ਨਵੀਂ ਦਿੱਲੀ, 1 ਜੂਨ 2022 – ਅੱਜ 1 ਜੂਨ ਨੂੰ ਐਲਪੀਜੀ ਸਿਲੰਡਰ ਦੇ ਨਵੇਂ ਰੇਟ ਜਾਰੀ ਕੀਤੇ ਗਏ ਹਨ ਅਤੇ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ ਭਾਰੀ ਕਟੌਤੀ ਕੀਤੀ ਗਈ ਹੈ। ਇਹ ਸਿਲੰਡਰ ਅੱਜ ਤੋਂ 135 ਰੁਪਏ ਸਸਤਾ ਹੋ ਗਿਆ ਹੈ। ਸਰਕਾਰੀ ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਨੇ ਕਮਰਸ਼ੀਅਲ ਸਿਲੰਡਰ ਦੇ ਰੇਟਾਂ ‘ਚ 135 ਰੁਪਏ ਦੀ ਕਟੌਤੀ ਕੀਤੀ ਹੈ, ਜਿਸ ਤੋਂ ਬਾਅਦ ਇੰਡੇਨ ਸਿਲੰਡਰ 135 ਰੁਪਏ ਸਸਤਾ ਹੋ ਜਾਵੇਗਾ ਅਤੇ ਦਿੱਲੀ ‘ਚ 2219 ਰੁਪਏ ਪ੍ਰਤੀ ਸਿਲੰਡਰ ਮਿਲੇਗਾ।
ਘਰੇਲੂ ਖਪਤਕਾਰਾਂ ਭਾਵ 14.2 ਕਿਲੋਗ੍ਰਾਮ ਸਿਲੰਡਰ ਦੀ ਵਰਤੋਂ ਕਰਨ ਵਾਲੇ ਗਾਹਕਾਂ ਨੂੰ ਅੱਜ ਇਸ ਸਿਲੰਡਰ ‘ਤੇ ਕੋਈ ਰਾਹਤ ਨਹੀਂ ਮਿਲੀ ਹੈ। ਇਸ ਦੇ ਰੇਟ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਇਹ 19 ਮਈ ਦੀ ਦਰ ‘ਤੇ ਹੀ ਬਰਕਰਾਰ ਹੈ।