ਅਤੇ ਉਸ ਨੇ ਜੁੱਤਾ ਕੱਢ ਕੇ ਸੀ.ਜੇ.ਆਈ. ਵੱਲ ਸੁੱਟਣ ਦੀ ਕੋਸ਼ਿਸ਼ ਕੀਤੀ। ਅਦਾਲਤ ਵਿੱਚ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਉਸ ਵਕੀਲ ਨੂੰ ਫੜ ਲਿਆ।ਕੋਰਟ ਤੋਂ ਬਾਹਰ ਜਾਂਦੇ ਸਮੇਂ ਵਕੀਲ ਨੇ ਨਾਅਰਾ ਲਗਾਇਆ: “ਸਨਾਤਨ ਦਾ ਅਪਮਾਨ ਨਹੀਂ ਸਹਾਂਗੇ”। ਘਟਨਾ ਤੋਂ ਬਾਅਦ, ਸੀ.ਜੇ.ਆਈ. ਗਵਈ ਨੇ ਅਦਾਲਤ ਵਿੱਚ ਮੌਜੂਦ ਵਕੀਲਾਂ ਨੂੰ ਆਪਣੀ ਦਲੀਲਾਂ ਜਾਰੀ ਰੱਖਣ ਲਈ ਕਿਹਾ। ਉਨ੍ਹਾਂ ਨੇ ਕਿਹਾ, “ਇਸ ਸਭ ਤੋਂ ਪਰੇਸ਼ਾਨ ਨਾ ਹੋਵੋ। ਮੈਂ ਵੀ ਪਰੇਸ਼ਾਨ ਨਹੀਂ ਹਾਂ, ਇਨ੍ਹਾਂ ਚੀਜ਼ਾਂ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ”।

ਮੀਡੀਆ ਰਿਪੋਰਟਾਂ ਅਨੁਸਾਰ, ਕਥਿਤ ਦੋਸ਼ੀ ਵਕੀਲ ਦਾ ਨਾਮ ਰਾਕੇਸ਼ ਕਿਸ਼ੋਰ ਹੈ, ਜਿਸਦੀ ਰਜਿਸਟ੍ਰੇਸ਼ਨ 2011 ਵਿੱਚ ਸੁਪਰੀਮ ਕੋਰਟ ਬਾਰ ਵਿੱਚ ਹੋਈ ਸੀ। ਨਿਆ ਜਾ ਰਿਹਾ ਹੈ ਕਿ ਵਕੀਲ ਖਜੂਰਾਹੋ, ਮੱਧ ਪ੍ਰਦੇਸ਼ ਵਿੱਚ ਭਗਵਾਨ ਵਿਸ਼ਨੂੰ ਦੀ 7 ਫੁੱਟ ਉੱਚੀ ਸਿਰ ਕੱਟੀ ਮੂਰਤੀ ਦੀ ਬਹਾਲੀ ‘ਤੇ ਸੀ.ਜੇ.ਆਈ. ਗਵਈ ਦੀਆਂ ਟਿੱਪਣੀਆਂ ਤੋਂ ਨਾਰਾਜ਼ ਸੀ। 16 ਸਤੰਬਰ ਨੂੰ, ਸੀ.ਜੇ.ਆਈ. ਨੇ ਖੰਡਿਤ ਮੂਰਤੀ ਦੀ ਬਹਾਲੀ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰਦਿਆਂ ਕਿਹਾ ਸੀ: “ਜਾਓ ਅਤੇ ਭਗਵਾਨ ਨੂੰ ਖੁਦ ਕਰਨ ਲਈ ਕਹੋ। ਤੁਸੀਂ ਕਹਿੰਦੇ ਹੋ ਕਿ ਭਗਵਾਨ ਵਿਸ਼ਨੂੰ ਦੇ ਕੱਟੜ ਭਗਤ ਹੋ, ਜਾਓ ਉਨ੍ਹਾਂ ਅੱਗੇ ਅਰਦਾਸ ਕਰੋ”।

