ਚੰਡੀਗੜ੍ਹ, 1 ਅਕਤੂਬਰ 2022 – ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਅਸੰਧ ਇਲਾਕੇ ਵਿੱਚ ਗੈਂਗਸਟਰ ਦਿਲੇਰ ਕੋਟੀਆ ਦੇ ਘਰ ਨੂੰ ਗੈਰ-ਕਾਨੂੰਨੀ ਕਹਿ ਕੇ ਢਾਹ ਦਿੱਤਾ ਗਿਆ। ਇਸ ਕਾਰਵਾਈ ਤੋਂ ਨਾਰਾਜ਼ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ‘ਤੇ ਪੋਸਟ ਲਿਖ ਕੇ ਹਰਿਆਣਾ ਸਰਕਾਰ, ਪੁਲਿਸ ਅਤੇ ਡੀਟੀਪੀ ਨੂੰ ਧਮਕੀ ਦਿੱਤੀ ਹੈ।
ਬੰਬੀਹਾ ਗੈਂਗ ਲਿਖ ਰਿਹਾ ਹੈ ਕਿ ਦਿਲੇਰ ਕੋਟੀਆ ਨਾਲ ਜੋ ਹੋਇਆ ਉਹ ਬਹੁਤ ਮਾੜਾ ਸੀ। ਦਿਲੇਰ ਕੋਟੀਆ ਦਾ ਘਰ ਢਾਹ ਦਿੱਤਾ ਗਿਆ। ਅਸੀਂ ਸਰਕਾਰ, ਪੁਲਿਸ ਅਤੇ ਡੀਟੀਪੀ ਨੂੰ ਚੇਤਾਵਨੀ ਦਿੰਦੇ ਹਾਂ ਕਿ ਤੁਸੀਂ ਕਰ ਲਿਆ, ਜੋ ਕਰਨਾ ਹੈ ਹਣ ਅਸੀਂ ਕਰਾਂਗੇ। ਸਹੀ ਨਹੀਂ ਕੀਤਾ, ਹੁਣ ਅਸੀਂ ਦੱਸਾਂਗੇ ਕਿਸੇ ਦਾ ਘਰ ਕਿਵੇਂ ਤੋੜੀਦਾ।”
ਬੰਬੀਹਾ ਗੈਂਗ ਲਿਖ ਰਿਹਾ ਹੈ ਕਿ ਅਜ ਤੋ 30 ਸਾਲ ਪਹਿਲਾ ਦਾ ਘਰ ਬਣਿਆ ਸੀ, ਉਦੋ ਕਿਥੇ ਸੀ ਗੈਰ ਕਾਨੂੰਨੀ ਜਦੋਂ ਵਪਾਰੀ ਸਭ ਕੁਝ ਵੇਚ ਕੇ ਚਲਾ ਗਿਆ, ਉਸ ਦਾ ਘਰ ਦੇ ਲੋਕਾਂ ਨਾਲ ਕੋਈ ਮਤਲਬ ਨਹੀਂ। ਗੈਂਗਸਟਰ ਪੈਦਾ ਨਹੀਂ ਹੁੰਦੇ, ਗੈਂਗਸਟਰ ਅਜਿਹੀਆਂ ਕਰਤੂਤਾਂ ਨਾਲ ਹੀ ਬਣਦੇ ਹਨ। ਆਪ ਹੀ ਦੇਖੋ, ਹੁਣ ਬੰਦੇ ਨੂੰ ਕੀ ਕਰਨਾ ਚਾਹੀਦਾ ਹੈ ? ਹੁਣ ਯਾਦ ਰੱਖਣਾ ਅਸੀਂ ਨਹੀਂ ਛੱਡਣਾ। ਦੇਖੋ ਪਰਿਵਾਰ ਦੇ ਜੀਆਂ ਦੀ ਹਾਲਤ…ਹੁਣ ਕੁਝ ਨਹੀਂ ਕਹਿਣਾ, ਉਡੀਕ ਕਰੋ ਅਤੇ ਦੇਖੋ।
