ਨਵੀਂ ਦਿੱਲੀ, 10 ਜਨਵਰੀ 2024 – ‘ਹਿੱਟ ਐਂਡ ਰਨ’ ਐਕਟ ਦੇ ਵਿਰੋਧ ਵਿੱਚ ਟਰੱਕ ਯੂਨੀਅਨਾਂ ਲਗਾਤਾਰ ਇਸ ਦੇ ਵਿਰੋਧ ‘ਚ ਪ੍ਰਦਰਸ਼ਨ ਕਰ ਰਹੀਆਂ ਹਨ। ਜਿਸ ਤੋਂ ਭਾਰਤ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ‘ਹਿੱਟ ਐਂਡ ਰਨ’ ਐਕਟ ਅਜੇ ਤੱਕ ਪਾਸ ਨਹੀਂ ਕੀਤਾ ਗਿਆ ਹੈ, ਜਿਸ ਨੂੰ ਲੈ ਭਾਰਤ ਦੇ ਡਰਾਈਵਰੀ ਪੇਸ਼ੇ ਵਾਲੇ ਲੋਕ ਇਸ ਨੂੰ ਲੈ ਕੇ ਚਿੰਤਾ ਨਾ ਕਰਨ।
ਇਸ ਸਬੰਧੀ ਭਾਰਤ ਸਰਕਾਰ ਵੱਲੋਂ ਇੱਕ ਚਿੱਠੀ ਵੀ ਜਾਰੀ ਕੀਤੀ ਗਈ ਹੈ। ਜਿਸ ‘ਚ ਭਾਰਤ ਸਰਕਾਰ ਦੇ ਅੰਡਰ ਸੈਕਟਰੀ ਨੇ ਡਰਾਈਵਰਾਂ ਦੇ ਭਾਈਚਾਰੇ ਵਿੱਚ ਅਸੁਰੱਖਿਆ ਅਤੇ ਦਹਿਸ਼ਤ ਦੀ ਭਾਵਨਾ ਨੂੰ ਦੂਰ ਕਰਨ ਲਈ ਫਿਰ ਸਪੱਸ਼ਟ ਕੀਤਾ ਹੈ ਕਿ ਭਾਰਤੀ ਨਿਆ ਸੰਹਿਤਾ (‘ਹਿੱਟ ਐਂਡ ਰਨ’ ਐਕਟ) ਅਜੇ ਲਾਗੂ ਨਹੀਂ ਹੋਈ ਹੈ ਅਤੇ ਏਆਈਟੀਐਮਸੀ (AITMC) ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੀ ਕੈਦ ਅਤੇ ਜੁਰਮਾਨੇ ਦੀ ਧਾਰਾ ਬਾਰੇ ਫੈਸਲਾ ਲਿਆ ਜਾਵੇਗਾ। ਫਿਲਹਾਲ ਇਹ ਐਕਟ ਕਾਨੂੰਨ ਨਹੀਂ ਬਣਿਆ ਹੈ।