ਪਟੀਸ਼ਨਕਰਤਾ ਦੀ ਮੰਗ ਸੀ ਕਿ ਇਹ ਮੂਰਤੀ ਮੁਗਲਾਂ ਦੇ ਹਮਲਿਆਂ ਦੌਰਾਨ ਖੰਡਿਤ ਹੋ ਗਈ ਸੀ, ਇਸ ਲਈ ਸ਼ਰਧਾਲੂਆਂ ਦੇ ਪੂਜਾ ਕਰਨ ਦੇ ਅਧਿਕਾਰ ਦੀ ਰੱਖਿਆ ਲਈ ਸੁਪਰੀਮ ਕੋਰਟ ਦਖਲ ਦੇਵੇ। ਹਾਲਾਂਕਿ, ਅਦਾਲਤ ਨੇ ਕਿਹਾ ਸੀ ਕਿ ਪ੍ਰਤਿਮਾ ਜਿਸ ਸਥਿਤੀ ਵਿੱਚ ਹੈ, ਉਸੇ ਵਿੱਚ ਰਹੇਗੀ, ਅਤੇ ਸ਼ਰਧਾਲੂ ਦੂਜੇ ਮੰਦਰਾਂ ਵਿੱਚ ਜਾ ਸਕਦੇ ਹਨ। ਇਹ ਵੀ ਦੱਸਿਆ ਗਿਆ ਹੈ ਕਿ ਖਜੂਰਾਹੋ ਦੇ ਜਾਵਰੀ ਮੰਦਿਰ ਵਿੱਚ ਖੰਡਿਤ ਹੋਣ ਕਾਰਨ ਭਗਵਾਨ ਵਿਸ਼ਨੂੰ ਦੀ ਇਸ ਮੂਰਤੀ ਦੀ ਪੂਜਾ ਨਹੀਂ ਕੀਤੀ ਜਾਂਦੀ।

ਇਸ ਘਟਨਾ ਤੋਂ ਪਹਿਲਾਂ, 18 ਸਤੰਬਰ ਨੂੰ, ਚੀਫ਼ ਜਸਟਿਸ ਬੀ.ਆਰ. ਗਵਈ ਨੇ ਭਗਵਾਨ ਵਿਸ਼ਨੂੰ ਦੀ ਮੂਰਤੀ ਨੂੰ ਬਦਲਣ ਬਾਰੇ ਕੀਤੀ ਗਈ ਟਿੱਪਣੀ ‘ਤੇ ਸਪੱਸ਼ਟੀਕਰਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੀ ਟਿੱਪਣੀ ਨੂੰ ਸੋਸ਼ਲ ਮੀਡੀਆ ‘ਤੇ ਗਲਤ ਤਰੀਕੇ ਨਾਲ ਦਿਖਾਇਆ ਗਿਆ ਹੈ ਅਤੇ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ। ਬੈਂਚ ਵਿੱਚ ਸ਼ਾਮਲ ਜਸਟਿਸ ਕੇ ਵਿਨੋਦ ਚੰਦਰਨ ਨੇ ਸੋਸ਼ਲ ਮੀਡੀਆ ਨੂੰ ‘ਐਂਟੀ-ਸੋਸ਼ਲ ਮੀਡੀਆ’ ਕਿਹਾ ਸੀ। ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਵੀ 18 ਸਤੰਬਰ ਨੂੰ ਕਿਹਾ ਸੀ ਕਿ ਸੋਸ਼ਲ ਮੀਡੀਆ ‘ਤੇ ਗੱਲਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ। ਸੀਨੀਅਰ ਐਡਵੋਕੇਟ ਕਪਿਲ ਸਿੱਬਲ ਨੇ ਵੀ ਸਹਿਮਤੀ ਜਤਾਈ ਕਿ ਸੋਸ਼ਲ ਮੀਡੀਆ ਕਾਰਨ ਵਕੀਲਾਂ ਨੂੰ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਵੀਐਚਪੀ (VHP) ਦੇ ਰਾਸ਼ਟਰੀ ਪ੍ਰਧਾਨ ਆਲੋਕ ਕੁਮਾਰ ਨੇ ਵੀ ਟਿੱਪਣੀ ਕੀਤੀ ਸੀ ਕਿ ਅਦਾਲਤ ਨਿਆਂ ਦਾ ਮੰਦਿਰ ਹੈ ਅਤੇ ਹਰ ਕਿਸੇ ਦਾ ਫਰਜ਼ ਹੈ ਕਿ ਉਹ ਆਪਣੀ ਬਾਣੀ ਵਿੱਚ ਸੰਜਮ ਰੱਖੇ, ਖਾਸ ਕਰਕੇ ਅਦਾਲਤ ਦੇ ਅੰਦਰ। ਇਹ ਜ਼ਿੰਮੇਵਾਰੀ ਮੁਕੱਦਮਾ ਲੜਨ ਵਾਲਿਆਂ, ਵਕੀਲਾਂ ਅਤੇ ਜੱਜਾਂ ਦੀ ਵੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

‘ਆਪ’ ਦੇ ਰਾਜ ਸਭਾ ਉਮੀਦਵਾਰ ਰਾਜਿੰਦਰ ਗੁਪਤਾ ਨੇ ਮਨੀਸ਼ ਸਿਸੋਦੀਆ ਨਾਲ ਕੀਤੀ ਮੁਲਾਕਾਤ

ਮਾਂ ਦੀਆਂ ਅਸਥੀਆਂ ਲਿਜਾ ਰਹੇ ਪੁੱਤ ਦੀ ਰਾਹ ‘ਚ ਸੜਕ ਹਾਦਸੇ ਦੌਰਾਨ ਮੌਤ