ਇਸ ਸਬੰਧੀ ਜ਼ਿਲ੍ਹਾ ਟਾਊਨ ਪਲਾਨਰ ਆਰ.ਐਸ.ਬਾਠ ਅਤੇ ਸੀ.ਆਈ.ਏ.-2 ਦੇ ਇੰਚਾਰਜ ਮੋਹਨ ਲਾਲ ਦੀ ਹਾਜ਼ਰੀ ਵਿੱਚ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਅਸੰਧ-ਕਰਨਾਲ ਹਾਈਵੇਅ-709ਏ ਤੋਂ ਲਿੰਕ ਸੜਕ ’ਤੇ ਖੇਤਾਂ ਵਿੱਚ ਬਣੇ ਦਲੇਰ ਕੋਟੀਆ ਅਤੇ ਉਸ ਦੇ ਭਰਾ ਤੇਜੇਂਦਰ ਸਿੰਘ ਦੇ ਨਾਂ ’ਤੇ ਦਰਜ ਹੋਏ ਮਕਾਨ ਨੂੰ 2 ਜੇ.ਸੀ.ਬੀ. ਨਾਲ ਢਾਹ ਦਿੱਤੋ ਗਿਆ, ਦੱਸ ਦਈਏ ਕਿ ਦੋਵੇਂ ਭਰਾ ਵਿਦੇਸ਼ ‘ਚ ਹਨ ਅਤੇ ਦੋਵਾਂ ‘ਤੇ ਫਿਰੌਤੀ ਮੰਗਣ ਦੇ ਕਈ ਮਾਮਲੇ ਦਰਜ ਹਨ।
ਡੀਟੀਪੀ ਮੁਤਾਬਕ 15 ਦਿਨ ਪਹਿਲਾਂ ਨੋਟਿਸ ਦਿੱਤਾ ਗਿਆ ਸੀ, ਪਰ ਹੁਣ ਕਾਰਵਾਈ ਕੀਤੀ ਗਈ ਹੈ। ਸੀਆਈਏ-2 ਦੇ ਇੰਚਾਰਜ ਮੋਹਨ ਲਾਲ ਨੇ ਦੱਸਿਆ ਕਿ ਦਿਲੇਰ ਕੋਟੀਆ ਅਤੇ ਉਸ ਦੇ ਭਰਾ ਤੇਜੇਂਦਰ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਫਿਰੌਤੀ, ਕੁੱਟਮਾਰ ਆਦਿ ਦੇ 11 ਕੇਸ ਦਰਜ ਹਨ। ਅਪਰਾਧੀ ਵਿਦੇਸ਼ਾਂ ਵਿਚ ਬੈਠ ਕੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਘਰ ਵਿੱਚ ਵੀ ਅਪਰਾਧਿਕ ਗਤੀਵਿਧੀਆਂ ਦੀਆਂ ਰਿਪੋਰਟਾਂ ਵੀ ਸਨ।
ਦਲੇਰ ਕੋਟੀਆ ‘ਤੇ ਆਪਣੇ ਸਾਥੀਆਂ ਨੂੰ ਅਸੰਧ ਦੇ ਮੀਨਾਕਸ਼ੀ ਹਸਪਤਾਲ ‘ਚ ਭੇਜਣ ਅਤੇ ਗੋਲੀਆਂ ਚਲਾਉਣ, 2 ਕਰੋੜ ਦੀ ਫਿਰੌਤੀ ਦੀ ਮੰਗ ਕਰਨ ਦਾ ਵੀ ਦੋਸ਼ ਹੈ। ਦੱਸਿਆ ਜਾ ਰਿਹਾ ਹੈ ਕਿ ਕੌਸ਼ਲ ਚੌਧਰੀ ਦਾ ਨਾਂ ਵੀ ਬਦਮਾਸ਼ਾਂ ਦੇ ਕਾਰਨਾਮੇ ‘ਚ ਸਾਹਮਣੇ ਆਇਆ ਸੀ।