ਨਵੀਂ ਦਿੱਲੀ, 6 ਮਈ 2022 – ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੂੰ ਪੰਜਾਬ ਪੁਲਿਸ ਨੇ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ 10-12 ਕਾਰਾਂ ਵਿੱਚ 50 ਪੁਲਿਸ ਮੁਲਾਜ਼ਮ ਤਜਿੰਦਰ ਬੱਗਾ ਨੂੰ ਉਸਦੀ ਰਿਹਾਇਸ਼ ਤੋਂ ਗ੍ਰਿਫਤਾਰ ਕਰਨ ਲਈ ਆਏ ਸਨ। ਬੱਗਾ ਦੇ ਨਜ਼ਦੀਕੀ ਭਾਜਪਾ ਦੇ ਕਈ ਵਿਅਕਤੀਆਂ ਨੇ ਬੱਗਾ ਦੀ ਗ੍ਰਿਫਤਾਰੀ ਦੀ ਖਬਰ ਟਵਿੱਟਰ ‘ਤੇਪੋਸਟਾਂ ਪਾ ਕੇ ਦਿੱਤੀ।
ਇਸ ਤੋਂ ਬਿਨਾ ਤਜਿੰਦਰ ਬੱਗਾ ਦੇ ਪਿਤਾ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਦੋ ਪੁਲਿਸ ਮੁਲਾਜ਼ਮ ਘਰ ਅੰਦਰ ਦਾਖ਼ਲ ਹੋਏ ਅਤੇ ਬਹੁਤ ਹੀ ਨਿਮਰਤਾ ਨਾਲ ਗੱਲ ਕਰਨ ਲੱਗੇ | ਉਸ ਸਮੇਂ ਘਰ ਵਿੱਚ ਉਸਦੇ ਅਤੇ ਬੱਗੇ ਤੋਂ ਇਲਾਵਾ ਹੋਰ ਕੋਈ ਨਹੀਂ ਸੀ। ਇਸ ਦੌਰਾਨ ਭਾਜਪਾ ਨੇਤਾ ਬੱਗਾ ਕੱਪੜੇ ਪਾ ਕੇ ਬਾਹਰ ਆ ਗਏ। ਕੁਝ ਵਿਚਾਰ-ਵਟਾਂਦਰੇ ਤੋਂ ਬਾਅਦ ਕਈ ਹੋਰ ਪੁਲਿਸ ਵਾਲੇ ਜ਼ਬਰਦਸਤੀ ਘਰ ਵਿੱਚ ਦਾਖਲ ਹੋਣ ਲੱਗੇ।
ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਬੱਗਾ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੇ ਬੱਗਾ ਨੂੰ ਪੱਗ ਵੀ ਨਹੀਂ ਬੰਨ੍ਹਣ ਦਿੱਤੀ। “ਉਹ ਉਸਦਾ ਫ਼ੋਨ ਵੀ ਆਪਣੇ ਨਾਲ ਲੈ ਗਏ।